ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਮਾਣਾ ਕਾਲਜ 'ਚ ਪਿਓ ਨੇ ਮਾਰਿਆ ਥੱਪੜ ਤਾਂ ਧੀ ਨੇ ਲਗਾਈ ਫਾਂਸੀ

15 ਸਾਲਾਂ ਧੀ ਨੇ ਲਗਾਈ ਫਾਂਸੀ

 ਸਮਾਣਾ ਕਾਲਜ ਵਿਚ ਪਿਤਾ ਵੱਲੋਂ ਥੱਪੜ ਮਾਰੇ ਜਾਣ ਤੋਂ ਬਾਅਦ 15 ਸਾਲ ਦੀ ਇਕ ਲੜਕੀ ਨੇ ਖੁਦਕੁਸ਼ੀ ਕਰ ਲਈ  ਹੈ. ਪਿਤਾ ਨੂੰ ਪਤਾ ਚੱਲਿਆ ਸੀ ਕੀ ਉਸਦੀ ਧੀ ਪਿਛਲੇ ਕੁਝ ਦਿਨਾਂ ਤੋਂ ਕਲਾਸਾਂ ਨਹੀਂ ਲਗਾ ਰਹੀ ਸੀ। ਕਾਲਜ ਆ ਕੇ ਪਿਤਾ ਨੇ ਲੜਕੀ 'ਤੇ ਗੁੱਸਾ ਕੱਢਿਆ ਤੇ ਫਿਰ ਥੱਪੜ ਮਾਰ ਦਿੱਤਾ।

 

ਇਹ ਘਟਨਾ ਸੋਮਵਾਰ ਨੂੰ ਸਾਹਮਣੇ ਆਈ। ਜਦੋਂ ਪੁਲਿਸ ਨੇ ਧਨੇਠਾ ਪਿੰਡ ਦੇ ਕਰਮਜੀਤ ਸਿੰਘ (40) ਨੂੰ ਖੁਦਕੁਸ਼ੀ ਲਈ ਉਕਸਾਉਣ ਅਤੇ ਸਬੂਤ ਮਿਟਾਉਣ ਦੇ ਕੇਸ ਵਿੱਚ  ਗ੍ਰਿਫਤਾਰ ਕੀਤਾ। ਕਾਲਜ ਪ੍ਰਬੰਧਕੀ ਕਮੇਟੀ ਦੀ ਸ਼ਿਕਾਇਤ 'ਤੇ ਇਹ ਮਾਮਲਾ ਦਰਜ ਕੀਤਾ ਗਿਆ ਸੀ। ਸਦਰ ਸਟੇਸ਼ਨ ਹਾਊਸ ਆਫਿਸਰ (ਐਸ.ਐਚ.ਓ.) ਨਾਰਾਇਣ ਸਿੰਘ ਨੇ ਕਿਹਾ ਕਿ ਲੜਕੀ ਨੇ ਫਾਂਸੀ ਲਗਾ ਲਈ ਸੀ।

 

ਐਸ.ਐਚ.ਓ. ਨੇ ਕਿਹਾ. "ਕਰਮਜੀਤ ਪਬਲਿਕ ਕਾਲਜ ਸਮਾਨਾ ਗਏ, 14 ਅਗਸਤ ਨੂੰ ਉਨ੍ਹਾਂ ਨੇ ਪਤਾ ਲਗਾਇਆ ਕਿ ਉਨ੍ਹਾਂ ਦੀ ਧੀ ਘਰ ਤੋਂ ਆਉਣ ਦੇ ਬਾਵਜੂਦ ਕੁਝ ਦਿਨ ਕਲਾਸਾਂ ਵਿਚ ਨਹੀਂ ਗਈ। ਗੁੱਸੇ ਵਿੱਚ ਕਰਮਜੀਤ ਨੇ ਉਸਦਾ  ਨਾਮ ਵੀ ਕਾਲਜ 'ਚੋਂ ਕਟਵਾ ਦਿੱਤਾ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:samana college girl committed suicide after slapped by father