ਜੰਗਲੀ ਜੀਵ ਵਿਭਾਗ ਵੱਲੋਂ ਹਰੀਕੇ ਰੱਖ `ਚ ਪ੍ਰਵਾਸ਼ੀ ਪੰਛੀਆਂ ਨੂੰ ਜ਼ਹਿਰ ਦੇਣ ਦੇ ਦੋਸ਼ `ਚ ਕਪੂਰਥਲਾ ਦੇ ਰਹਿਣ ਵਾਲੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ।
ਜਿ਼ਲ੍ਹਾ ਜੰਗਲੀ ਜੀਵ ਅਫਸਰ (ਡੀਐਫਓ) ਕਲਪਨਾ ਕੇ ਸਿੰਘ ਨੇ ਕਿਹਾ ਕਿ ਦੋਸ਼ੀਆਂ ਵੱਲੋਂ ਸਿ਼ਕਾਰ ਕਰਨ ਦੇ ਮਕਸਦ ਨਾਲ ਪੰਛੀਆਂ ਨੂੰ ਜ਼ਹਿਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਜ਼ਹਿਰੀ `ਚ 13 ਵਿਦੇਸ਼ੀ ਮੁਰਗਾਬੀਆਂ (ਕੋਟਸ) ਅਤੇ 6 ਉਤਰੀ ਸ਼ੋਵਲੇਰ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਦੋਸ਼ੀਆਂ ਦੇ ਖਿਲਾਫ ਜੀਵ ਸੁਰੱਖਿਆ ਐਕਟ 1972 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਰੇ ਪੰਛੀਆਂ ਦੇ ਪੋਸਟਮ ਮਾਰਟਮ `ਚ ਜ਼ਹਿਰ ਦੀ ਪੁਸ਼ਟੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਦੀ ਪਹਿਚਾਣ ਸਰਵਣ, ਉਸਦਾ ਭਰਾ ਰਮਨ ਅਤੇ ਵਰਿੰਦਰ ਸਿੰਘ ਵਾਸੀ ਸੁਲਤਾਨਪੁਰ ਲੋਧੀ, ਕਪੂਰਥਲਾ ਵਜੋਂ ਹੋਈ ਹੈ।
ਉਨ੍ਹਾਂ ਦੱਸਿਆ ਕਿ ਫਾਰਿਸਟ ਗਾਰਡਾਂ ਤੇਜਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਦੀ ਟੀਮ ਵੱਲੋਂ ਦੋਸ਼ੀਆਂ ਨੁੰ ਗ੍ਰਿਫਤਾਰ ਕੀਤਾ ਗਿਆ।
ਜਿ਼ਲ੍ਹਾ ਅਫਸਰ ਨੇ ਕਿਹਾ ਕਿ ਦੋ ਦਰਜਨ ਦੇ ਕਰੀਬ ਪ੍ਰਵਾਸ਼ੀ ਪੰਛੀ ਇੱਥੇ ਪਹੁੰਚ ਚੁੱਕੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜਨਵਰੀ ਦੇ ਅੱਧ ਤੱਕ ਮਰਦਮਸੁਮਾਰੀ ਤੋਂ ਹੀ ਅਸਲੀ ਪਤਾ ਚੱਲੇਗਾ ਕਿ ਕਿੰਨੇ ਪ੍ਰਵਾਸ਼ੀ ਪੰਛੀ ਆਏ ਹਨ।