ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਏਕੋਟ ਚ ਦੁਕਾਨਾਂ 29, 30 ਜੂਨ ਤੇ 1 ਜੁਲਾਈ ਨੂੰ ਬੰਦ ਰਹਿਣਗੀਆਂ

ਰਾਏਕੋਟ ਚ ਦੁਕਾਨਾਂ 29, 30 ਜੂਨ ਤੇ 1 ਜੁਲਾਈ ਨੂੰ ਬੰਦ ਰਹਿਣਗੀਆਂ

ਸ਼ਹਿਰ ਦੀ ਕੱਪੜਾ ਯੂਨੀਅਨ, ਕਰਿਆਨਾ ਯੂਨੀਅਨ, ਸਵਰਨਕਾਰ ਯੂਨੀਅਨ, ਮਨਿਆਰੀ ਯੂਨੀਅਨ, ਫੋਟੋਗ੍ਰਾਫਰ ਐਸੋਸੀਏਸ਼ਨ, ਬਰਤਨ ਯੂਨੀਅਨ ਅਤੇ ਸ਼ੂ(ਬੂਟ) ਐਸੋਸੀਏਸ਼ਨ ਵੱਲੋਂ 29,30 ਜੂਨ ਅਤੇ 1 ਜੁਲਾਈ ਨੂੰ ਗਰਮੀਆਂ ਦੀਆਂ ਛੁੱਟੀਆਂ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਸਬੰਧ ਵਿਚ ਅੱਜ ਯੂਨੀਅਨਾਂ ਦੇ ਨੁਮਾਇਦਿਆਂ ਦੀ ਇੱਕ ਮੀਟਿੰਗ ਆਲ ਟ੍ਰੇਡਿਰਜ਼ ਯੂਨੀਅਨ ਰਾਏਕੋਟ ਦੇ ਪ੍ਰਧਾਨ ਡਾ. ਪ੍ਰਵੀਨ ਅਗਰਵਾਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਆਲ ਟਰੇਡਰਜ਼ ਐਸੋਸੀਏਸ਼ਨ ਰਾਏਕੋਟ ਦੇ ਪ੍ਰਧਾਨ ਡਾ. ਪ੍ਰਵੀਨ ਅਗਰਵਾਲ ਨੇ ਦੱਸਿਆ ਕਿ ਰਾਏਕੋਟ ਦੀ ਕੱਪੜਾ ਯੂਨੀਅਨ, ਕਰਿਆਨਾ ਯੂਨੀਅਨ, ਸਵਰਨਕਾਰ ਯੂਨੀਅਨ, ਮਨਿਆਰੀ ਯੂਨੀਅਨ, ਫੋਟੋਗ੍ਰਾਫਰ ਐਸੋਸੀਏਸ਼ਨ, ਬਰਤਨ ਯੂਨੀਅਨ ਅਤੇ ਸ਼ੂ(ਬੂਟ) ਐਸੋਸੀਏਸ਼ਨ ਵੱਲੋਂ ਹਰ ਸਾਲ ਦੀ ਤਰਾਂ ਇਸ ਵਾਰ ਗਰਮੀਆਂ ਦੀਆਂ ਛੁੱਟੀਆਂ 29, 30 ਜੂਨ ਅਤੇ 1 ਜੁਲਾਈ ਨੂੰ ਕਰਨ ਦਾ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਹੈ। ਜਿਸ ਕਾਰਨ ਤਿੰਨ ਦਿਨ (ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ) ਉਪਰੋਕਤ ਵਪਾਰਕ ਅਦਾਰਿਆਂ ਨਾਲ ਸਬੰਧਤ ਦੁਕਾਨਾਂ ਬੰਦ ਰਹਿਣਗੀਆਂ ਅਤੇ ਯੂਨੀਅਨਾਂ ਦੇ ਇਸ ਫੈਸਲੇ ਪ੍ਰਤੀ ਸਮੂਹ ਦੁਕਾਨਦਾਰ ਪਾਬੰਦ ਰਹਿਣਗੇ। ਇਸ ਮੌਕੇ ਕੱਪੜਾ ਯੂਨੀਅਨ ਦੇ ਪ੍ਰਧਾਨ ਮਹੇਸ਼ ਜੈਨ, ਚੇਅਰਮੈਨ ਕੁਲਵੰਤ ਸਿੰਘ ਸੰਤ, ਕੈਸ਼ੀਅਰ ਿਸ਼ਨ ਕੁਮਾਰ, ਕਰਿਆਨਾ ਯੂਨੀਅਨ ਦੇ ਪ੍ਰਧਾਨ ਏਵੰਤ ਜੈਨ, ਵਾਈਸ ਪ੍ਰਧਾਨ ਅਨਿਲ ਕੁਮਾਰ, ਸਵਰਨਕਾਰ ਯੂਨੀਅਨ ਦੇ ਪ੍ਰਧਾਨ ਅਨਿਲ ਵਰਮਾ, ਬਲਵੀਰ ਜੈਨ ਸਰਪ੍ਰਸਤ, ਰਾਜੀ ਵਰਮਾ ਸਕੱਤਰ, ਮਨੋਜ ਕੁਮਾਰ, ਮਨਿਆਰੀ ਯੂਨੀਅਨ ਦੇ ਪ੍ਰਧਾਨ ਸਤਪਾਲ ਜੈਨ, ਸੈਕਟਰੀ ਸਤਪਾਲ, ਬਰਤਨ ਯੂਨੀਅਨ ਦੇ ਕੁਲਦੀਪ ਉਪਲ, ਫੋਟੋਗ੍ਰਾਫਰ ਐਸਸੀਏਸ਼ਨ ਦੇ ਪ੍ਰਧਾਨ ਇੰਦਰਪਾਲ ਗੋਲਡੀ, ਹਿਮਾਂਸੂ, ਸ਼ੂ(ਬੂਟ) ਐਸੋਸੀਏਸ਼ਨ ਦੇ ਰਾਜ ਨਰਿੰਦਰ, ਸੁਨੀਲ ਜੈਨ ਆਦਿ ਹਾਜ਼ਰ ਸਨ।
   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Raikot shops shall be closed