ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

1989 ਬੈਚ ਦੇ ਸੰਜੇ ਬੈਨੀਵਾਲ ਹੋਣਗੇ ਚੰਡੀਗੜ੍ਹ ਦੇ ਨਵੇਂ ਡੀਜੀਪੀ

Sanjay Beniwal 'll be new DGP of Chandigarh

ਚੰਡੀਗੜ੍ਹ: ਅਰੁਣਾਚਲ ਪ੍ਰਦੇਸ਼-ਗੋਆ-ਮਿਜ਼ੋਰਮ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਕਾਡਰ ਦੇ 1989 ਬੈਚ ਦੇ ਸੰਜੇ ਬੈਨੀਵਾਲ ਚੰਡੀਗੜ੍ਹ ਦੇ ਨਵੇਂ ਡੀਜੀਪੀ ਹੋਣਗੇ। ਚੰਡੀਗੜ੍ਹ ਪੁਲਿਸ ਦੇ ਮੁਖੀ ਦੀ ਇਸ ਨਿਯੁਕਤੀ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਆਪਣੀ ਪ੍ਰਵਾਨਗੀ ਦਿੱਤੀ ਹੈ। ਇਸ ਸਬੰਧੀ ਹੁਕਮ ਬੀਤੀ 14 ਜੂਨ ਨੂੰ ਜਾਰੀ ਕੀਤਾ ਗਿਆ ਹੈ। ਇਸ ਵੇਲੇ ਬੈਨੀਵਾਲ ਦਿੱਲੀ `ਚ ਮਹਿਲਾ ਸੁਰੱਖਿਆ, ਆਧੁਨਿਕੀਕਰਨ ਤੇ ਸੰਚਾਰ ਮਾਮਲਿਆਂ ਦੇ ਸਪੈਸ਼ਲ ਕਮਿਸ਼ਨਰ ਵਜੋਂ ਨਿਯੁਕਤ ਹਨ।
ਚੰਡੀਗੜ੍ਹ ਦੇ ਮੌਜੁਦਾ ਡੀਜੀਪੀ ਤਜੇਂਦਰ ਸਿੰਘ ਲੂਥਰਾ ਨੂੰ ਦਿੱਲੀ ਤਬਦੀਲ ਕਰ ਦਿੱਤਾ ਗਿਆ ਹੈ। ਉਹ 17 ਫ਼ਰਵਰੀ, 2016 ਨੂੰ ਚੰਡੀਗੜ੍ਹ ਪੁਲਿਸ ਦੇ ਮੁਖੀ ਬਣੇ ਸਨ।
‘ਹਿੰਦੁਸਤਾਨ ਟਾਈਮਜ਼` ਨਾਲ ਖ਼ਾਸ ਗੱਲਬਾਤ ਦੌਰਾਨ ਸੰਜੇ ਬੈਨੀਵਾਲ ਨੇ ਕਿਹਾ ਕਿ ਉਹ ਪਹਿਲਾਂ ਵੀ ਚੰਡੀਗੜ੍ਹ ਜਾ ਚੁੱਕੇ ਹਨ ਪਰ ਹੁਣ ਉਨ੍ਹਾਂ ਨੂੰ ਉੱਥੇ ਇੱਕ ਪੁਲਿਸ ਅਧਿਕਾਰੀ ਵਜੋਂ ਰਹਿਣਾ ਹੋਵੇਗਾ ਤੇ ਉਹ ਚੰਡੀਗੜ੍ਹ ਜਾਣ ਲਈ ਬਹੁਤ ਕਾਹਲ਼ੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਚੰਡੀਗੜ੍ਹ ਦੇ ਪਾਰਕਾਂ ਵਿੱਚ ਘੁੰਮਣਾ ਬਹੁਤ ਪਸੰਦ ਹੈ ਤੇ ਚੰਡੀਗੜ੍ਹ ਨਾਲ ਉਨ੍ਹਾਂ ਦੀਆਂ ਬਹੁਤ ਮਿੱਠੀਆਂ ਤੇ ਪਿਆਰੀਆਂ ਯਾਦਾਂ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਉਹ ਚੰਡੀਗੜ੍ਹ `ਚ ਆਪਣੀ ਡਿਊਟੀ ਕਦੋਂ ਸੰਭਾਲਣਗੇ, ਇਸ ਬਾਰੇ ਉਨ੍ਹਾਂ ਨੂੰ ਹਾਲ ਦੀ ਘੜੀ ਕੋਹੀ ਜਾਣਕਾਰੀ ਨਹੀਂ ਹੈ ਕਿਉਂਕਿ ਉਨ੍ਹਾਂ ਨੂੰ ਰਿਲੀਵ ਨਹੀਂ ਕੀਤਾ ਗਿਆ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sanjay Beniwal is now Chandigarh DGP