ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਤੇ ਕੇਂਦਰੀ ਮੁਲਾਜਮਾਂ ਨੂੰ ਕੋਰੋਨਾ ਦੇ ਬਹਾਨੇ ‘ਤੀਹਰਾ ਰਗੜਾ’

ਪੰਜਾਬ ਤੇ ਕੇਂਦਰੀ ਮੁਲਾਜਮਾਂ ਨੂੰ ਕੋਰੋਨਾ ਦੇ ਬਹਾਨੇ ‘ਤੀਹਰਾ ਰਗੜਾ’

ਕੇਦਰੀ ਤੇ ਪੰਜਾਬ ਸਰਕਾਰ ਦੇ ਮੁਲਾਜਮਾਂ ਦੀਆਂ ਤਨਖਾਹਾਂ ਤੇ ਹੋਰ ਭੱਤਿਆਂ ਵਿੱਚ ਕਟੌਤੀ ਕਰ ਕੇ ਹੀ ਕੋਰੋਨਾ ਨਾਲ ਜੁਝਣ  ਲਈ ਖਰਚੇ ਜਾਣ ਵਾਲੇ ਫੰਡ ਦੀ ਪ੍ਤੀ ਪੂਰਤੀ ਦਾ ਜੁਗਾੜ ਲਾਇਆ ਜਾ ਰਿਹਾ ਹੈ। ਇਹ ਰੋਸ  ਮੁਲਾਜ਼ਮ ਮੰਚ ਪੰਜਾਬ ਅਤੇ ਯੂ. ਟੀ ਦੇ ਸੂਬਾ ਕਨਵੀਨਰ ਗੁਰਮੇਲ ਸਿੰਘ ਸਿੱਧੂ ,ਚੰਡੀਗੜ੍ਹ ਦੇ ਕਨਵੀਨਰ ਜਗਦੇਵ ਕੌਲ ,ਕੋ. ਕਨਵੀਨਰ ਰਾਜੀਵ ਸ਼ਰਮਾ, ਟਰਾਂਸਪੋਰਟ ਦੇ ਆਗੂ ਲਾਭ ਸਿੰਘ ਸੈਣੀ ,ਜਗਜੀਵਨ ਸਿੰਘ , ਸਹਿਕਾਰਤਾ ਵਿਭਾਗ ਦੇ ਪ੍ਰਧਾਨ ਸੈਮੂਲ ਮਸੀਹ, ਜਨਰਲ ਸਕੱਤ ਰ ਜਸਵਿੰਦਰ ਸਿੰਘ ਭੂਮੀ ਰੱਖਿਆ ਦੇ ਪ੍ਰਧਾਨ ਦੀਦਾਰ ਸਿੰਘ , ਫੂਡ ਸਪਲਾਈ ਦੇ ਪ੍ਰਧਾਨ ਦਵਿੰਦਰ ਸਿੰਘ ਬੈਨੀਪਾਲ, ਜਲ ਸਰੋਤ ਦੇ ਆਗੂ ਤੇ ਮੰਚ ਦੇ ਮੀਡੀਆ ਇਨਚਾਰਜ ਨਵਰਾਜ ਸਿੰਘ ,ਸੁਖਵਿੰਦਰ ਸਿੰਘ ਤੇ ਡਰਾਫਟਸਮੈਨ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਕੁਮਾਰ ਸੂਦ ਨੇ ,ਕੇਂਦ    , ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ  ਦੇ ਸ੍ਰੀ ਮੇਘ ਸਿੰਘ ਸਿੱਧੂਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਕਨਵੀਨਰ ਸ੍ਰੀ ਜਸਵੀਰ ਸਿੰਘ ਤਲਵਾੜਾ, ਸੂਬਾ ਜਰਨਲ ਸਕੱਤਰ ਸ੍ਰੀ ਜਰਨੈਲ ਸਿੰਘ ਪੱਟੀ , ਪੰਜਾਬ  ਸਟੇਟ ਸਟੈਨੋਗਾ੍ਫਰਜ ਤਾਲਮੇਲ ਕਮੇਟੀ ਦੇ ਸੂਬਾ ਕਨਵੀਨਰ ਸ੍ਰੀ ਐਮ ਪੀ ਜੈਨ  ਨੇ ਜਾਹਿਰ ਕੀਤਾ ।

 

 

ਸਮੁੱਚੀ ਟੀਮ ਨੇ ਕਿਹਾ ਕਿ ਪਿੱਛਲੇ ਮਹੀਨੇ ਤੋਂ ਕਰੋਨਾ ਵਾਇਰਸ ਦੀ ਆਫਤ ਕਾਰਣ ਪੰਜਾਬ ਸਰਕਾਰ ਵੱਲੋਂ  ਇਸ ਬਿਪਤਾ ਦੀ ਆੜ ਵਿੱਚ ਖੁਸੀਆ ਸਹੂਲਤਾਂ ਦੇਣ ਦੀ ਬਜਾਇ  ਪੰਜਾਬ ਦੇ ਮੁਲਾਜਮਾਂ ਦੀਆਂ ਵਿੱਤੀ ਮੰਗਾਂ ਪੂਰੀਆਂ ਕਰਨ ਦੀ ਥਾਂ ਤੇ ਵਿਕਾਸ ਟੈਕਸ ਹੁਣ ਤੀਹ ਵੀਹ ਦਸ ਪ੍ਰਤੀਸ਼ਤ ਤਨਖਾਹ ਕਟੌਤੀ ਕਰਨ ਦੀਆਂ ਕਥਿਤ ਗੁਪਤ ਰਣਨੀਤੀਆਂ ਘੜਣ ਅਤੇ ਹਰਿਆਣਾ ਦੇ ਬਰਾਬਰ ਗ੍ਰੇਡ ਕਰਨ ਤਨਖਾਹ ਕਟੌਤੀ ਕਰਨ ਹਿੱਤ ਕੋਵਿਡ ਕਮੇਟੀ ਦੀਆਂ ਮੁੱਖ ਮੰਤਰੀ ਨੂੰ ਸਿਫਾਰਸ਼ ਕਰਨ ਦੇ ਖਿਲਾਫ਼ ਸੰਘਰਸ਼ ਲਈ ਲਾਮਬੰਦ ਰਹਿਣ ਦੀ ਲੋੜ ਅਗਲੇ ਕੁਝ ਦਿਨਾਂ ਅੰਦਰ ਸਾਹਮਣੇ ਆਵੇਗੀ।

 

 

ਹੋਰ ਮੁਲਾਜ਼ਮ ਜਥੇਬੰਦੀਆਂ ਦੀ  ਸਾਂਝੀ ਵੀ ਡੀ ਓ ਮੀਟਿੰਗ ਰਾਹੀਂ ਹੱਕਾਂ ਦੀ ਰਾਖੀ ਲਈ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ; ਜਦ ਕਿ ਪੰਜਾਬ ਦੇ ਸਮੂਚੇ ਸਰਕਾਰੀ ਕਰਮਚਾਰੀ ਕਰੋਨਾ ਖਿਲਾਫ਼ ਦਿਨ ਰਾਤ ਸਰਕਾਰ ਦੀ ਮੱਦਦ ਕਰ ਰਹੇ ਹਨ ਦੂਜੇ ਪਾਸੇ ਸਰਕਾਰ ਤਨਖਾਹ ਘਟ ਕਰਨ ਦੀਆਂ ਨੀਤੀਆਂ ਘੜ ਰਹੀ ਹੈ ।ਜੇ ਅਸੀਂ ਸਮੇਂ ਸਿਰ ਲਾਮਬੰਦੀ ਨਾ ਕੀਤੀ ਤਾਂ ਸਰਕਾਰ ਕਰੋਨੇ ਦੀ ਆੜ ਵਿੱਚ ਸਰਕਾਰੀ ਵਿਭਾਗਾਂ ਦਾ ਨਿੱਜੀਕਰਨ  ਕਰਨ ਅਤੇ ਡੀ ਏ ਪੇ ਕਮਿਸ਼ਨ ਦੇਣ ਤੋਂ ਭੱਜ ਜਾਵੇਗੀ

 

 

ਦੂਜੇ ਪਾਸੇ ਮੰਤਰੀਆਂ ਚੇਅਰਮੈਨਾਂ  ਐਮ ਐਲ  ਏਜ ਐਮ ਪੀ ਜੀ ਨੂੰ ਘਰ ਬੈਠਿਆਂ ਤਨਖਾਹਾਂ ਭੱਤੇ ਚਾਰ ਚਾਰ ਪੰਜ ਪੰਜ ਪੈਨਸ਼ਨਾਂ  ਮਹਿੰਗੀਆਂ ਸਰਕਾਰੀ ਗੱਡੀਆਂ ਦਾ ਆਮਦਨ ਕਰ ਸਰਕਾਰੀ ਖਜ਼ਾਨੇ ਵਿਚੋਂ ਦਿੱਤਾ ਜਾ ਰਿਹਾ ਹੈਇਹ ਕਥਿਤ ਦੋਗਲੀਆਂ ਨੀਤੀਆਂ ਖਿਲਾਫ਼ ਵੀ ਸੁਚੇਤ ਹੋਣ ਲੋੜ ਹੈ।

 

 

ਸ੍ਰੀ ਗੁਰਮੇਲ ਸਿੰਘ ਸਿੱਧੂ ਨੇ ਕਿਹਾ ਕਿ ਸਮੁੱਚੇ ਭਾਰਤ ਦੇ 54 ਲੱਖ ਮੁਲਾਜ਼ਮ ਹਨ ਅਤੇ 65 ਲੱਖ ਪੈਨਸ਼ਨਰਜ਼ ਹਨ। ਇਨ੍ਹਾਂ ਦੀਆਂ ਤਿੰਨ ਮਹਿੰਗਾਈ ਭੱਤੇ (DA) ਦੀਆਂ ਕਿਸ਼ਤਾਂ ਨੂੰ ਕੋਰੋਨਾ ਦਾ ਬਹਾਨਾ ਬਣਾ ਕੇ ਬਟੋਰਿਆ ਜਾ ਰਿਹਾ ਹੈ। ਇਹ ਰਕਮ ਹਰ ਇੱਕ ਦੀ ਔਸਤ 72000 ਰੁਪਏ ਗੁਣਾ 119 ਲੱਖ ਮੁਲਾਜ਼ਮ ਤੇ ਪੈਨਸ਼ਨਰਜ਼ ਤੋ ਕਰੀਬ 85680 ਕਰੋੜ ਰੁਪਏ ਅਤੇ ਇੱਕ ਦਿਨ ਦੀ ਤਨਖਾਹ ਦੀ ਕਟੌਤੀ 1000 ਕਰੋੜ ਦੇ ਕਰੀਬ ਬਣਦੀ ਹੈ।

 

 

ਸਰਦੂਲ ਸਿੰਘ ਅਬਰਾਵਾਂ ਦੀ ਰਿਪੋਰਟ ਅਨੁਸਾਰ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਦੀ ਮੁਲਾਜ਼ਮ  ਵਿਰੋਧੀ ਨੀਤੀ ਦੀ ਕਰੜੇ ਸ਼ਬਦਾ ਵਿੱਚ ਨਿਖੇਧੀ ਕੀਤੀ ਤੇ ਦੁਹਰਾਇਆ ਕਿ ਕੁਦਰਤੀ ਕਹਿਰ ਕਰੋਨਾ ਸੰਕਟ ਦੇ ਕਾਰਨ  ਕੇਂਦਰ ਸਰਕਾਰ ਨੇ ,ਮੁਲਾਜ਼ਮ  ਤੇ ਪੈਨਸ਼ਨਰਜ ਵਰਗ ਨੂੰ ਨਿਸ਼ਾਨਾ ਬਣਾਇਆ ਹੈ ਜੋ ਕਿ ਨਾ ਸਹਿਣ ਯੋਗ ਹੈ.. ਕਿਉਂਕਿ ਇਸ  ਵਰਗ ਦੀ ਗਿਣਤੀ ਭਾਰਤ ਦੀ ਕੁਲ ਆਬਾਦੀ ਦਾ ਮਹਿਜ ਇੱਕ ਪ੍ਰਤੀਸ਼ਤ ਹੀ ਹੈ।

 

 

ਪੈਨਸ਼ਨਰਜ ਦੇਸ਼ ਦੇ ਵੱਖ ਵੱਖ ਭਾਗਾਂ ਵਿੱਚ ,ਵੱਖ ਵੱਖ ਹਾਲਾਤਾਂ  ਵਿੱਚ ਸੱਚੀ ਸੁੱਚੀ ਦੇਸ਼ ਦੀਆਂ ਸੇਵਾਵਾਂ ਨਿਭਾਅ ਕੇ ,ਉਮਰ ਦੇ ਸੁਨਹਿਰੀ ਸਾਲ ਮਹੱਤਵਪੂਰਨ ਹਿੱਸਾ ਘਰ ਤੋਂ ਬਾਹਰ ਗੁਜਾਰਕੇ ਘਰ ਦੀਆਂ ਜੁੰਮਵਾਰੀਆਂ ਤੇ ਕਈ ਬੀਮਾਰੀਆਂ ਉਸ ਦੀ ਬਰੂਹਾਂ ਤੇ ਉਡੀਕ ਕਰ  ਰਹੀਆਂ ਹੁੰਦੀਆਂ ਹਨ ਓਧਰ ਦੂਜੇ ਪਾਸੇ  ਰਾਜਸੀ ਆਗੂ ,ਆਪਣੇ ਅਹੁਦੇ ਦੀ ਗੁਪਤ ਸਹੁੰ ਚੁੱਕ ਕੇ ,ਘਰ ਪਰਤਦਿਆਂ ਕਿਸੇ ਉਦਯੋਗ ਦੇ ਜਾਂ  ਵਾਪਾਰ ਦੇ ਮਾਲਕ  ਹੁੰਦੇ ਹਨ। ਵਰਨਣਯੋਗ ਹੈ ਕਿ ਕੀ ਇੱਕ ਕਰੋੜ  ਚਾਲੀ ਲੱਖ ਆਬਾਦੀ ਦੇ ,ਆਰਥਿਕ ਸੰਕਟ ਲਈ ਸਿਰਫ ਤੇ ਸਿਰਫ ਪੈਨਸ਼ਨਰਜ ਤੇ ਕਰਮਚਾਰੀ ਹੀ ਜੁੰਮੇਵਾਰ ਹਨ।

 

 

ਕੀ ਸਮਾਜ ਦੇ ਬਾਕੀ ,ਕਰੀਮੀ ਲੇਅਰ,, ਵਾਲੇ ਵੀ.ਆਈ. ਪੀਜ. ਕਿਹੜੀ ,ਗੁਫਾ, ਵਿੱਚ ਉਤਰ ਗਏ। ਇੰਨੇ ਖੇਤਰ  ਨੇ ਜਿਵੇਂ.. ਉਦਯੋਗ ,ਫਿਲਮੀ ਖੇਤਰ ,ਰਾਜਸੀ ਲੋਕ ਜੋ ਇੱਕ ਤੋਂ ਵੱਧ ਪੰਜ. ਛੇ ਪੈਨਸ਼ਨਾਂ ਅਤੇ ਜੀਵਨ ਦੀਆਂ ਤਮਾਮ ਸਹੂਲਤਾਂ ਮਾਣਦੇ ਹਨ। ਹੁਣ ਸੰਕਟ ਦੀ ਘੜੀ ਉਨ੍ਹਾਂ ਦੀ ਸਰਮਾਏਦਾਰੀ ਕਿਸ ਕੰਮ?

 

 

ਆਗੂਆਂ ਨੇ ਭਰੇ ਮਨ ਨਾਲ ਕਿਹਾ ਕਿ," ਪੰਜਾਬ ਸਰਕਾਰ ਵੀ ਕੇਂਦਰ ਦੇ ਕਦਮਾਂ ਵੱਲ ਵਧ ਰਹੀ ਹੈ ਸਮੁੱਚੇ ਮੁਲਾਜ਼ਮ ਵਰਗ ਤੇ ਪੈਨਸ਼ਨਰਾਂ ਵਿੱਚ ਕਰੋਨਾ ਨਾਲੋਂ ਆਰਥਿਕ ਕੁਹਾੜੇ ਦਾ ਭੈਅ ਬਣਿਆ ਰਹਿੰਦਾ ਹੈ, ਦੂਜੇ ਪਾਸੇ ਇਸ ਸੰਕਟ ਦੀ ਘੜੀ ,ਸਿਰਫ ਸਰਕਾਰੀ ਕਰਮਚਾਰੀ ਹੀ ਅੱਗੇ ਹੋਕੇ ਜਾਨ ਨੂੰ ਤੇ ਪਰਿਵਾਰ ਨੂੰ ਖਤਰੇ ਵਿੱਚ ਪਾਕੇ ਅਹਿਮ ਡਿਊਟੀਆਂ ਨਿਭਾਉਣ ਵਿੱਚ ਜੁਟੇ ਹੋਏ ਹਨ। ਜਦੋਂ ਕਿ ਹਰਿਆਣਾ ਸਰਕਾਰ ਨੇ ਕਰੋਨਾ ਡਿਊਟੀਆਂ ਕਰ ਰਹੇ ਸਮੁੱਚੇ ਮੁਲਾਜ਼ਮਾਂ ,ਅਧਿਕਾਰੀਆਂ ਲਈ ਇਸ ਘਾਤਕ ਸਮੇਂ ਦੀ ਦੁਗਣੀ ਤਨਖਾਹ ਦੇਣ ਦਾ  ਫੈਸਲਾ ਕੀਤਾ ਹੈ ,ਜਿਸ ਨਾਲ ਮੁਲਾਜ਼ਮਾਂ ਦਾ ਮਨੋਬਲ ਤੇ ਮਾਣ ਵਧੇਗਾ। ਸ੍ਰੀ ਸਿੱਧੂ ਨੇ ਤਰਕ ਪੇਸ਼ ਕੀਤਾ ਕਿ ਪੰਜਾਬ ਦੇ ਮੁਲਾਜ਼ਮ ਪਹਿਲਾਂ 25% ਮਹਿੰਗਾਈ ਭੱਤਾ ,ਸੋਧੇ ਤਨਖਾਹ ਕਮਿਸ਼ਨ  ਤੋਂ ਵਾਝੇ ਹਨ ,ਉਲਟਾ ਇਸ ਦੇ ਬਕਾਏ ਪ੍ਰਤੀ ਮੁਲਾਜ਼ਮ, ਪੈਨਸ਼ਨਰਜ ਇੱਕ ਲੱਖ ਤੋਂ ਦੋ ਲੱਖ ਤੱਕ ਸਰਕਾਰ ਦੱਬੀਂ ਬੈਠੀ ਹੈ ਤੇ ਸਮਾਜ ਦੇ ਸਤਿਕਾਰ ਯੋਗ ਸੀਨੀਅਰ ਨਾਗਰਿਕ ,ਤੰਗੀ ਤੁਰਸ਼ੀ, ਦਾ ਜੀਵਨ ਬਤੀਤ ਕਰ ਰਹੇ ਹਨ।

 

 

ਇਸ ਮਾੜੇ ਫੈਸਲੇ ਸਬੰਧੀ ਮੁਲਾਜ਼ਮ ਵਰਗ ਵਿੱਚ ਭਾਰੀ ਰੋਸ ਤੇ ਚਰਚਾ ਹੈ ,ਹਾਲਾਤ ਦੇ ਮੱਦੇਨਜਰ ,ਤਿੱਖਾ ਸਘੰਰਸ਼ ਕਰਨਾ ਪੈ ਸਕਦਾ ਹੈ ,ਪੈਨਸ਼ਨਰਜ ਆਗੂ ਸ੍ਰੀ ਐਸ ਕੇ ਖੋਸਲਾ,ਕਰਮ ਸਿੰਘ ਧਨੋਆ ਨੇ ਇਸ ਮੁਲਾਜ਼ਮ ਵਿਰੋਧੀ ਸੋਚ ਦੀ ਨਿੰਦਾ ਕਰਦਿਆਂ ,ਮੁਲਾਜ਼ਮ ਵਰਗ ਨੂੰ ਇਨਸਾਫ ਦੇਣ ਦੀ  ਮੰਗ ਕੀਤੀ।

[ਇੱਕ ਵ੍ਹਟਸਐਪ ਗਰੁੱਪ ਵਿੱਚੋਂ]

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Three Time loss to Punjab and Centre Employees by Pretending of Corona