ਕੋਰੋਨਾ ਮਹਾਮਾਰੀ ਦੇ ਬਚਾਅ ਤੋਂ ਸਰਕਾਰ ਵੱਲੋਂ ਕਰਫਿੳੂ/ਲਾਕਡਾਉਨ ਦੇ ਇਸ ਸੰਕਟਮਈ ਘੜੀ ਦੋਰਾਨ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਅਤੇ ਲੰਗਰ ਦੀ ਦੋ ਮਹੀਨੇ ਤੋਂ ਵੀ ਜਿਆਦਾ ਸਮਾਂ ਜਾਰੀ ਨਿਰਵਿਘਨ ਸੇਵਾ ਦੀ ਸਮਾਪਤੀ ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ‘ਤੇ ਅਰਦਾਸ ਕਰਕੇ ਕੀਤੀ ਗਈ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੈਂਬਰ ਕੌਮੀ ਕਾਰਜਕਾਰਣੀ ਅਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਜਥੇਦਾਰ ਲਖਵੀਰ ਸਿੰਘ ਖਾਲਸਾ ਸੌਂਟੀ ਨੇ ਦੱਸਿਆ ਕਿ ਪਹਿਲਾਂ ਇਕ ਮਹੀਨਾ ਰਾਸ਼ਨ ਵੰਡਿਆ ਗਿਆ ਅਤੇ ਉਸ ਤੋਂ ਬਾਅਦ ਰੋਜ਼ਾਨਾ ਲੰਗਰ ਤਿਆਰ ਕਰਕੇ ਵੱਖ ਵੱਖ ਪਿੰਡਾਂ ‘ਚ ਜਾਕੇ ਲੋੜਵੰਦਾਂ ਨੂੰ ਛਕਾਇਆ ਜਾਂਦਾ ਰਿਹਾ ਹੈ।
ਲੰਗਰ ਦੀ ਇਹ ਸੇਵਾ ਸ. ਸਿਮਰਨਜੀਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਲਕਾ ਅਮਲੋਹ ‘ਚ ਲਗਾਤਾਰ ਚਲਾਈ ਗਈ ਹੈ। ਇਸ ਦੋਰਾਨ ਬਹੁਤ ਅੜਚਨਾਂ ਵੀ ਆਈਆਂ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਓਟ ਆਸਰੇ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਸਾਰੀਆਂ ਅੜਚਨਾ ਨੂੰ ਪਾਰ ਕਰਦੇ ਹੋਏ ਪਹਿਲਾਂ ਇਕ ਮਹੀਨਾ ਰਾਸ਼ਨ ਵੰਡਿਆ ਗਿਆ। ਉਪਰੰਤ ਨਿਰੰਤਰ ਗੁਰੂ ਦਾ ਲੰਗਰ ਤਿਆਰ ਕਰਕੇ ਪਿੰਡਾਂ ‘ਚ ਜਾਕੇ ਲੋੜਵੰਦ ਪ੍ਰੀਵਾਰਾਂ ਨੂੰ ਵੰਡਦੇ ਰਹੇ।
ਇਸ ਦੋਰਾਨ ਸੇਵਾ ਕਰਨ ਵਾਲਿਆਂ ‘ਚ ਗੁਰਦੁਆਰਾ ਭਗਤ ਧੰਨਾ ਜੀ ਸੌਂਟੀ ਦੇ ਹੈਡ ਗ੍ਰੰਥੀ ਬਾਬਾ ਅਜੀਤ ਸਿੰਘ, ਬਾਬਾ ਨਵਤੇਜ ਸਿੰਘ, ਬਾਬਾ ਸੁਖਦੇਵ ਸਿੰਘ ਸੁੱਖਾ ਹੈਡ ਗ੍ਰੰਥੀ ਪਾਤਸ਼ਾਹੀ ਛੇਂਵੀ ਸੌਂਟੀ, ਸੂਬੇਦਾਰ ਸ਼ਿਵਦੇਵ ਸਿੰਘ, ਬਲਦੇਵ ਸਿੰਘ ਅਕਾਲਗੜ੍ਹ, ਬਿਕਰਮਜੀਤ ਸਿੰਘ ਟਿੱਬੀ, ਹਰਪ੍ਰੀਤ ਸਿੰਘ ਹੈਪਾ, ਸਤਿਨਾਮ ਸਿੰਘ ਠੇਕੇਦਾਰ, ਹਰਦੀਪ ਸਿੰਘ, ਨਿਰਭੈ ਸਿੰਘ ਖਾਲਸਾ ਸੌਂਟੀ, ਬਲਜਿੰਦਰ ਸਿੰਘ ਬੱਲੂ ਸਲਾਣਾ, ਸੁਖਬੀਰ ਸਿੰਘ ਸੁੱਖਾ, ਜਸਵਿੰਦਰ ਸਿੰਘ, ਸਤਿਬੀਰ ਸਿੰਘ, ਧਿਆਨ ਸਿੰਘ, ਬਲਬੀਰ ਸਿੰਘ, ਨਰਿੰਦਰ ਸਿੰਘ, ਧੰਨਪ੍ਰੀਤ ਸਿੰਘ, ਅਮਰਬੀਰ ਸਿੰਘ, ਗਗਨਦੀਪ ਸਿੰਘ, ਗੁਰਜੀਤ ਸਿੰਘ, ਗੁਰਤੇਜ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਦਵਿੰਦਰ ਸਿੰਘ, ਪਿ੍ਰੰਸਪ੍ਰੀਤ ਸਿੰਘ, ਗੁਰਜੰਟ ਸਿੰਘ, ਤੇਜਿੰਦਰ ਸਿੰਘ, ਹਰਪ੍ਰੀਤ ਸਿੰਘ, ਦਿਲਪ੍ਰੀਤ ਸਿੰਘ ਜੱਸੜ੍ਹ, ਪ੍ਰਿਤਪਾਲ ਸਿੰਘ, ਜਤਿੰਦਰ ਸਿੰਘ, ਇੰਦਰਜੀਤ ਸਿੰਘ, ਅਮਰਪ੍ਰੀਤ ਸਿੰਘ, ਕਮਲਪ੍ਰੀਤ ਸਿੰਘ ਤੋਂ ਇਲਾਵਾ ਚਾਰ ਬੱਚਿਆਂ ਯੁਵਰਾਜ ਸਿੰਘ ਯੂਵੀ, ਕਮਲਪ੍ਰੀਤ ਸਿੰਘ, ਅਰਸ਼ਪ੍ਰੀਤ ਕੌਰ ਅਤੇ ਇਕਰੀਤੀ ਕੌਰ ਨੇ ਵੀ ਵਿਸ਼ੇਸ਼ ਤੌਰ ‘ਤੇ ਲੰਗਰ ਦੀ ਸੇਵਾ ‘ਚ ਭਾਗ ਲਿਆ।
ਕੁਲਦੀਪ ਸਿੰਘ ਸ਼ੁਤਰਾਣਾ ਦੀ ਰਿਪੋਰਟ ਅਨੁਸਾਰ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਜਥੇਦਾਰ ਲਖਵੀਰ ਸਿੰਘ ਖਾਲਸਾ ਨੇ ਕਿਹਾ ਕਿ ਗੁਰੂ ਸਾਹਿਬ ਨੇ ਸਵਾ ਦੋ ਮਹੀਨੇ ਦੇ ਕਰੀਬ ਇਹ ਸੇਵਾ ਮੇਰੇ ਸਿਰ ‘ਤੇ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਅਤੇ ਅੰਗ ਸੰਗ ਹੋਕੇ ਕਰਵਾਈ ਹੈ।
ਉਨ੍ਹਾਂ ਆਪਣੇ ਬਿਆਨ ਦੇ ਆਖਰ ‘ਚ ਲੰਗਰ ਲਈ ਮੱਦਦ ਕਰਨ ਵਾਲੇ, ਲੰਗਰ ਤਿਆਰ ਅਤੇ ਵੰਡਣ ‘ਚ ਸਹਿਯੋਗ ਕਰਨ ਵਾਲੇ ਹਰ ਮਾਈ/ਭਾਈ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਮੈਂ ਸਦਾ ਤੁਹਾਡਾ ਸਾਰਿਆਂ ਦਾ ਕਰਜ਼ਦਾਰ ਅਤੇ ਰਿਣੀ ਰਹਾਂਗਾ। ਆਖਰ ‘ਚ ਉਨ੍ਹਾਂ ਪਰਮ ਪਿਤਾ ਪ੍ਰਮਾਤਮਾ ਦੇ ਚਰਨ੍ਹਾਂ ‘ਚ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਸਰਬੱਤ ਦਾ ਭਲਾ ਕਰੀਂ।