ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਲੌਕਿਕ ਨਗਰ ਕੀਰਤਨ ਸਜਾਇਆ

ਅਲੌਕਿਕ ਨਗਰ ਕੀਰਤਨ ਸਜਾਇਆ

-- ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ ਦਿਹਾੜੇ ਨੂੰ ਸਮਰਪਿਤ 

-- ਧਾਰਮਿਕ ਨਾਟਕ ”ਸਿੰਘ ਸੂਰਮੇ ”30 ਜੂਨ ਮਹਿਲ ਕਲਾਂ ਦੇ ਗੁਰੂ ਘਰ ਚ ਰਾਤ 8 ਵਜੇ ਖੇਡਿਆਂ ਜਾਵੇਗਾ :- ਪ੍ਰਧਾਨ ਖਾਲਸਾ

 

ਛੇਵੇਂ ਪਾਤਸ਼ਾਹ ਸ੍ਰੀ  ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ ਦਿਹਾੜੇ ਨੂੰ ਕਸਬਾ ਮਹਿਲ ਕਲਾਂ ਵਿਖੇ ਲੋਕਲ ਗੁਰਦੁਆਰਾ ਕਮੇਟੀ ਵੱਲੋਂ ਪੰਜ ਪਿਆਰਿਆਂ ਦੀ ਅਗਵਾਈ ਤੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੀ ਅਰੰਭਤਾ ਅਰਦਾਸ ਕਰਨ ਉਪਰੰਤ ਗੁਰੂ-ਘਰ ਤੋਂ ਰਵਾਨਾ ਹੋਇਆ।

 

ਇਸ ਮੌਕੇ ਇੰਟਰਨੈਸ਼ਨਲ ਢਾਡੀ ਅਜਾਇਬ ਸਿੰਘ ਅਣਖੀ ਅਤੇ ਸਾਧੂ ਸਿੰਘ ਕਵੀਸ਼ਰੀ ਜਥੇ ਤੇ ਗੁਰ ਘਰ ਦੇ ਹਜੂਰੀ ਰਾਗੀ ਗੁਰਚਰਨ ਸਿੰਘ ਤੇ ਕੁਲਦੀਪ ਸਿੰਘ ਦੇ ਰਾਗੀ ਜਥੇ ਵਲੋਂ ਰਸ-ਭਿੰਨਾ ਕੀਰਤਨ ਕਰਕੇ  ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਪ੍ਰਧਾਨ ਸੇਰ ਸਿੰਘ ਖਾਲਸਾ ਨੇ ਕਿਹਾ ਕਿ ਹਰ ਸਾਲ ਦੀ ਤਰਾਂ ਇਸ ਵਾਰ ਸੰਗਤਾਂ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ਗਿਆ। ਉਨਾਂ ਕਿਹਾ ਕਿ ਮਿਤੀ 30 ਜੂਨ ਨੂੰ ਰਾਤ  8 ਵਜੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਟੀਮ ਵੱਲੋਂ ਧਾਰਮਿਕ ਨਾਟਕ ” ਸਿੰਘ ਸੂਰਮੇ” ਗੁਰੂ ਘਰ ਦੇ ਮੀਰੀ ਦੀਵਾਨ ਹਾਲ ਮਹਿਲ ਕਲਾਂ ਵਿਖੇ ਸਾਮ 8 ਵਜੇ ਖੇਡਿਆ ਜਾਵੇਗਾ।

 

ਇਸ ਤੋਂ ਬਾਅਦ ਸਮੂਹ ਕਮੇਟੀ ਵੱਲੋਂ ਵੱਖ ਵੱਖ ਜਥਿਆਂ ਤੇ ਨਗਰ ਕੀਰਤਨ ਚ ਸਹਿਯੋਗ ਕਰਨ ਵਾਲਿਆਂ ਦਾ ਸਨਮਾਨ ਵੀ ਕੀਤਾ ਗਿਆ। ਇਸ ਸਮੇਂ ਨਗਰ ਕੀਰਤਨ ਦਾ ਵੱਖ ਵੱਖ ਪੜਾਵਾਂ ਤੇ ਸੰਗਤਾਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਤੇ ਤਰਾਂ ਤਰਾਂ ਦੇ ਪਕਵਾਨਾਂ ਦੇ ਲੰਗਰ ਲਗਾਏ ਹੋਏ ਸਨ। ਇਸ ਗੱਤਕਾ ਪਾਰਟੀ ਲੁਧਿਆਣਾ ਦੀ ਪਾਰਟੀ ਵੱਲੋਂ ਗੱਤਕੇ ਦੇ ਜੌਹਰ ਦਿਖਾਏ ਗਏ। ਨਗਰ ਕੀਰਤਨ ਦੇ ਅੱਗੇ ਸਫਾਈ ਤੇ ਕਲੀ ਦੀ ਸੇਵਾ ਦਸਮੇਸ਼ ਸਪੋਰਟਸ ਕਲੱਬ ਮਹਿਲ ਕਲਾਂ ਦੇ ਸੇਵਾਦਾਰਾਂ ਨੇ ਕੀਤੀ ।  

 

ਇਸ ਸਮੇਂ ਮੁੱਖ  ਸੇਵਾਦਾਰ ਬਾਬਾ ਸੇਰ ਸਿੰਘ ਖਾਲਸਾ,ਗਿਆਨੀ ਕਰਮ ਸਿੰਘ, ਇਕਬਾਲ ਸਿੰਘ ਧਾਲੀਵਾਲ,ਮੇਜਰ ਸਿੰਘ ਕਲੇਰ,ਸਵਰਨ ਸਿੰਘ ਖਾਲਸਾ,ਨੰਬਰਦਾਰ ਆਤਮਾ ਸਿੰਘ,ਨੰਬਰਦਾਰ ਮਹਿੰਦਰ ਸਿੰਘ,ਹਰੀ ਸਿੰਘ ਚੀਮਾ,ਰਣਜੀਤ ਸਿੰਘ ਬਿੱਟੂ, ਅਮਰਜੀਤ ਸਿੰਘ ਬੱਸੀਆਂ ਵਾਲੇ, ਕਰਨੈਲ ਸਿੰਘ ਗਰੇਵਾਲ, ਗੁਰਮੇਲ ਸਿੰਘ ਮੇਲੀ,ਸਰਬਜੀਤ ਸਿੰਘ ਸੰਭੂ, ਸਵਰਨ ਸਿੰਘ ਕੈਂਥ,ਗੁਰਮੇਲ ਸਿੰਘ ਦਿਓਲ,ਰਜਿੰਦਰ ਸਿੰਘ ਬਿੱਟੂ ਚੀਮਾ,ਕਮਲ ਧਾਲੀਵਾਲ, ਰਾਜਾ ਸਿੰਘ,ਟੇਲਰ ਰਾਜ ਸਿੰਘ ਆਦਿ ਹਜਾਰ ਸਨ।  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:nagar kirtan in mehal kalan