ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗ਼ਬਨ ਮਾਮਲੇ `ਚ ਬਰਨਾਲਾ ਦੇ ਸ਼ੈਲਰ ਮਾਲਕ ਦਾ ਰਿਮਾਂਡ

ਗ਼ਬਨ ਮਾਮਲੇ `ਚ ਸ਼ੈਲਰ ਮਾਲਕ ਦਾ ਰਿਮਾਂਡ

ਬਰਨਾਲਾ ਪੁਲਿਸ ਨੇ ਇੱਕ ਰਾਈਸ ਸ਼ੈਲਰ ਮਾਲਕ ਸਨਦੀਵ ਕੁਮਾਰ ਉਰਫ਼ ਸੋਨੂੰ ਸੰਨੀ ਨੂੰ ਚੌਲ ਮਾਮਲੇ `ਚ ਗ਼ਬਨ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਐਡਵੋਕੇਟ ਗੁਲਸ਼ਨ ਬਰਨਾਲਾ ਨੇ ਦੱਸਿਆ ਕਿ ਮੁਲਜ਼ਮ ਨੂੰ ਬਰਨਾਲਾ ਦੀ ਜਿ਼ਲ੍ਹਾ ਅਦਾਲਤ `ਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੂੰ ਦੋ ਦਿਨਾਂ ਦੇ ਪੁਲਿਸ ਰਿਮਾਂਡ `ਤੇ ਭੇਜ ਦਿੱਤਾ ਗਿਆ ਹੈ। ਇੰਝ ਚੌਲ਼ਾਂ ਦੇ ਇਸ ਧੋਖਾਧੜੀ ਤੇ ਗ਼ਬਨ ਨਾਲ ਸਬੰਧਤ ਮਾਮਲੇ ਦੀ ਹੋਰ ਨਿੱਠ ਕੇ ਜਾਂਚ ਕੀਤੀ ਜਾ ਸਕੇਗੀ।

ਪੁਲਿਸ ਥਾਣਾ ਸਿਟੀ ਇੰਚਾਰਜ ਸਹਾਇਕ ਅਧਿਕਾਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਟਰੱਕ ਡਰਾਇਵਰ ਸੁਖਵਿੰਦਰ ਸਿੰਘ ਉਰਫ਼ ਸੁੱਖਾ, ਟਰੱਕ ਮਾਲਕ ਸੰਜੀਵ ਕੁਮਾਰ ਉਰਫ਼ ਮਿੱਠੂ ਅਤੇ ਟਰੱਕ ਮਾਲਕ ਸੰਜੀਵ ਕੁਮਾਰ ਉਰਫ਼ ਸੋੰਨੂੰ ਸੰਨੀ ਖਿ਼ਲਾਫ਼ ਐੱਫ਼ਆਈਆਰ ਦਾਇਰ ਕਰ ਲਈ ਗਈ ਹੈ। ਉਨ੍ਹਾਂ ਦੇ ਵਕੀਲ ਸੰਜੀਵ ਕੁਮਾਰ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਦੇ ਮੁਵੱਕਿਲਾਂ ਦਾ ਪੁਲਿਸ ਰਿਮਾਂਡ ਨਹੀਂ ਦਿੱਤਾ ਜਾਣਾ ਚਾਹੀਦਾ ਪਰ ਬਰਨਾਲਾ ਪੁਲਿਸ ਨੇ ਅਦਾਲਤ ਨੂੰ ਪੁਖ਼ਤਾ ਜਾਣਕਾਰੀ ਪਹਿਲਾਂ ਤੋਂ ਹੀ ਦਿੱਤੀ ਹੋਈ ਸੀ, ਇਸ ਲਈ ਉਹ ਮੁਲਜ਼ਮਾਂ ਦਾ ਦੋ ਦਿਨਾ ਰਿਮਾਂਡ ਲੈਣ `ਚ ਸਫ਼ਲ ਹੋ ਗਈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rice Sheller owner on remand