ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖਰੜ ਦੇ ਵਾਰਡ ਨੰਬਰ 12 `ਚ ਮਸਲੇ ਹੀ ਮਸਲੇ

ਖਰੜ ਦੇ ਵਾਰਡ ਨੰਬਰ 12 `ਚ ਮਸਲੇ ਹੀ ਮਸਲੇ

ਖਰੜ ਦਾ ਮੇਰੀਗੋਲਡ ਇਨਕਲੇਵ ਸੈਕਟਰ 12 `ਚ ਸਥਿਤ ਹੈ ਤੇ ਉੱਥੇ ਹੀ ਸ਼ਮਸ਼ਾਨਘਾਟ ਵੀ ਹੈ। ਇਸੇ ਵਾਰਡ `ਚ ਇੱਕ ਬਿਲਡਰ ਨੇ ਚਾਰ-ਮੰਜਿ਼ਲਾ ਇਮਾਰਤ ਦੀ ਉਸਾਰੀ ਕੀਤੀ ਹੈ। ਉਸ ਦੇ ਨਾਲ ਪਹਿਲਾਂ ਤੋਂ ਇੱਕ ਮਕਾਨ ਹੈ। ਉਸ ਦੇ ਨਾਲ ਹੀ ਗੁਰਦੁਆਰਾ ਸਾਹਿਬ ਦੀ ਕੰਧ ਲੱਗਦੀ ਹੈ ਅਤੇ ਉਸ ਤੋਂ ਅੱਗੇ ਸ਼ਮਸ਼ਾਨਘਾਟ ਹੈ, ਜਿੱਥੇ ਪਿਛਲੇ ਇੱਕ ਮਹੀਨੇ ਦੌਰਾਨ ਤਿੰਨ ਵਾਰ ਵੱਡੀ ਗਿਣਤੀ `ਚ ਲੋਕ ਮ੍ਰਿਤਕ ਦੇਹਾਂ ਦੇ ਅੰਤਿਮ ਸਸਕਾਰ ਲਈ ਆ ਚੁੱਕੇ ਹਨ।

ਵਾਰਡ 12 ਦੇ ਨਿਵਾਸੀ ਸ਼ਮਸ਼ਾਨਘਾਟ ਦੇ ਸ਼ੈੱਡ ਇਸ ਵਾਰਡ ਤੋਂ ਬਾਹਰ ਕਰਵਾਉਣ ਲਈ ਕਾਫ਼ੀ ਜ਼ੋਰ ਲਾ ਚੁੱਕੇ ਹਨ ਇਸ ਵਾਰਡ ਦੇ ਕੌਂਸਲਰ ਰਾਧੇ ਸੋਨੀ ਦੇ ਕਿਸੇ ਅਪਰਾਧਕ ਮਾਮਲੇ `ਚ ਫਸ ਜਾਣ ਕਾਰਨ ਉਨ੍ਹਾਂ ਦੇ ਮਾਮਲੇ ਨੂੰ ਅਗਾਂਹ ਤੱਕ ਲਿਜਾਣ ਲਈ ਕੋਈ ਨੁਮਾਇੰਦਾ ਨਹੀਂ ਹੈ।

ਸਥਾਨਕ ਨਿਵਾਸੀ ਰਾਜਿੰਦਰ ਸ਼ਰਮਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਆਪਣਾ ਘਰ ਖ਼ਰੀਦਿਆ ਸੀ, ਤਦ ਉਨ੍ਹਾਂ ਨੁੰ ਇਹੋ ਭਰੋਸਾ ਦਿਵਾਇਆ ਗਿਆ ਸੀ ਕਿ ਸ਼ਮਸ਼ਾਨਘਾਟ ਛੇਤੀ ਹੀ ਇੱਥੋਂ ਚੁੱਕ ਦਿੱਤਾ ਜਾਵੇਗਾ ਪਰ ਹਾਲੇ ਤੱਕ ਇਸ ਮਾਮਲੇ `ਚ ਕੁਝ ਨਹੀਂ ਹੋਇਆ। ਇਸ ਸ਼ਮਸ਼ਾਨਘਾਟ `ਚ ਬਿਜਲੀ ਨਾਲ ਅੰਤਿਮ ਸਸਕਾਰ ਕਰਨ ਦੀ ਕੋਈ ਸਹੂਲਤ ਨਹੀਂ ਹੈ, ਇਸ ਲਈ ਹੋਰ ਵੀ ਜਿ਼ਆਦਾ ਸਮੰਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।


ਸਰਕਾਰੀ ਜ਼ਮੀਨ `ਤੇ ਨਾਜਾਇਜ਼ ਕਬਜ਼ਾ
ਇਸ ਵਾਰਡ `ਚ ਨਾਜਾਇਜ਼ ਕਬਜਿ਼ਆਂ ਦੀ ਭਰਮਾਰ ਹੈ। ਕਿਸੇ ਜ਼ਮੀਨ `ਤੇ ਬਿਲਡਰਾਂ ਨੇ ਕਬਜ਼ਾ ਕੀਤਾ ਹੋਇਆ ਹੈ ਤੇ ਕਿਸੇ `ਤੇ ਆਮ ਨਾਗਰਿਕਾਂ ਨੇ। ਰਾਧੇ ਸਿ਼ਆਮ ਖਿ਼ਲਾਫ਼ ਨਗਰ ਕੌਂਸਲ ਦੀ ਚੋਣ ਲੜਨ ਵਾਲੇ ਪਵਨ ਮਨੋਚਾ ਨੇ ਦਾਅਵਾ ਕੀਤਾ ਕਿ ਬਿਲਡਰ ਦਰਅਸਲ ਡੇਢ ਕੁ ਮੰਜਿ਼ਲਾ ਵਿਅਕਤੀਗਤ ਮਕਾਨ ਬਣਾਉਣ ਦੀ ਇਜਾਜ਼ਤ ਲੈਂਦੇ ਹਨ ਪਰ ਵਧੇਰੇ ਧਨ ਕਮਾਉਣ ਦੇ ਚੱਕਰ ਵਿੱਚ ਉਹ ਉੱਥੇ ਫ਼ਲੈਟ ਬਣਾ ਦਿੰਦੇ ਹਨ।

ਫ਼ਤਿਹਉੱਲ੍ਹਾਪੁਰ ਪਿੰਡ ਦੇ ਸਰਪੰਚ ਰਾਜਿੰਦਰ ਸਿੰਘ ਨੇ ਦੱਸਿਆ ਕਿ ਪੰਚਾਇਤ ਦੀ 184 ਕਨਾਲ ਜ਼ਮੀਨ `ਤੇ ਸਿਰਫ਼ ਬਿਲਡਰਾਂ ਦਾ ਹੀ ਨਹੀਂ, ਸਗੋਂ ਕੁਝ ਸਥਾਨਕ ਨਿਵਾਸੀਆਂ ਦਾ ਵੀ ਕਬਜ਼ਾ ਹੈ।

ਦੇਸੂ ਮਾਜਰਾ ਕਾਲੋਨੀ `ਚ ਇੱਕ ਢਾਬੇ `ਤੇ ਕੰਮ ਕਰਨ ਵਾਲੇ ਓਮ ਵੀਰ ਨੇ ਦੱਸਿਆ ਕਿ ਰਿਹਾਇਸ਼ੀ ਇਲਾਕਿਆਂ `ਚ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਕੋਈ ਠੋਸ ਇੰਤਜ਼ਾਮ ਨਹੀਂ ਹੈ, ਜਿਸ ਕਰ ਕੇ ਉੱਥੇ ਕਾਫ਼ੀ ਪਾਣੀ ਜਮ੍ਹਾ ਹੋ ਜਾਦਾ ਹੈ। ਪਾਣੀ ਖੜ੍ਹਾ ਨਾ ਹੋਵੇ, ਇਸ ਲਈ ਸਪੀਡ ਬ੍ਰੇਕਰ ਵੀ ਹਟਾ ਦਿੱਤੇ ਗਏ ਸਨ।


ਪਾਣੀ ਦੀ ਕਿੱਲਤ
ਮੇਰੀਗੋਲਡ ਇਨਕਲੇਵ ਦੇ ਨਾਗਰਿਕਾਂ ਨੂੰ ਪਿਛਲੇ ਇੱਕ ਮਹੀਨੇ ਤੋਂ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਇਸ ਵੇਲੇ ਉਹ ਟੈਂਕਰਾਂ ਦਾ ਪਾਣੀ ਵਰਤਣ ਲਈ ਮਜਬੂਰ ਹਨ।  ਸਥਾਨਕ ਨਾਗਰਿਕਾਂ ਦੀ ਸਿ਼ਕਾਇਤ ਹੈ ਕਿ ਸਪਲਾਈ ਕੀਤੇ ਜਾਣ ਵਾਲੇ ਪਾਣੀ ਦਾ ਦਬਾਅ ਬਹੁਤ ਘੱਟ ਹੁੰਦਾ ਹੈ, ਇਸੇ ਲਈ ਉਹ ਪਹਿਲੀ, ਦੂਜੀ ਤੇ ਤੀਜੀ ਮੰਜਿ਼ਲ ਤੱਕ ਤਾਂ ਕਦੇ ਚੜ੍ਹਦਾ ਹੀ ਨਹੀਂ।

ਇੱਕ ਨਾਗਰਿਕ ਨਰਿੰਦਰ ਰਾਣਾ ਨੇ ਦੋਸ਼ ਲਾਇਆ ਕਿ ਅਜਿਹਾ ਜਾਣਬੁੱਝ ਕੇ ਕੀਤਾ ਜਾ ਰਿਹਾ ਹੈ। ‘‘ਜੇ ਤੁਸੀਂ ਟਿਊਬਵੈੱਲ ਆਪਰੇਟਰ ਨੂੰ ਥੋੜ੍ਹੇ ਪੈਸੇ ਦੇ ਦਿੰਦੇ ਹੋ, ਤਦ ਤਾਂ ਪਾਣੀ ਪੂਰੇ ਪ੍ਰੈਸ਼ਰ ਨਾਲ ਆਉਂਦਾ ਹੈ, ਭਾਵੇਂ ਹੋਰ ਇਲਾਕਿਆਂ ਵਿੱਚ ਪਾਣੀ ਦਾ ਪ੍ਰੈਸ਼ਰ ਘਟ ਕਿਉਂ ਨਾ ਹੋ ਜਾਵੇ।``


ਸਫ਼ਾਈ ਦਾ ਮੰਦੜਾ ਹਾਲ
ਇਸ ਵਾਰਡ ਦੀ ਸਫ਼ਾਈ ਦਾ ਖਿ਼ਆਲ ਰੱਖਣ ਲਈ 16 ਸਫ਼ਾਈ ਕਰਮਚਾਰੀਆਂ ਦੀ ਡਿਊਟੀ ਲੱਗੀ ਹੋਈ ਹੈ ਪਰ ਉਹ ਕਦੇ ਆਉਂਦੇ ਹੀ ਨਹੀਂ। ਦੇਸੂਮਾਜਰਾ `ਚ ਇੱਕ ਢਾਬੇ ਦੇ ਮਾਲਕ ਮਨਜੀਤ ਮਨੋਚਾ ਨੇ ਕੁਝ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਇੱਥੇ ਕੂੜਾ ਚੁੱਕਣ ਦਾ ਵੀ ਕੋਈ ਇੰਤਜ਼ਾਮ ਹੀ ਨਹੀਂ ਹੈ। ਲੋਕ ਖ਼ਾਲੀ ਪਏ ਪਲਾਟਾਂ `ਤੇ ਹੀ ਆਪਣਾ ਕੂੜਾ ਸੁੱਟੀ ਜਾ ਰਹੇ ਹਨ।

ਇੱਕ ਸਥਾਨਕ ਨਾਗਰਿਕ ਵਰਿੰਦਰ ਸਿੰਘ ਨੇ ਦੱਸਿਆ ਕਿ ਸੜਕਾਂ `ਤੇ ਵੀ ਥਾਂ-ਥਾਂ `ਤੇ ਪਾਣੀ ਖੜ੍ਹਾ ਹੋ ਜਾਂਦਾ ਹੈ। ਸੜਕਾਂ ਟੁੱਟੀਆਂ ਹੋਈਆਂ ਹਨ। ਸਟ੍ਰੀਟ ਲਾਈਟਾਂ ਚੱਲਦੀਆਂ ਨਹੀਂ

ਸਰਕਾਰੀ ਜ਼ਮੀਨ `ਤੇ ਕਬਜ਼ਾ ਹੋਣ ਕਾਰਨ ਪਾਰਕਿੰਗ ਲਈ ਕਿਤੇ ਕੋਈ ਥਾਂ ਨਹੀਂ ਹੈ। ਇਸੇ ਲਈ ਅੱਧੀਆਂ ਸੜਕਾਂ `ਤੇ ਵਾਹਨ ਖੜ੍ਹੇ ਰਹਿੰਦੇ ਹਨ। ਇੱਥੇ ਸਿਰਫ਼ ਦੋ ਪਾਰਕ ਹਨ, ਜਿਨ੍ਹਾਂ ਵਿੱਚੋਂ ਇੱਕ ਦੇਸੂਮਾਜਰਾ ਕਾਲੋਨੀ `ਚ ਹੈ, ਜੋ ਵਾਰਡ 12 ਤੇ 13 ਦੋਵਾਂ ਲਈ ਸਾਂਝਾ ਹੈ।

ਇਸ ਦੇ ਬਿਲਕੁਲ ਉਲਟ ਕੌਂਸਲਰ ਰਾਧੇ ਸੋਲੀ ਦੀ ਫ਼ਰਮ ਆਰ ਸੋਨੀ ਕੰਸਟ੍ਰਕਸ਼ਨ ਵੱਲੋਂ ਦੇਸੂਮਾਜਰਾ ਕਾਲੋਨੀ ਵਿੱਚ ਬਣਾਈ ਕਾਲੋਨੀ ‘ਮਾਂ ਸਿ਼ਮਲਾ ਹੋਮਜ਼` ਵਿੱਚ ਸਾਰੀਆਂ ਸਹੂਲਤਾਂ ਮੌਜੂਦ ਹਨ। ਰੱਖ-ਰਖਾਅ ਲਈ ਬਿਲਡਰ ਵੱਲੋਂ ਹਰ ਮਹੀਨੇ 800 ਰੁਪਏ ਵਸੂਲ ਕੀਤੇ ਜਾਂਦੇ ਹਨ ਤੇ ਘਰੋਂ-ਘਰੀਂ ਜਾ ਕੇ ਕੂੜਾ ਚੁੱਕਿਆ ਜਾਂਦਾ ਹੈ। ਪਾਣੀ ਦੀ ਸਪਲਾਈ ਸਹੀ ਹੈ ਤੇ ਸੜਕਾਂ ਵੀ ਵਧੀਆ ਹਨ।


ਉੱਚ ਵੋਲਟੇਜ ਤਾਰਾਂ ਦਾ ਖ਼ਤਰਾ
ਇੱਥੇ ਘਰਾਂ ਦੇ ਉੱਪਰੋਂ ਬਹੁਤ ਹਾਈ ਵੋਲਟੇਜ ਵਾਲੀਆਂ ਬਿਜਲੀ ਦੀਆਂ ਤਾਰਾਂ ਲੰਘਦੀਆਂ ਹਨ, ਜੋ ਆਮ ਨਾਗਰਿਕਾਂ ਲਈ ਕਿਸੇ ਵੀ ਵੀ ਵੱਡਾ ਖ਼ਤਰਾ ਪੈਦਾ ਕਰ ਸਕਦੀਆਂ ਹਨ। ਕੁਝ ਥਾਵਾਂ `ਤੇ ਇਹ ਤਾਰਾਂ ਬਹੁਤ ਨੀਂਵੀਂਆਂ ਹਨ ਦੇਸੂਮਾਜਰਾ ਦੇ ਨਾਗਰਿਕ ਤੇਜਿੰਦਰ ਕੌਰ ਨੇ ਮੰਗ ਕੀਤੀ ਕਿ ਇਨ੍ਹਾਂ ਤਾਰਾਂ ਨੂੰ ਜ਼ਮੀਨਦੋਜ਼ ਕਰ ਕੇ ਆਮ ਲੋਕਾਂ ਦੀ ਜਾਨ ਦੀ ਹਿਫ਼ਾਜ਼ਤ ਕੀਤੀ ਜਾਣੀ ਚਾਹੀਦੀ ਹੈ।

ਕੁਝ ਥਾਵਾਂ `ਤੇ ਤਾਂ ਬਿਜਲੀ ਦੇ ਖੰਭੇ ਸੜਕ ਦੇ ਐਨ ਵਿਚਾਲ਼ੇ ਲੱਗੇ ਹੋਏ ਹਨ। ਇਹ ਵੀ ਵਾਰਡ ਵਿੱਚ ਵੱਡਾ ਖ਼ਤਰਾ ਬਣੇ ਹੋਏ ਹਨ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:So many issues in Kharar Ward No 12