ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

9 ਮਰਲਿਆਂ ਪਿੱਛੇ ਪੁੱਤ ਨੇੇ ਕੀਤੀ 90 ਸਾਲਾਂ ਪਿਓ ਦੀ ਕੁੱਟ-ਕੁੱਟ ਹੱਤਿਆ

ਕਿਰਪਾਲ ਸਿੰਘ

ਸੋਮਵਾਰ ਰਾਤ ਨੂੰ ਮੋਗਾ ਜ਼ਿਲ੍ਹੇ ਦੀ ਸਬ-ਡਿਵੀਜ਼ਨ ਨਿਹਾਲ ਸਿੰਘ ਵਾਲਾ ਦੇ ਘੋਲੀਆ ਖੁਰਦ 'ਚ  ਜਾਇਦਾਦ ਵਿਵਾਦ ਕਾਰਨ ਇੱਕ ਵਿਅਕਤੀ ਨੇ ਆਪਣੇ 90 ਸਾਲਾਂ ਪਿਓ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ।

 

ਇਸ ਘਟਨਾ ਬਾਰੇ ਲੋਕਾਂ ਨੂੰ ਉਦੋਂ ਪਤਾ ਲੱਗਾ ਜਦੋਂ ਦੋਸ਼ੀ ਸੇਵਕ ਸਿੰਘ (50) ਦੀ ਧੀ ਨੇ ਪਿੰਡ ਵਾਲਿਆਂ ਨੂੰ ਘਟਨਾ ਬਾਰੇ ਦੱਸਿਆ। ਪੀੜਤ ਦੀ ਪਛਾਣ ਕਿਰਪਾਲ ਸਿੰਘ ਵਜੋਂ ਹੋਈ ਹੈ। ਪੁਲਸ ਨੇ ਕਿਹਾ ਕਿ ਦੋਵਾਂ ਦਾ ਝਗੜਾ ਕੀਤਾ 10 ਮਰਲੇ ਵਿੱਚ ਪਏ ਘਰ ਨੂੰ ਵੇਚਣ ਨੂੰ ਲੈ ਕੇ ਹੋਇਆ, ਸੇਵਕ ਘਰ ਵੇਚਣਾ ਚਾਹੁੰਦਾ ਸੀ ਪਰ ਕਿਰਪਾਲ ਨੇ ਫੈਸਲੇ ਦਾ ਵਿਰੋਧ ਕੀਤਾ।

 

ਜਦੋਂ  ਸੋਮਵਾਰ ਨੂੰ ਘਰ ਵੇਚਣ ਲਈ ਸੇਵਕ ਸਿੰਘ ਕਿਰਪਾਲ ਨੂੰ ਮਿਲਿਆ ਤਾਂ ਦੋਵਾਂ ਦੇ ਵਿਚਾਲੇ ਜ਼ਬਾਨੀ ਬਹਿਸ ਸ਼ੁਰੂ ਹੋ ਗਈ। ਸੇਵਕ ਨੇ ਆਪਣੇ ਪਿਤਾ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਬਾਅਦ ਵਿੱਚ ਸੱਟਾਂ ਲੱਗਣ ਕਾਰਨ ਉਸਦੀ ਮੌਤ ਹੋ ਗਈ।

 

ਸੇਵਕ ਦੀ ਵੱਡੀ ਧੀ ਨੇ ਪੂਰੀ ਘਟਨਾ ਵੇਖੀ ਪਰ ਉਸ ਨੂੰ  ਚੁੱਪ ਰਹਿਣ ਦੀ ਧਮਕੀ ਦਿੱਤੀ ਗਈ। ਸੇਵਕ ਨੇ ਪਿੰਡ ਵਾਸੀਆਂ ਨੂੰ ਕਿਹਾ ਕਿ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਹੈ.। ਪਰ ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਨੇ ਉਨ੍ਹਾਂ ਨੂੰ ਦੱਸਿਆ ਕਿ ਅਸਲ ਵਿਚ ਕੀ ਵਾਪਰਿਆ ਸੀ।

 

ਇਸ ਤੋਂ ਤੁਰੰਤ ਬਾਅਦ ਸੇਵਕ ਪਿੰਡ 'ਚੋਂ ਭੱਜ ਗਿਆ। ਐਸ.ਐਚ.ਓ. ਦਿਲਬਾਗ ਸਿੰਘ ਨੇ ਕਿਹਾ, "ਅਸੀਂ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਇਕ ਟੀਮ ਦਾ ਗਠਨ ਕੀਤਾ ਹੈ ਜੋ ਕਿ ਫਰਾਰ ਹੈ। ਅਸੀਂ ਪੋਸਟ ਮਾਰਟਮ ਕਰਨ ਤੋਂ ਬਾਅਦ ਲਾਸ਼ ਨੂੰ ਪਰਿਵਾਰ ਨੂੰ ਸੌਂਪ ਦਿੱਤਾ ਹੈ।" 

 

ਦੋਸ਼ੀ ਦੇ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 302 (ਹੱਤਿਆ ਦੀ ਸਜ਼ਾ) ਤਹਿਤ ਕੇਸ ਦਰਜ ਕੀਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:property dispute turns ugly son kills 90 years old father