ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਖਬੀਰ ਬਾਦਲ ਦੀ ਰੈਲੀ ਤੋਂ ਪਹਿਲਾਂ ਅਕਾਲੀ ਵਰਕਰਾਂ ਉੱਤੇ ਵਰ੍ਹੇ ਟਮਾਟਰ

ਸੁਖਬੀਰ ਬਾਦਲ ਦੀ ਰੈਲੀ ਤੋਂ ਪਹਿਲਾਂ ਅਕਾਲੀ ਵਰਕਰਾਂ ਉੱਤੇ ਵਰ੍ਹੇ ਟਮਾਟਰ

ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਫਰੀਦਕੋਟ ਫੇਰੀ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਅਤੇ ਪੰਥਕ ਸੰਸਥਾਵਾਂ ਦੇ ਦਰਮਿਆਨ ਝੜਪ ਹੋਈ।

 

ਇਹ ਝੜਪ ਉਦੋਂ ਵਾਪਰੀ ਜਦੋਂ 100 ਦੇ ਕਰੀਬ ਸਿੱਖ ਪ੍ਰਦਰਸ਼ਨਕਾਰੀ ਬਾਦਲ ਦੇ ਦੌਰੇ 'ਤੇ ਇਤਰਾਜ਼ ਕਰ ਰਹੇ ਸਨ ਤੇ ਉਨ੍ਹਾਂ ਨੇ ਮੀਟਿੰਗ ਵਿਚ ਹਾਜ਼ਰ ਹੋਣ ਵਾਲੇ ਅਕਾਲੀ ਵਰਕਰਾਂ ਵੱਲ ਟਮਾਟਰਾਂ ਨੂੰ ਸੁੱਟਣਾ ਸ਼ੁਰੂ ਕਰ ਦਿੱਤਾ।

 

ਸੁਖਬੀਰ ਬਾਦਲ 15 ਸਤੰਬਰ ਨੂੰ ਕੋਟਕਪੂਰਾ ਵਿਖੇ ਕੀਤੀ ਜਾ ਰਹੀ ਪੋਲ ਖੋਲ ਰੈਲੀ ਬਾਰੇ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਕਰ ਰਹੇ ਹਨ।

 

 

ਸ਼੍ਰੋਮਣੀ ਅਕਾਲੀ ਦਲ ਦੇ ਤਰਜਮਾਨ ਪ੍ਰਮੋਹਨ ਸਿੰਘ ਰੋਮਾਣਾ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੂੰ ਪੈਰਲਲ ਜਥੇਦਾਰ, ਬਲਜੀਤ ਸਿੰਘ ਦਾਦੂਵਾਲ, ਅਤੇ ਕਾਂਗਰਸ ਨੇ ਸਮਰਥਨ ਦਿੱਤਾ ਹੈ। ਰੋਮਾਾਣਾ ਨੇ ਫਰੀਦਕੋਟ ਪੁਲਿਸ ਉੱਤੇ ਪ੍ਰਦਰਸ਼ਨਕਾਰੀਆਂ ਨੂੰ ਪਨਾਹ ਦੇਣ ਦਾ ਦੋਸ਼ ਲਾਇਆ।

 

ਰੋਮਾਣਾ ਨੇ ਕਿਹਾ. "ਅਸੀਂ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਪੁਲਿਸ ਨੂੰ 10 ਮਿੰਟ ਦੀ ਅਲਟੀਮੇਟਮ ਦਿੱਤਾ ਹੈ. ਜੇ ਕੁਝ ਹੋ ਜਾਂਦਾ ਹੈ, ਤਾਂ ਪੁਲਿਸ ਇਸ ਲਈ ਜ਼ਿੰਮੇਵਾਰ ਹੋਵੇਗੀ।"

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sikh protesters objecting to sukhbeer Badal visit started throwing tomatoes at SAD workers