ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਗਰੂਰ `ਚ ਗੋਲੀ ਮਾਰਕੇ ਪਤੀ ਪਤਨੀ ਦੀ ਹੱਤਿਆ

ਸੰਗਰੂਰ `ਚ ਗੋਲੀ ਮਾਰਕੇ ਪਤੀ ਪਤਨੀ ਦੀ ਹੱਤਿਆ

ਪੰਜਾਬ ਦੇ ਜਿ਼ਲ੍ਹਾ ਸੰਗਰੂਰ `ਚ ਸਦਰ ਬਸਤੀ ਇਲਾਕੇ ਨੇੜੇ ਚਾਰ ਨੌਜਵਾਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਅਤੇ ਉਨ੍ਹਾਂ ਦੀ ਪਤਨੀ ਨੂੰ ਕਥਿਤ ਰੂਪ `ਚ ਗੋਲੀ ਮਾਰਕੇ ਹੱਤਿਆ ਕਰ ਦਿੱਤੀ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੀ ਪਹਿਚਾਣ ਡਾ. ਚਰਨਜੀਤ ਗਰਗ ਅਤੇ ਉਨ੍ਹਾਂ ਦੀ ਪਤਨੀ ਪੂਜਾ ਦੇ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਗਰਗ ਵਿਰੋਧ ਦਲ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਨ।

 

ਉਨ੍ਹਾਂ ਦੱਸਿਆ ਕਿ ਕੱਲ੍ਹ ਰਾਤ ਸਰਕਾਰੀ ਹਾਈ ਸਕੂਲ ਵੱਲ ਜਾਂਦੇ ਸਮੇਂ ਦੋਸ਼ੀਆਂ ਨੇ ਉਨ੍ਹਾਂ ਦੀ ਕਾਰ ਨੂੰ ਰੋਕਿਆ ਅਤੇ ਉਨ੍ਹਾਂ `ਤੇ ਗੋਲੀਬਾਰੀ ਤੋਂ ਪਹਿਲਾਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਚਾਰ ਲੋਕਾਂ ਖਿਲਾਫ਼ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਦੀ ਪਹਿਚਾਣ ਜੈਦੇਵ, ਰਾਕੇਸ਼, ਪ੍ਰਦੀਪ ਅਤੇ ਸਾਬਕਾ ਪਰਿਸ਼ਦ ਪੰਮੀ ਵਜੋਂ ਕੀਤੀ ਗਈ ਹੈ। 
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sangrur killing husband wife