ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

15 ਘੰਟੇ ਬਿਜਲੀ ਰਹੀ ਗੁੱਲ, ਸੈਣੀ ਵਿਹਾਰ ਫੇਸ-1 ਦੇ ਵਾਸੀਆਂ ਕੀਤਾ ਹੰਗਾਮਾ

ਜ਼ੀਰਕਪੁਰ

 

ਬਲਟਾਣਾ ਦੀ ਸੈਣੀ ਵਿਹਾਰ ਫੇਸ ਇਕ ਕਲੋਨੀ ਸਮੇਤ ਬਲਟਾਣਾ ਖੇਤਰ ਦੀਆਂ ਹੋਰਨਾ ਕਲੋਨੀਆਂ ਵਿਚ ਬੀਤੀ ਰਾਤ 9 ਵਜੇ ਤੋਂ ਠੱਪ ਹੋਈ ਬਿਜਲੀ ਸਪਲਾਈ ਅੱਜ ਬਾਅਦ ਦੁਪਹਿਰ ਸੁਚਾਰੂ ਹੋ ਸਕੀ ਅੱਤ ਦੀ ਗਰਮੀ ਵਿਚ ਬਿਜਲੀ ਨਾ ਮਿਲਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ

 

ਇਸ ਸਬੰਧੀ ਵਾਰ-ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਕਿਸੇ ਵੀ ਅਧਿਕਾਰੀ ਵੱਲੋਂ ਉਨਾ ਦੀ ਸਮੱਸਿਆ ਦਾ ਹੱਲ ਨਾ ਕੱਢਣ ਤੇ ਵਸਨੀਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅੱਜ ਜਦੋਂ ਸੈਣੀ ਵਿਹਾਰ ਫੇਸ ਇਕ ਦੇ ਵਸਨੀਕ ਬਿਜਲੀ ਦਫਤਰ ਵਿਖੇ ਐਸਡੀਓ ਨੂੰ ਮਿਲਣ ਗਏ ਤਾਂ ਮੌਕੇ ਤੇ ਐਸਡੀਓ ਦੇ ਦਫਤਰ ਵਿਚ ਨਾ ਮੌਜੂਦ ਹੋਣ ਕਾਰਨ ਵਸਨੀਕ ਹੋਰ ਭੜਕ ਗਏ ਉਨਾਂ ਸਰਕਾਰ ਤੋਂ ਜ਼ੀਰਕਪੁਰ ਦੇ ਮੌਜੂਦਾ ਐਸਡੀਓ ਰੋਹਿਤ ਕੁਮਾਰ ਨੂੰ ਜ਼ੀਰਕਪੁਰ ਦਾ ਕੰਮ ਕਾਜ ਸੰਭਾਲਣ ਦੇ ਅਯੋਗ ਕਰਾਰ ਦਿੰਦਿਆਂ ਉਸ ਦੀ ਤੁਰੰਤ ਬਦਲੀ ਕਰਨ ਦੀ ਮੰਗ ਕੀਤੀ ਹੈ

 

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਆਰ ਐਸ ਆਰੀਆ, ਸ਼ਮਸ਼ੇਰ ਸਿੰਘ, ਇੰਦਰਜੀਤ ਸਿੰਘ, ਸੰਜੇ ਸ਼ਰਮਾ, ਸੁਖਬੀਰ ਸਿੰਘ, ਮੁਕੇਸ਼ ਮਿੱਤਲ, ਗੋਲੂ , ਰਾਜੀਵ , ਸਰਿਤਾ, ਕਾਂਤਾ, ਮਮਤਾ ਸਮੇਤ ਹੋਰਨਾ ਵਸਨੀਕਾਂ ਨੇ ਦੱਸਿਆ ਕਿ ਉਨਾਂਹ ਦੀ ਕਲੋਨੀ ਵਿਚ ਬੀਤੀ ਰਾਤ ਨੌ ਵਜੇ ਤੋਂ ਬਿਜਲੀ ਗੁੱਲ ਹੈ ਉਨਾਂ ਦੋਸ਼ ਲਾਇਆ ਕਿ ਬਿਜਲੀ ਵਿਭਾਗ ਵੱਲੋਂ ਜਾਰੀ ਕੀਤਾ ਹੈਲਪਲਾਈਨ ਨੰਬਰ 1912 ਵੀ ਕਿਸੇ ਸਮੱਸਿਆ ਨੂੰ ਹੱਲ ਕਰਨ ਲਈ ਸਹਾਈ ਨਹੀ ਹੁੰਦਾ

 

ਉਨਾਂ ਅੱਗੇ ਕਿਹਾ ਕਿ ਬਿਜਲੀ ਵਿਭਾਗ ਦਾ ਕੋਈ ਵੀ ਸਬੰਧਿਤ ਜੇਈ, ਐਸਡੀਓ ਅਤੇ ਐਕਸੀਅਨ ਬਾਰ ਬਾਰ ਸੰਪਰਕ ਕਰਨ ਤੇ ਵੀ ਫੋਨ ਨਹੀ ਚੁੱਕਦੇ ਜਿਸ ਕਾਰਨ ਉਨਾਂ ਨੂੰ ਸਾਰੀ ਰਾਤ ਬਿਨਾ ਬਿਜਲੀ ਤੋਂ ਗੁਜਾਰਨੀ ਪਈ ਅੱਜ ਆਪਣੀ ਸਮੱਸਿਆ ਦੇ ਹੱਲ ਲਈ ਜਦੋਂ ਸਾਰੇ ਵਸਨੀਕ ਬਿਜਲੀ ਵਿਭਾਗ ਦੇ ਦਫਤਰ ਗਏ ਤਾਂ ਦਫਤਰ ਵਿਚ ਐਸਡੀਓ ਮੌਜੂਦ ਨਾ ਹੋਣ ਕਾਰਨ ਉਹ ਭੜਕ ਗਏ ਲੋਕਾਂ ਨੇ ਦੋਸ਼ ਲਾਇਆ ਕਿ ਸਾਰੀਆਂ ਸਰਦੀਆਂ ਸਮੇ ਬਿਜਲੀ ਵਿਭਾਗ ਤਾਰਾਂ ਦੀ ਮੁਰੰਮਤ ਦੇ ਨਾਂਮ ਤੇ ਬਿਜਲੀ ਕੱਟ ਲਗਾਊਦਾ ਰਿਹਾ ਪਰ ਇਸ ਦੇ ਬਾਵਜੂਦ ਸਥਾਨਕ ਅਧਿਕਾਰੀ ਖੇਤਰ ਦੇ ਵਸਨੀਕਾਂ ਨੂੰ ਸਹੀ ਢੰਗ ਨਾਲ ਬਿਜਲੀ ਸਪਲਾਈ ਮੁਹੱਈਆਂ ਕਰਵਾਉਣ ਵਿਚ ਅਸਮਰੱਥ ਨਜਰ ਰਹੇ ਹਨ

 

ਲੋਕਾਂ ਨੇ ਇਹ ਵੀ ਦੋਸ਼ ਲਾਇਆ ਕਿ ਜਦ ਤੋਂ ਕਾਂਗਰਸ ਸਰਕਾਰ ਹੋਂਦ ਵਿਚ ਆਈ ਹੈ ਉਦੋਂ ਤੋਂ ਬਿਜਲੀ ਦਾ ਬਹੁਤ ਮਾੜਾ ਹਾਲ ਹੋ ਗਿਆ ਹੈ ਜਿਸ ਵੱਲ ਧਿਆਨ ਦੇਣ ਲਈ ਕਿਸੇ ਵੀ ਸਿਆਸੀ ਆਗੂ ਕੋਲ ਸਮਾ ਨਹੀ ਹੈ ਐਸਡੀਓ ਰੋਹਿਤ ਕੁਮਾਰ ਦੀ ਕਾਰਜ ਪ੍ਰਣਾਲੀ ਸਬੰਧੀ ਲੋਕਾਂ ਨੇ ਕਿਹਾ ਕਿ ਜ਼ਰਿਕਪੁਰ ਵਿਖੇ ਕੰਮ ਦਾ ਵਾਧੂ ਭਾਰ ਪਰ ਰੋਹਿਤ ਕੁਮਾਰ ਕੋਲ ਕੰਮ ਦਾ ਤਜੁਰਬਾ ਨਾ ਹੋਣ ਕਾਰਨ ਇਸ ਦਾ ਖਾਮਿਆਜਾ ਜ਼ਰਿਕਪੁਰ ਦੇ ਵਸਨੀਕਾਂ ਨੂੰ ਭੁਗਤਣਾ ਪੈ ਰਿਹਾ ਹੈ

 

ਉਨਾਂ ਸਰਕਾਰ ਤੋਂ ਮੰਗ ਕੀਤੀ ਕਿ ਐਸਡੀਓ ਰੋਹਿਤ ਕੁਮਾਰ ਨੂੰ ਬਦਲ ਕੇ ਉਨਾਂ ਦੀ ਥਾ ਤੇ ਕੋਈ ਕਾਬਿਲ ਅਫਸਰ ਤੈਨਾਤ ਕੀਤਾ ਜਾਵੇ ਤਾ ਜੋ ਖੇਤਰ ਵਿਚ ਲੱਗਦੇ ਬਿਜਲੀ ਕੱਟਾਂ ਤੋਂ ਲੋਕਾਂ ਨੂੰ ਰਾਹਤ ਮਿਲ ਸਕੇ ਮਾਮਲੇ ਸਬੰਧੀ ਸੰਪਰਕ ਕਰਨ ਤੇ ਬੀਤੀ ਰਾਤ ਫੀਡਰ ਵਿਚ ਨੁਕਸ ਪੈ ਜਾਣ ਕਾਰਨ ਵਸਨੀਕਾਂ ਨੂੰ ਬਿਜਲੀ ਸਪਲਾਈ ਨਹੀ ਦਿੱਤੀ ਜਾ ਸਕੀ ਉਨਾਂ ਕਿਹਾ ਕਿ ਸਵੇਰੇ ਨੁਕਸ ਠੀਕ ਕਰਕੇ ਸਪਲਾਈ ਬਹਾਲ ਕਰ ਦਿੱਤੀ ਗਈ ਸੀ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Saini Vihar residents protest over 15 hour power failure