ਆਮ ਆਦਮੀ ਪਾਰਟੀ ਦੇ ਬਾਗ਼ੀ ਸੁਖਪਾਲ ਖਹਿਰਾ ਦੀ ਆਗਵਾਈ ਵਾਲੇ ਕੋਟਕਪੂਰਾ ਰੋਸ ਮਾਰਚ ਵਿੱਚ ਸਮਾਨਾਂਤਰ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੀ ਹਾਜ਼ਰ ਹੋ ਗਏ ਹਨ।
ਆਮ ਆਦਮੀ ਪਾਰਟੀ ਦੇ ਬਾਗ਼ੀ ਆਗੂ ਸੁਖਪਾਲ ਸਿੰਘ ਖਹਿਰਾ ਤੇ ਸਮਾਨਾਂਤਰ (ਮੁਤਵਾਜ਼ੀ) ਜੱਥੇਦਾਰਾਂ ਤੇ ਕੁਝ ਕੱਟੜ ਕਿਸਮ ਦੀਆਂ ਜੱਥਬੰਦੀਆਂ ਵੱਲੋਂ ਸੰਗਤਾਂ ਨੂੰ ਇਸ ਰੋਸ ਮਾਰਚ `ਚ ਵੱਧ ਤੋਂ ਵੱਧ ਹਾਜ਼ਰੀ ਲਵਾਉਣ ਦਾ ਸੱਦਾ ਦਿੱਤਾ ਗਿਆ ਹੈ। ਇਹ ਰੋਸ ਮਾਰਚ ਕੋਟਕਪੂਰਾ ਦੀ ਅਨਾਜ ਮੰਡੀ ਤੋਂ ਸਵੇਰੇ 10 ਵਜੇ ਸ਼ੁਰੂ ਹੋਇਆ ਤੇ ਬਰਗਾੜੀ `ਚ ਰੋਸ ਧਰਨੇ ਵਾਲੀ ਥਾਂ `ਤੇ ਜਾ ਕੇ ਸੰਪੰਨ ਹੋਵੇਗਾ। ਉੱਥੇ ਸ੍ਰੀ ਖਹਿਰਾ ਤੇ ਹੋਰ ਬੁਲਾਰੇ ਮੌਜੂਦ ਇਕੱਠ ਨੂੰ ਸੰਬੋਧਨ ਕਰਨਗੇ। ਜਨਤਾ ਲਈ ਬਰਗਾੜੀ ਦੀ ਅਨਾਜ ਮੰਡੀ `ਚ ਖ਼ਾਸ ਇੰਤਜ਼ਾਮ ਕੀਤੇ ਗਏ ਹਨ।
ਬਰਗਾੜੀ ਦੇ ਇਸ ਰੋਸ ਧਰਨੇ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਆਗੂ, ਸੰਸਦ ਮੈਂਬਰਾਂ ਤੇ ਵਿਧਾਇਕਾਂ ਦੇ ਨਾਲ-ਨਾਲ ਹਲਕਾ ਇੰਚਾਰਜ ਵੀ ਪੁੱਜਣਗੇ। ਪਾਰਟੀ ਆਗੂ ਬਰਗਾੜੀ ਤੇ ਬਹਿਬਲ ਕਲਾਂ ਗੋਲੀਕਾਂਡ ਦੇ ਦੋਸ਼ੀਆਂ ਖਿ਼ਲਾਫ਼ ਤੁਰੰਤ ਕਾਰਵਾਈ ਦੀ ਮੰਗ ਕਰ ਰਹੇ ਹਨ।
#HTBreaking Parallel jathedar #BaljitSinghDaduwal too joined the AAP rebel @SukhpalKhaira march at grain market in Kotkapura. @HTPunjab @PunjabiHT @vinayak_ramesh @yadav_yojana pic.twitter.com/t9qGTaK0Fe
— Gagandeep Singh (@GaganJassowal) October 7, 2018
ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕੱਲ੍ਹ ਕਿਹਾ ਸੀ ਕਿ ਇੱਕ ਸਿੱਖ ਹੋਣ ਦੇ ਨਾਤੇ ਇਸ ਮੋਰਚੇ ਨੂੰ ਹਮਾਇਤ ਦੇਣਾ ਉਂਝ ਵੀ ਨੈਤਿਕ ਫ਼ਰਜ਼ ਹੈ।