ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਗਰ ਕੌਂਸਲ ਵਲੋਂ ਸਫਾਈ ਯੂਨੀਅਨ ਦੀ ਸਮਸਿਆ ਆਰਜ਼ੀ ਤੌਰ ਤੇ ਹੱਲ

ਜ਼ੀਰਕਪੁਰ ਸਫ਼ਾਈ ਯੂਨੀਅਨ ਦੀਆਂ ਸਮੱਸਿਆਵਾਂ ਆਰਜ਼ੀ ਤੌਰ `ਤੇ ਹੱਲ

ਦੋ ਦਿਨ ਤੋਂ ਦੇ ਰਹੇ ਸੀ ਸਫਾਈ ਮਜਦੂਰ ਧਰਨਾ

 

ਖੇਤਰ ਵਿੱਚ ਕੂੜਾ ਸੁਟੱਣ ਲਈ ਥਾ ਨਾ ਮਿਲਣ ਤੋਂ ਤੰਗ ਬੀਤੇ ਦੋ ਦਿਨ ਤੋਂ ਨਗਰ ਕੌਂਸਲ ਦੇ ਦਫਤਰ ਵਿੱਚ ਧਰਨਾ ਦੇ ਕੇ ਬੈਠੇ ਸਫਾਈ ਮਜਦੂਰਾਂ ਨੂੰ ਨਗਰ ਕੌਂਸਲ ਅਧਿਕਾਰੀਆ ਵਲੋਂ ਇੱਕ ਵਾਰ ਫਿਰ ਮਿੱਠੀ ਗੋਲੀ ਦੇ ਕੇ ਉਨਾਂ ਦੀ ਸਮਸਿਆ ਆਰਜੀ ਤੌਰ ਤੇ ਹੱਲ ਕਰ ਦਿੱਤੀ ਹੈ। ਜਿਸ ਤੋਂ ਬਾਅਦ ਸਫਾਈ ਮਜਦੂਰਾ ਨੇ ਅਪਣਾ ਧਰਨਾ ਸਮਾਪਤ ਕਰ ਦਿੱਤਾ ਹੈ। ਨਗਰ ਕੌਂਸ਼ਲ ਵਲੋਂ ਕੂੜਾ ਸੁਟੱਣ ਲਈ ਪੰਜ ਥਾਵਾਂ ਨੂੰ ਨਿਰਧਾਰਤ ਕੀਤਾ ਹੈ ਵੇਖਣ ਵਾਲੀ ਗੱਲ ਹੈ ਕਿ ਲੋਕ ਕਿੰਨੇ ਦਿਨ ਤੱਕ ਇਨਾਂ ਥਾਵਾਂ ਤੇ ਕੂੜਾ ਸੁੱਟਣ ਦੀ ਮਨਜੂਰੀ ਦਿੰਦੇ ਹਨ। ਜਿਕਰਯੌਗ ਹੈ ਕਿ ਜੀਰਕਪ।ੁਰ ਪ੍ਰਸ਼ਾਸ਼ਨ ਨੇ ਸ਼ਹਿਰ ਵਿੱਚ ਰੋਜਾਨਾ ਨਿਕਲਦੇ ਕਰੀਬ 60 ਟਨ ਕੂੜੇ ਦੀ ਚੁਕਾਈ ਲਈ ਇੱਕ ਕੰਪਨੀ ਨਾਲ ਕਰਾਰ ਕੀਤਾ ਹੋਇਆ ਹੈ ਪਰ ਕੁਝ ਤਕਨੀਕੀ ਅੜਚਨਾ ਕਰਕੇ ਉਕਤ ਕੰਪਨੀ ਫਿਲਹਾਲ ਸਿਰਫ 20 ਟਨ ਕੂੜਾ ਹੀ ਰੋਜ ਚੁੱਕ ਰਹੀ ਹੈ ਜਿਸ ਕਾਰਨ ਸ਼ਹਿਰ ਵਿੱਚ ਕੂੜੇ ਦੇ ਢੇਰ ਲੱਗਦੇ ਹੋਣ ਕਾਰਨ ਢਕੋਲੀ ਦੇ ਲੋਕਾਂ ਨੇ ਨਿਰਧਰਤ ਥਾਂ ਤੇ ਕੂੜਾ ਸੁੱਟਣ ਦਾ ਵਿਰੋਧ ਕਰਨਾ ਆਰੰਭ ਕਰ ਦਿੱਤਾ ਸੀ।

ਨਗਰ ਕੌਂਸਲ ਜ਼ੀਰਕਪੁਰ ਦੇ ਗੇਟ ਅੱਗੇ ਧਰਨਾ ਲਗਾ ਕੇ ਬੈਠੇ ਸ਼ਮਸ਼ੇਰ ਸਿੰਘ ਜੈ ਸਿੰਘ ਕਿ੍ਰਸ਼ਨ ਕੁਮਾਰ  ਰਾਜੇਸ਼ ਬਲਵਾਨ ਸਿੰਘ ਸੁਰਿੰਦਰ ਸਿੰਘ ਕੁਲਦੀਪ ਸਿੰਘ ਸੂਰਜਾ  ਰਮੇਸ਼ ਕੁਮਾਰ  ਰਾਜੂ ਅਤੇ ਸੰਜੇ ਤੋਂ ਇਲਾਵਾ ਹੋਰਨਾ ਸਫਾਈ ਮਜਦੁ੍ਰਾ ਨੇ ਦੱਸਿਆ ਕਿ ਉਹ ਬੀਤੇ ਕਈ ਸਾਲ ਤੋਂ ਖੇਤਰ ਵਿੱਚ ਘਰ ਘਰ ਤੋੋਂ ਕੂੜਾ ਚੁੱਕਣ ਦਾ ਕੰਮ ਕਰਦੇ ਆ ਰਹੇ ਹਨ। ਉਨਾ ਦੱਸਿਆ ਕਿ ਬੀਤੇ ਦਸ ਦਿਨ ਤੋਂ ਢਕੋਲੀ ਵਿਖੇ ਕੂੜਾ ਸੁੱਟਣ ਲਈ ਬਣਾਇਆ ਗਿਆ ਕੂੜਾਘਰ ਬੰਦ ਕਰ ਦਿੱਤਾ ਗਿਆ ਹੈ ਅਤੇ ਪ੍ਰਸ਼ਾਸ਼ਨ ਵਲੋਂ ਉਨਾਂ ਨੂੰ ਸਾਰਾ ਕੂੜਾ ਇੱਥੋਂ ਕਰੀਬ ਸੱਤ ਕਿਲੋਮੀਟਰ ਦੂਰ ਗਾਜੀਪੁਰ ਵਿਖੇ ਸੁਟੱਣ ਲਈ ਮਜਬੂਰ ਕੀਤਾ ਜਾ ਰਿਹਾ ਹੈ।ਸਫਾਈ ਮਜਦੂਰਾ ਅਨੁਸਾਰ ਸਿਰਫ ਢਕੋਲੀ ਖੇਤਰ ਵਿੱਚ ਹੀ ਚਾਲੀ ਕੂੜੇ ਦੀਆ ਰੇਹੜੀਆਂ ਨਿਕਲਦੀਆਂ ਹਨ ਅਤੇ ਕੂੜੇ ਨਾਲ ਭਰੀਆਂ ਰੇਹੜੀਆਂ ਨੂੰ ਇੰਨੀ ਦੂਰ ਲਿਜਾਣਾ ਸੰਭਵ ਹੀ ਨਹੀ ਹੈ।

ਸਫਾਈ ਮਜਦੂਰਾਂ ਅਨੁਸਾਰ ਕੌਂਸਲ ਦੇ ਚੀਫ ਸਫਾਈ ਇੰਸਪੈਕਟਰ ਰਜਿੰਦਰ ਸਿੰਘ ਨੇ ਉਨਾਂ ਨੂੰ ਇਸ ਦਾ ਕੋਈ ਢੁੱਕਵਾਂ ਹੱਲ ਕੱਢਣ ਦਾ ਭਰੋਸਾ ਦਿੱਤਾ ਸੀ ਪਰ ਉਹ ਵੀ ਕੰਨੀ ਕੱਟਦੇ ਨਜਰ ਆ ਰਹੇ ਸਨ। ਬੀਤੇ ਦੋ ਦਿਨ ਤੋਂ ਗੇਟ ਤੇ ਧਰਨਾ ਲਗਾ ਕੇ ਬੈਠੇ ਸਫਾਈ ਮਜਦੂਰਾਂ ਦੀ ਸਮਸਿਆ ਦੇ ਲਈ ਕਾਰਜ ਸਾਧਕ ਅਫਸਰ ਮਨਵੀਰ ਸਿੰਘ ਗਿੱਲ ਨੇ ਢਕੋਲੀ ਖੇਤਰ ਵਿੱਚ ਪੰਜ ਥਾਵਾਂ ਤੇ ਕੂੜਾ ਸੁਟਣ ਲਈ ਸਥਾਨ ਨਿਰਧਾਰਤ ਕੀਤਾ ਹੈ।ਉਨਾਂ ਦਸਿਆ ਕਿ ਫਿਲਹਾਲ ਢਕੋਲੀ ਵਿੱਚ ਜਿਸ ਥਾ ਤੇ ਪਹਿਲਾਂ ਕੂੜਾ ਡਿਗਦਾ ਸੀ ਉਸ ਥਾ ਨੂੰ ਹੀ ਮੁੜ ਖੋਲ ਦਿੱਤਾ ਗਿਆਂ ਹੈ। ਇਸ ਤੋਂ ਇਲਾਵਾ ਪਿੰਡ ਕਾਠਗੜ ਜੀਰਕਪੁਰ ਪੰਚਕੁਲਾ ਬਾਰਡਰ ਤੇ ਗੁਦੁਆਰਾ ਬਾਉਲੀ ਸਾਹਿਬ ਦੇ ਨੇੜੇ ਕੂੜਾ ਸੁਟਣ ਲਈ ਸਥਾਨ ਦਿੱਤਾ ਗਿਆ ਹੈ। ਉਨਾਂ ਦਸਿਆ ਕਿ ਜਿਸ ਕੰਪਨੀ ਨਾਲ ਜੀਰਕਪੁਰ ਦਾ ਕੂੜਾ ਚੁਕੱਣ ਦਾ ਕਰਾਰ ਹੋਇਆ ਹੈ ਉਸ ਦਾ ਪਲਾਂਟ ਜਲਦ ਹੀ ਚਾਲੂ ਹੋ ਜਾਵੇਗਾ ਅਤੇ ਉਸ ਤੋਂ ਬਾਅਦ ਜੀਰਕਪੁਰ ਸ਼ਹਿਰ ਨੂੰ ਕੂੜਾ ਮੁਕਤ ਕਰ ਦਿੱਤਾ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sweepers Union problem temporarily solved