ਲੁਧਿਆਣਾ ਦੇ ਸਲੇਮ ਟਾਬਰੀ ਦੇ ਸਰੂਪ ਨਗਰ ਵਿਚ ਬੁੱਧਵਾਰ ਨੂੰ ਦੁਪਹਿਰ ਬਾਅਦ ਬਿਜਲੀ ਤਾਰ ਦੀ ਚਪੇਟ ਵਿਚ ਆਉਣ ਕਾਰਨ ਇਕ ਸਕੂਲ ਬੱਸ ਵਿਚ ਅੱਗ ਲਗ ਗਈ, ਜਿਸ ਵਿਚ ਸਵਾਰ ਪੰਜ ਵਿਦਿਆਰਥੀ ਚਮਤਕਾਰਿਕ ਢੰਗ ਨਾਲ ਬਚ ਨਿਕਲੇ। ਪੁਲਿਸ ਨੇ ਇਹ ਜਾਦਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਸਾਰੇ ਵਿਦਿਆਰਥੀਆਂ ਦੀ ਉਮਰ 10 ਸਾਲ ਤੋਂ ਘੱਟ ਹੈ, ਜਿਨ੍ਹਾਂ ਨੂੰ ਸਥਾਨਕ ਲੋਕਾਂ ਅਤੇ ਰਾਹਗੀਰਾਂ ਨੇ ਬਚਾਅ ਲਿਆ। ਬੱਸ ਡਰਾਇਵਰ ਅਤੇ ਸਹਾਇਕ ਮਾਮੂਲੀ ਤੌਰ ਉਤੇ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਵਿਦਿਆਰਥੀ ਆਪਣੇ ਘਰ ਵਾਪਸ ਜਾ ਰਹੇ ਸਨ। ਬੱਸ ਅੱਗ ਵਿਚ ਪੂਰੀ ਤਰ੍ਹਾਂ ਸੜ ਗਈ।