ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਿਲ ਕਲਾਂ ਵਿਖੇ ਪਿੰਡ ਵਾਸੀਆਂ ਤੇ ਸਿਹਤ ਕਰਮਚਾਰੀਆਂ ਨੇ ਲਾਏ ਧਰਨੇ

ਮਹਿਲ ਕਲਾਂ `ਚ ਧਰਨੇ

ਸਿਵਲ ਹਸਪਤਾਲ ਮਹਿਲ ਕਲਾਂ ਵਿਖੇ ਸਥਿਤੀ ਉਸ ਸਮੇਂ ਤਨਾਅਪੂਰਨ ਬਣ ਗਈ ਜਦੋਂ ਹਸਪਤਾਲ ਦੇ ਅੰਦਰ ਸਿਹਤ ਕਰਮਚਾਰੀਆਂ ਵੱਲੋਂ ਅਤੇ ਹਸਪਤਾਲ ਦੇ ਮੁੱਖ ਗੇਟ ਨੂੰ ਬੰਦ ਕਰਕੇ ਸਥਾਨਕ ਕਸਬਾ ਮਹਿਲ ਕਲਾਂ ਦੇ ਲੋਕਾਂ ਨੇ ਧਰਨਾ ਠੋਕ ਦਿੱਤਾ। ਇਸ ਮੌਕੇ ਮਿਸਤਰੀ ਗੁਰਜੰਟ ਸਿੰਘ ਨੇ ਦੱਸਿਆ ਕਿ ਤਕਰੀਬਨ ਤਿੰਨ ਮਹੀਨੇ ਪਹਿਲਾ ਉਸ ਦੇ ਪੁੱਤਰ ਪਰਦੀਪ ਸਿੰਘ ਨੂੰ ਡੇਗੂ ਹੋ ਗਿਆ ਸੀ ਅਤੇ ਉਸਦਾ ਇਲਾਜ ਸਿਵਲ ਹਸਪਤਾਲ ਮਹਿਲ ਕਲਾਂ ਵਿਖੇ ਭਗਤ ਪੂਰਨ ਸਿੰਘ ਬੀਮਾ ਕਾਰਡ ਰਾਹੀ ਕਰਵਾਇਆ ਗਿਆ। ਉਸ ਸਮੇਂ ਕੰਪਿਊਟਰ ਅਪਰੇਟਰ ਤੋਂ ਬੀਮਾ ਕਾਰਡ ਗੁੰਮ ਹੋ ਗਿਆ ਜਿਸ ਨੂੰ ਲੈਣ ਲਈ ਉਹ ਕਈ ਵਾਰ ਹਸਪਤਾਲ ਆਇਆ ਪਰ ਕਾਰਡ ਨਹੀ ਮਿਲਿਆ।

 

25 ਜੂਨ ਦਿਨ ਸੋਮਵਾਰ ਨੂੰ ਜਦੋਂ ਉਸ ਨੇ ਕਾਰਡ ਲੈਣ ਉਹ ਕੰਪਿਊਟਰ ਅਪਰੇਟਰ ਕੋਲ ਗਿਆ ਤਾਂ ਉਸ ਨੇ ਮੇਰੇ ਨਾਲ ਹੀ ਗਲਤ ਵਿਵਹਾਰ ਕੀਤਾ ’ਤੇ ਮੇਰੇ ਖ਼ਿਲਾਫ਼ ਹੀ ਥਾਣਾ ਮਹਿਲ ਕਲਾਂ ਵਿਖੇ ਰਿਪੋਰਟ ਦੇ ਦਿੱਤੀ ਹੈ। ਇਸ ਮੌਕੇ ਜਥੇਦਾਰ ਅਜਮੇਰ ਸਿੰਘ ਮਹਿਲ ਕਲਾਂ, ਸਮਾਜ ਸੇਵੀ ਮੰਗਤ ਸਿੰਘ ਸਿੱਧੂ,ਗੁਰਪ੍ਰੀਤ ਸਿੰਘ ਚੀਨਾ,ਗੁਰਦੀਪ ਸਿੰਘ ਸੋਢਾ ਨੇ ਕਿਹਾ ਕਿ ਇਸ ਹਸਪਤਾਲ ਅੰਦਰ ਮਰੀਜ਼ਾ ’ਤੇ ਲੋਕਾ ਨਾਲ ਹਸਪਤਾਲ ਦੇ ਕਰਮਚਾਰੀਆਂ ਵੱਲੋਂ ਦੁਰ ਵਿਵਹਾਰ ਕਰਨ ਦੀਆ ਸ਼ਿਕਾਇਤਾਂ ਤਾਂ ਆਮ ਹੀ ਸੁਣਨ ਨੂੰ ਮਿਲਦੀਆਂ ਸਨ।

 

ਲੰਘੀ 25 ਜੂਨ ਨੂੰ ਇਸ ਹਸਪਤਾਲ ਅੰਦਰ ਆਪਣਾ ਭਗਤ ਪੂਰਨ ਸਿੰਘ ਬੀਮਾ ਯੋਜਨਾ ਦਾ ਕਾਰਡ ਲੈਣ ਲਈ ਆਏ ਮਿਸਤਰੀ ਗੁਰਜੰਟ ਸਿੰਘ ਨਾਲ ਕੰਪਿਊਟਰ ਅਪਰੇਟਰ ਵੱਲੋਂ ਗਲਤ ਵਿਵਹਾਰ ਕੀਤਾ ਗਿਆ ਅਤੇ ਉਸ ਦੇ ਖ਼ਿਲਾਫ਼ ਥਾਣਾ ਮਹਿਲ ਕਲਾਂ ਵਿਖੇ ਸ਼ਿਕਾਇਤ ਵੀ ਦਿੱਤੀ ਗਈ ਹੈ। ਜਿਸ ਕਰਕੇ ਇਸ ਧੱਕੇਸਾਹੀ ਖਿਲਾਫ਼ ਉਨਾਂ ਨੂੰ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ ਹੈ। ਉਧਰ ਦੂਜੇ ਪਾਸੇ ਹਸਪਤਾਲ ਦੇ ਅੰਦਰ ਕੰਪਿਊਟਰ ਅਪਰੇਟਰ ਦੇ ਹੱਕ ’ਚ ਧਰਨਾ ਦੇ ਰਹੇ ਪੈਰਾ ਮੈਡੀਕਲ ਯੂਨੀਅਨ ਦੇ ਪ੍ਰਧਾਨ ਕਰਮ ਸਿੰਘ,ਗੁਰਿੰਦਰ ਸਿੰਘ,ਕੁਲਵੰਤ ਕੌਰ ਅਤੇ ਕਿਰਨਜੀਤ ਕੌਰ ਨੇ ਕਿਹਾ ਕਿ ਸਿਹਤ ਕਰਮਚਾਰੀ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਦਿਆ ਮਰੀਜ਼ਾ ਦੀ ਸੇਵਾ ਕਰਦੇ ਹਨ।

 

ਪਰ 25 ਜੂਨ ਨੂੰ ਭਗਤ ਪੂਰਨ ਸਿੰਘ ਬੀਮਾ ਯੋਜਨਾ ਦਾ ਕਾਰਡ ਲੈਣ ਆਏ ਮਿਸਤਰੀ ਗੁਰਜੰਟ ਸਿੰਘ ਵੱਲੋਂ ਕੰਪਿਊਟਰ ਅਪਰੇਟਰ ਨਾਲ ਬੁਰਾ ਸਲੂਕ ਕਰਦਿਆ ਹੱਥੋਪਾਈ ਦੀ ਕੋਸ਼ਿਸ਼ ਵੀ ਕੀਤੀ ਗਈ ਹੈ। ਇਸ ਘਟਨਾ ਨਾਲ ਸਿਹਤ ਕਰਮਚਾਰੀਆਂ ਦੇ ਮਨਾ ਨੂੰ ਭਾਰੀ ਠੇਸ ਪੁੱਜੀ ਹੈ। ਉਨਾਂ ਪੁਲਿਸ ਪ੍ਰਸਾਸਨ ਪਾਸੋਂ ਮੰਗ ਕੀਤੀ ਸਿਹਤ ਕਰਮਚਾਰੀਆ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ।

 

ਇਸ ਮੌਕੇ ਐਸ ਐਚ ਓ ਮਹਿਲ ਕਲਾਂ ਸ਼ਮਸ਼ੇਰ ਸਿੰਘ ਨੇ ਪਿੰਡ ਦੇ ਪਤਵੰਤਿਆਂ ’ਤੇ ਸੀਨੀਅਰ ਮੈਡੀਕਲ ਅਫ਼ਸਰ ਮਹਿਲ ਕਲਾਂ ਡਾ ਹਰਜਿੰਦਰ ਸਿੰਘ ਆਂਡਲੂ ਦੀ ਮੀਟਿੰਗ ਕਰਵਾ ਕੇ ਮਾਮਲੇ ਨੂੰ ਸਾਂਤ ਕਰ ਲਿਆ ਗਿਆ। ਸਾਂਝੀ ਕਮੇਟੀ ਦਾ ਗਠਨ ਕਰਨ ਨੂੰ ਦੋਵੇਂ ਧਿਰਾਂ ਨੇ ਆਪੋ ਆਪਣੀ ਸਹਿਮਤੀ ਪ੍ਰਗਟ ਕੀਤੀ ’ਤੇ ਧਰਨੇ ਸਮਾਪਤ ਕਰ ਦਿੱਤੇ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sit in Protests at Mehal Kalan