ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ਤੇ ਚੀਨ ਵਿਚਾਲੇ ਤੀਜੀ ਵਿਸ਼ਵ ਜੰਗ ਵਾਲੇ ਬਣ ਰਹੇ ਹਾਲਾਤ ਚਿੰਤਾਜਨਕ: ਟਿਵਾਣਾ

ਇਕਬਾਲ ਸਿੰਘ ਟਿਵਾਣਾ

ਦੁਨੀਆਂ ਦਾ ਹਰ ਧਰਮ ਹਊਮੈ ਨੂੰ ਖਤਮ ਕਰਕੇ ਆਪਸੀ ਪਿਆਰ ਅਤੇ ਮੇਲ ਮਿਲਾਪ ਨਾਲ ਰਹਿਣ ਦਾ ਸੰਦੇਸ਼ ਦਿੰਦਾ ਹੈ, ਪਰ ਅਫਸੋਸ ਹੈ ਕਿ ਅੱਜ ਅਸੀਂ ਆਪਣੇ ਮਕਸਦ ਤੋਂ ਭਟਕ ਕੇ ਮਨੁੱਖਤਾ ਮਾਰੂ ਕਾਰਵਾਈਆਂ ਕਰ ਰਹੇ ਹਾਂ, ਜੋ ਨਹੀਂ ਚਾਹੀਦੀਆਂ। ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ, ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਅਮਰੀਕਾ-ਚੀਨ ਵੱਲੋਂ ਤੀਸਰੀ ਸੰਸਾਰ ਜੰਗ ਵਾਲੇ ਹਾਲਾਤ ਪੈਦਾ ਕਰਨ ਉਤੇ ਗਹਿਰੀ ਚਿੰਤਾ ਜਾਹਰ ਕਰਦੇ ਹੋਏ ਜੰਗ ਨੂੰ ਰੋਕਣ ਲਈ ਤੁਰੰਤ ਅਮਲੀ ਕਦਮ ਉਠਾਉਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ।

 

 

ਉਨਾਂ ਕਿਹਾ ਕਿ ਜਦੋਂ ਅਮਰੀਕਾ-ਚੀਨ ਜਾਂ ਕੋਈ ਵੀ ਹੋਰ ਮੁਲਕ ਕੋਰੋਨਾ ਵਰਗੀ ਮਹਾਂਮਾਰੀ ਨੂੰ ਰੋਕਣ ਦੀ ਸਮਰੱਥਾ ਨਹੀਂ ਰੱਖਦੇ, ਤਾਂ ਫਿਰ ਅਤਿ ਖਤਰਨਾਕ ਪ੍ਰਮਾਣੂ ਅਤੇ ਜੈਵਿਕ ਹਥਿਆਰਾਂ ਦੀ ਤੀਸਰੀ ਜੰਗ ਵੱਲ ਧਕੇਲਣ ਦੇ ਮਨੁੱਖਤਾ ਮਾਰੂ ਕਾਰਵਾਈਆਂ ਕਿਉਂ ਕਰ ਰਹੇ ਹਨ। ਉਨਾਂ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਨੇ ਮਨੁੱਖਤਾ ਦੀ ਰਾਖੀ ਲਈ ਬਾਬਰ ਵਰਗੇ ਜਾਲਮ ਤਾਨਾਸ਼ਾਹ ਨੂੰ ‘ਪਾਪ ਕੀ ਜੰਜ ਲੈ ਕਾਬਲੋ ਧਾਇਆ, ਜੋਰੀ ਮੰਗੇ ਦਾਨ ਵੇ ਲਾਲੋ’ ਦੇ ਸ਼ਬਦ ਉਚਾਰ ਕੇ ਚੁਣੌਂਤੀ ਦਿੱਤੀ ਸੀ।

 

 

ਕੁਲਦੀਪ ਸਿੰਘ ਸ਼ੁਤਰਾਣਾ ਦੀ ਰਿਪੋਰਟ ਮੁਤਾਬਕ ਇਕਬਾਲ ਸਿੰਘ ਟਿਕਾਣਾ ਹੁਰਾਂ ਨੇ ਅੱਗੇ ਕਿਹਾ ਕਿ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਅਤੇ ਨੌਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਨੁੱਖਤਾ ਦੀ ਰਾਖੀ ਲਈ ਸ਼ਹਾਦਤਾਂ ਦਿੱਤੀਆਂ। 6ਵੀਂ ਪਾਤਸ਼ਾਹੀ ਸ਼੍ਰੀ ਹਰਗੋਬਿੰਦ ਸਾਹਿਬ ਨੇ ਮਨੁੱਖੀ ਜ਼ਬਰ-ਜੁਲਮ ਕਰਨ ਵਾਲੇ ਹੁਕਮਰਾਨਾਂ ਦਾ ਅੰਤ ਕੀਤਾ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਨੁੱਖਤਾ ਦੀ ਰਾਖੀ ਲਈ ਆਪਣਾ ਸਰਬੰਸ ਵਾਰ ਕੇ ਕਿਹਾ ਕਿ ‘ਚਾਰ ਮੁਏ ਤੋ ਕਿਆ ਹੂਆ, ਜੀਵਤ ਕਈ ਹਜ਼ਾਰ’।

 


ਉਨਾਂ ਇਸ ਦੇ ਨਾਲ ਹੀ ਯੂ.ਐਨ.ਓ., ਏਸ਼ੀਆ ਵਾਚ ਹਿਊਮਨ ਰਾਈਟਸ, ਅਮਨੈਸਟੀ ਇੰਟਰਨੈਸ਼ਨਲ, ਕੌਮਾਂਤਰੀ ਮਨੁੱਖੀ ਅਧਿਕਾਰ ਸੰਗਠਨ, ਬਰਤਾਨੀਆ, ਕੈਨੇਡਾ, ਜਰਮਨੀ, ਆਸਟ੍ਰੇਲੀਆ, ਫਰਾਂਸ, ਜਾਪਾਨ ਵਰਗੇ ਵੱਡੇ ਮੁਲਕਾਂ ਨੂੰ ਵੀ ਅਮਰੀਕਾ-ਚੀਨ ਦੇ ਦੋ-ਧੜਿਆਂ ਵਿਚ ਵੰਡੀ ਜਾਣ ਦੀ ਬਦੌਲਤ ਤੀਸਰੀ ਸੰਸਾਰ ਜੰਗ ਦੇ ਮੰਡਰਾਂ ਰਹੇ ਖਤਰੇ ਤੋਂ ਦੂਰ ਕਰਨ ਲਈ ਆਪਣੀ ਭੂਮਿਕਾ ਨਿਭਾਉਣ ਦੀ ਜਿੱਥੇ ਅਪੀਲ ਕੀਤੀ, ਉਥੇ ਉਨਾਂ ਦੇਸ਼/ਵਿਦੇਸ਼ ਦੇ ਸਾਰੇ ਧਰਮਾਂ ਨਾਲ ਸਬੰਧਤ ਵਿਦਵਾਨਾਂ ਨੂੰ ਵੀ ਅਪੀਲ  ਕੀਤੀ ਕਿ ਉਹ ਵੀ ਸੰਸਾਰ ਪੱਧਰ ਉਤੇ ਅਜਿਹਾ ਮਾਹੌਲ ਤਿਆਰ ਕਰਨ ਕਿ ਅਮਰੀਕਾ-ਚੀਨ ਦੇ ਹੁਕਮਰਾਨ ਮਨੁੱਖਤਾ ਦਾ ਖੂਨ ਵਹਾਉਣ ਵਾਲੀ ਤੀਸਰੀ ਸੰਸਾਰ ਜੰਗ ਨੂੰ ਸੱਦਾ ਦੇਣ ਦੇ ਕੀਤੇ ਜਾ ਰਹੇ ਦੁਖਦਾਇਕ ਅਮਲਾਂ ਤੋਂ ਤੋਬਾ ਕਰਕੇ ਮਨੁੱਖਤਾ ਦੀ ਬਿਹਤਰੀ ਅਤੇ ਅਮਨ-ਚੈਨ ਕਾਇਮ ਕਰਨ ‘ਚ ਆਪਣੀ ਭੂਮਿਕਾ ਨਿਭਾਉਣ।

 

 

ਉਨਾਂ ਇਹ ਵੀ ਸੁਝਾਅ ਦਿੱਤਾ ਕਿ ਸਭ ਵੱਡੇ ਮੁਲਕ ਆਪੋ ਆਪਣੀਆਂ ਫੌਜੀ ਅਤੇ ਆਧੁਨਿਕ ਤਕਨੀਕ ਵਾਲੀਆਂ ਤਬਾਹੀਆਂ ਵਾਲੇ ਉਪਕਰਨਾਂ ਅਤੇ ਜੰਗੀ ਸਾਜੋ ਸਮਾਨ ‘ਤੇ ਅਰਬਾਂ-ਕਰੋੜਾ ਦੀ ਰਕਮ ਖਰਚਣ ਦੀ ਥਾਂ ਲੋਕਾਂ ਦੇ ਜੀਵਨ ਪੱਧਰ ਨੂੰ ਚੰਗੇਰਾ ਬਨਾਉਣ ਲਈ ਖਰਚ ਕਰਨ।

 

 

ਉਨਾਂ ਆਪਣੇ ਬਿਆਨ ਦੇ ਆਖਰ ‘ਚ ਕਿਹਾ ਕਿ ਇੰਡੀਆਂ ਦਾ ਮੀਡੀਆ ਤੇ ਹੋਰ ਪ੍ਰਚਾਰ ਸਾਧਨ ਕਰੌਨਾ ਵਾਇਰਸ ਦੀ ਆੜ ਹੇਠ ਨਫਰਤ ਭਰਿਆ ਪ੍ਰਚਾਰ ਕਰਕੇ ਅਜਿਹੀ ਮੁਸ਼ਕਲ ਘੜੀ ਵਿਚ ਵੀ ਖੂਨ ਖਰਾਬੇ ਨੂੰ ਬੜਾਵਾ ਦੇਣ ਦੇ ਅਮਲ ਕਰਕੇ ਸੰਸਾਰ ਨਿਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦਾ ਹੈ?

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The circumstances like Third World War between US and China a matter of great concern says Tiwana