ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੰਗਲ ਪੁਲਿਸ ਦੇ ਜਵਾਨਾਂ ਨੇ ਵੀ ਵਰਦੀ 'ਤੇ ਲਿਖਿਆ ''ਮੈਂ ਵੀ ਹਰਜੀਤ ਸਿੰਘ

ਨੰਗਲ ਪੁਲਿਸ ਦੇ ਜਵਾਨਾਂ ਨੇ ਵੀ ਵਰਦੀ 'ਤੇ ਲਿਖਿਆ ''ਮੈਂ ਵੀ ਹਰਜੀਤ ਸਿੰਘ

''ਮੈਂ ਵੀ ਹਰਜੀਤ ਸਿੰਘ'' ਦੇ ਸਲੋਗਨ ਤਹਿਤ ਅੱਜ ਸੋਮਵਾਰ ਨੂੰ ਪੰਜਾਬ ਪੁਲਿਸ ਵੱਲੋਂ ਆਪਣੇ ਨਾਮ ਦੀਆਂ ਤਖ਼ਤੀਆਂ ਤੇ ਹਰਜੀਤ ਸਿੰਘਲਿਖ ਕੇ ਲਗਾਇਆ ਗਿਆ

 

 

ਇਹ ਹੁਕਮ ਡੀਜੀਪੀ ਦਿਨ ਗੁਪਤਾ ਵੱਲੋਂ ਸਮੂਹ ਪੰਜਾਬ ਪੁਲਸ ਨੂੰ ਕੀਤੇ ਗਏ ਸਨ ਕਿ ਸਵੇਰੇ ਦਸ ਵਜੇ ਆਪਣੀ ਵਰਦੀ ਤੇ ਲਿਖ ਕੇ ਲਗਾਏਗਾ

 

 

ਕੁਲਵਿੰਦਰ ਭਾਟੀਆ ਦੀ ਰਿਪੋਰਟ ਅਨੁਸਾਰ ਡੀਐੱਸਪੀ ਯੂਸੀ ਚਾਵਲਾ ਅਤੇ ਐਸਐਚਓ ਪਵਨ ਚੌਧਰੀ ਨੇ ਕਿਹਾ ਕਿ ਹਰਜੀਤ ਸਿੰਘ ਦੀ ਬਹਾਦਰੀ ਨੂੰ ਸਮੂਹ ਪੰਜਾਬ ਪੁਲਿਸ ਸਲਾਮ ਕਰਦੀ ਹੈ ਕਿਉਂਕਿ ਭਾਵੇਂ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਉਸ ਤੇ ਹਮਲਾ ਕੀਤਾ ਗਿਆ ਸੀ ਪਰ ਉਸ ਨੇ ਬਦਲੇ ਦੀ ਭਾਵਨਾ ਨਾਲ ਕੋਈ ਕਾਰਵਾਈ ਨਹੀਂ ਕੀਤੀ ਸਗੋਂ ਇੱਕ ਸਿਆਣੇ ਪੁਲਿਸ ਮੁਲਾਜ਼ਮ ਦਾ ਫਰਜ਼ ਨਿਭਾਇਆ।

 

 

ਉਨ੍ਹਾਂ ਕਿਹਾ ਕਿ ਹਰਜੀਤ ਸਿੰਘ ਦੀ ਦਲੇਰੀ ਨੂੰ ਵੀ ਸਲਾਮ ਹੈ ਅਤੇ ਅੱਜ ਡੀ ਜੀ ਪੀ ਸਾਹਿਬ ਦੇ ਹੁਕਮਾਂ ਦੀ ਇੰਨ੍ਹ–ਬਿੰਨ੍ਹ ਪਾਲਣਾ ਕਰਦੇ ਹੋਏ ਇੱਕ ਸਮਾਜਿਕ ਸੇਧ ਦੇਣ ਲਈ ਇਹ ਉਪਰਾਲਾ ਕੀਤਾ ਗਿਆ ਹੈ ।

 

 

ਇਸ ਮੌਕੇ ਤੇ ਉਨ੍ਹਾਂ ਦੇ ਨਾਲ ਚੌਕੀ ਇੰਚਾਰਜ ਨਰਿੰਦਰ ਸਿੰਘ, ਸਬ–ਇੰਸਪੈਕਟਰ ਰਾਹੁਲ, ਬਲਵਿੰਦਰ ਸਿੰਘ, ਸਤਨਾਮ ਕੌਰ, ਲੇਖ ਰਾਜ, ਬਲਦੇਵ ਸਿੰਘ ,ਵਾਸਦੇਵ, ਬਹਾਦਰ ਸਿੰਘ, ਅਤੇ ਹੋਰ ਪੁਲਿਸ ਮੁਲਾਜ਼ਮ ਤੋਂ ਇਲਾਵਾ ਸਮਾਜ ਸੇਵਕ ਦੀਪਕ ਨੰਦਾ ਹਾਜ਼ਰ ਸਨ ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nangal Police Personnel also write on their Dress I am also Harjit Singh