ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਗਰੂਰ `ਚ ਡੀਸੀ ਦਫਤਰ ਸਾਹਮਣੇ ਬਿਨਾ ਮਨਜ਼ੂਰੀ ਬਣ ਗਏ ਵੱਡੇ ਕੰਪਲੈਕਸ

ਸੰਗਰੂਰ ਡਿਪਟੀ ਕਮਿਸ਼ਨਰ ਦਫਤਰ ਦੇ ਸਾਹਮਣੇ ਹੀ ਬਿਨ੍ਹਾਂ ਮੰਜੂਰੀ ਬਣ ਗਏ ਵੱਡੇ-ਵੱਡੇ ਕੰਪਲੈਕਸ

-  ਕੌਂਸਲ ਅਧਿਕਾਰੀਆਂ ਦੀ ਮਿਲੀਭੁਗਤ, ਸਿੱਧੂ ਨੂੰ ਲਿਖਾਂਗਾ ਪੱਤਰ- ਰਿਪੁਦਮਨ ਢਿੱਲੋਂ ਕੌਂਸਲ ਪ੍ਰਧਾਨ

-  ਹੁਣੇ ਆਇਆ ਧਿਆਨ ਵਿਚ ਮਾਮਲਾ, ਕਰਾਂਵਾਗੇ ਜਾਂਚ- ਏਡੀਸੀ ਉਪਕਾਰ ਸਿੰਘ

 

 

ਨਗਰ ਕੌਂਸਲ ਦੀ ਕਥਿਤ ਢਿੱਲੀ ਕਾਰਗੁਜਾਰੀ ਦੇ ਚੱਲਦਿਆਂ ਅੱਜ ਸੰਗਰੂਰ ਵਿਚ ਜਿੱਥੇ ਰਿਹਾਇਸ਼ੀ ਇਲਾਕਿਆਂ ਵਿਚ ਬਿਨ੍ਹਾਂ ਮੰਜੂਰੀ ਦੇ ਧੱੜਲੇ ਨਾਲ ਵੱਡੇ-ਵੱਡੇ ਕਮਰਸ਼ੀਅਲ ਕੰਪਲੈਕਸ 'ਤੇ ਸ਼ੋ-ਰੂਮ ਤਾਂ ਬਣਦੇ ਜਾ ਰਹੇ ਹਨ, ਉੱਥੇ ਹੀ ਫੀਸ ਚੋਰੀ ਹੋਣ ਨਾਲ ਸਰਕਾਰ ਨੂੰ ਵੀ 'ਮੋਟਾ ਚੂਨਾ' ਲੱਗ ਰਿਹਾ ਹੈ।ਰਿਹਾਇਸ਼ੀ ਇਲਾਕਿਆਂ ਵਿਚ ਬਣ ਰਹੇ ਇਨ੍ਹਾਂ ਕੰਪਲੈਕਸਾਂ ਵਿਚ ਪਾਰਕਿੰਗ ਦੀ ਸੁਵਿਧਾ ਨਾ ਹੋਣ ਕਾਰਨ ਸ਼ਹਿਰ ਵਿਚ ਟ੍ਰੈਫਿਕ ਦੀ ਸੱਮਸਿਆਂ ਵੀ ਪੈਦਾ ਹੋ ਰਹੀ ਹੈ।ਇਨ੍ਹਾਂ ਜਗਾਂ ਦੇ ਮਾਲਕਾਂ ਵੱਲੋਂ ਸਰਕਾਰ ਦੇ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਇਮਾਰਤਾਂ ਨੂੰ ਰਿਹਾਇਸ਼ੀ ਖੇਤਰ ਵਿਚ ਬਣਾ ਕੇ ਬੈਂਕਾਂ,ਆਇਲੈਟਸ ਸੈਂਟਰਾਂ ਤੇ ਹੋਰ ਸ਼ੋ-ਰੂਮਾਂ ਨੂੰ ਕਿਰਾਏ 'ਤੇ ਦੇ ਕੇ ਮੋਟੀ ਕਮਾਈ ਕੀਤੀ ਜਾਂ ਰਹੀ ਹੈ।

 

ਸ਼ਹਿਰ ਵਿਚ ਡਿਪਟੀ ਕਮਿਸ਼ਨਰ ਦਫਤਰ ਦੇ ਬਿਲਕੁੱਲ ਸਾਹਮਣੇ ਕੁਝ ਸਮੇਂ ਦੌਰਾਨ ਹੀ ਵੱਡੀਆਂ ਇਮਾਰਤਾਂ ਬਣ ਕੇ ਕਿਵੇਂ ਤਿਆਰ ਹੋ ਗਈਆਂ ? ਜਦਕਿ ਇਸ ਜਗਾਂ ਤੋਂ ਨਗਰ ਕੌਂਸਲ ਦਫਤਰ ਵੀ ਕੁਝ ਕੁ ਕਦਮਾਂ 'ਤੇ ਹੈ।ਫਿਰ ਵੀ ਇਹ ਸਾਰਾ ਕੁਝ ਸਬੰਧਤ ਅਧਿਕਾਰੀਆਂ ਦੇ ਧਿਆਨ ਵਿਚ ਨਾ ਆਉਣਾ ? ਕਈ ਤਰਾਂ ਦੇ ਸ਼ੰਕੇ ਪੈਦਾ ਕਰਦਾ ਹੈ।ਸਭ ਤੋਂ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹ ਸਾਰਾ ਕੁਝ ਪ੍ਰਸ਼ਾਸ਼ਨ ਦੀ ਨੱਕ ਹੇਠ ਸਰੇਆਮ ਹੋ ਰਿਹਾ ਹੈ, ਪਰ ਪ੍ਰਸ਼ਾਸ਼ਨਿਕ ਅਧਿਕਾਰੀ ਸਾਰਾ ਕੁਝ ਜਾਣਦੇ ਹੋਏ ਵੀ ਜਾਂਚ ਕਰਨ ਦੀ ਗੱਲ ਆਖ ਰਹੇ ਹਨ। ਲਾਲ ਬੱਤੀ ਚੌਂਕ ਦੇ ਬਿਲਕੁਲ ਨਾਲ ਪ੍ਰੇਮ ਬਸਤੀ ਰੋਡ ਜਿੱਥੇ ਇਨ੍ਹਾਂ ਇਮਾਰਤਾਂ ਨੂੰ ਉਸਾਰਿਆ ਗਿਆ ਹੈ, ਉਹ ਸਾਰਾ ਰਿਹਾਇਸ਼ੀ ਪਾਸ ਇਲਾਕਾ ਹੈ।

 

ਜਦਕਿ ਕਮਰਸ਼ੀਅਲ ਤੌਰ 'ਤੇ ਇਸਤੇਮਾਲ ਕਰਨ ਲਈ ਇਨ੍ਹਾਂ ਨੂੰ ਨਗਰ ਕੌਂਸਲ ਵੱਲੋਂ ਮੰਜੂਰੀ ਹੀ ਨਹੀਂ ਦਿੱਤੀ ਗਈ ਹੈ। ਇੱਥੇ ਹੀ ਬੱਸ ਨਹੀਂ ਸ਼ਹਿਰ ਵਿਚ ਅਜਿਹੇ ਕਈ ਪੁਆਇੰਟ ਹਨ, ਜਿੱਥੇ ਬਿਨ੍ਹਾਂ ਮੰਜੂਰੀ ਤੋਂ ਵੱਡੇ-ਵੱਡੇ ਕੰਪਲੈਕਸ ਬਣਾ ਲਏ ਗਏ ਹਨ ਪਰ ਨਗਰ ਕੌਂਸਲ ਵੱਲੋਂ ਇਨ੍ਹਾਂ ਨੂੰ ਉਸਾਰੀਆਂ ਰੋਕਣ ਜਾਂ ਬੇਸਮੈਂਟ ਨਾ ਬਣਾਉਣ ਸਬੰਧੀ ਕਿਸੇ ਤਰਾਂ ਦੇ ਨੋਟਿਸ ਨਹੀਂ ਜਾਰੀ ਕੀਤੇ ਗਏ ਹਨ।

 

ਨਵਜੋਤ ਸਿੰਘ ਸਿੱਧੂ ਦੇ ਧਿਆਨ ਵਿਚ ਲਿਆਂਦਾ ਜਾਵੇਗਾ

ਮਾਮਲਾ ਨਗਰ ਕੌਂਸਲ ਦੇ ਪ੍ਰਧਾਨ ਰਿਪੁਦਮਨ ਸਿੰਘ ਢਿੱਲੋਂ ਨੇ ਕੌਂਸਲ ਅਧਿਕਾਰੀਆਂ ਦੀ ਕਾਰਜਸ਼ੈਲੀ 'ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਜਦੋਂ ਇਨ੍ਹਾਂ ਇਮਾਰਤਾਂ ਨੂੰ ਬਣਾਇਆ ਜਾ ਰਿਹਾ ਸੀ, ਤਾਂ ਸਥਾਨਕ ਬਗੀਚੀ ਬਾਗ ਮੰਦਰ ਵਾਲੇ ਲੋਕ ਮੇਰੇ ਕੋਲ ਆਏ ਸਨ ਕਿ ਬੇਸਮੈਂਟ ਪੁੱਟੀ ਜਾ ਰਹੀ ਹੈ।ਉਨ੍ਹਾਂ ਵੱਲੋਂ ਕਈ ਵਾਰ ਕੌਂਸਲ ਦੇ ਈa ਨੂੰ ਇਸ ਵਿਸ਼ੇ 'ਤੇ ਤੁਰੰਤ ਕਾਰਵਾਈ ਕਰਨ ਲਈ ਹਾ ਗਿਆ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ।ਡੀਸੀ ਦਫਤਰ ਦੇ ਸਾਹਮਣੇ ਬਣੇ ਕੰਪਲੈਕਸਾਂ ਦਾ ਤਾਂ ਨਕਸ਼ਾ ਵੀ ਪਾਸ ਨਹੀਂ, ਉਹ ਸਾਰਾ ਰਿਹਾਇਸ਼ੀ ਏਰੀਆ ਪਾਸ ਹੈ। ਈa ਵੱਲੋਂ ਸਬੰਧਤ ਦੁਕਾਨਦਾਰਾਂ ਨੂੰ ਨੋਟਿਸ ਤੱਕ ਨਹੀਂ ਕੱਢੇ ਗਏ।ਮੇਰੇ ਕੋਲ ਕਈ ਵਾਰ ਸ਼ਿਕਾਇਤਾਂ ਵੀ ਆਈਆਂ ਸਨ, ਕਿ ਕੌਂਸਲ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਸ਼ੋ-ਰੂਮ 'ਤੇ ਕੰਪਲੈਕਸ ਬਣ ਰਹੇ ਹਨ।ਉਹ ਖੁਦ ਸਬੰਧਤ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਪੂਰਾ ਮਾਮਲਾ ਧਿਆਨ ਵਿਚ ਲਿਆਉਣਗੇ 'ਤੇ ਸਖਤ ਕਾਰਵਾਈ 'ਤੇ ਜਾਂਚ ਦੀ ਮੰਗ ਕਰਨਗੇ।

 

ਨਹੀਂ ਹੋਈ ਕੋਈ ਕਾਰਵਾਈ, ਇਮਾਰਤ ਬਣ ਗਈ

ਸਥਾਨਕ ਪ੍ਰਾਚੀਨ ਬਗੀਚੀ ਵਾਲਾ ਮੰਦਰ ਕਮੇਟੀ ਦੇ ਮੈਨੇਜਰ ਬਿੱਟੂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਨਗਰ ਕੌਂਸਲ ਵਿਚ ਨਜਾਇਜ ਢੰਗ ਨਾਲ ਬਣ ਰਹੀ ਇਮਾਰਤ ਨੂੰ ਲੈ ਕੇ ਸ਼ਿਕਾਇਤ ਦਿੱਤੀ ਗਈ ਸੀ, ਕਿ ਇਸ ਜਗਾ ਤੇ ਬੇਸਮੈਂਟ ਬਣਾਉਣਾ ਤੇ ਕਮਰਸ਼ੀਅਲ ਤੌਰ ਤੇ ਬਣਾਉਣਾ ਗਲਤ ਹੈ। ਇਸ ਨਾਲ ਮੰਦਰ ਦੀ ਜਗਾ ਨੂੰ ਵੀ ਨੁਕਸਾਨ ਪੁੱਜ ਸਕਦਾ ਹੈ।ਪਰ ਕੌਂਸਲ ਵੱਲੋਂ ਕੋਈ ਕਾਰਵਾਈ ਨਹੀ ਕੀਤੀ ਗਈ।ਕੌਂਸਲ ਦੀ ਨਲਾਇਕੀ ਕਾਰਨ ਹੀ ਅੱਜ ਵੱਡੀ ਇਮਾਰਤ ਬਣਕੇ ਤਿਆਰ ਹੋ ਚੁੱਕੀ ਹੈ।

 

- ਨਕਸ਼ੇ ਕਿਵੇਂ ਪਾਸ ਹੋਏ, ਚੈਕ ਕਰਕੇ ਦੱਸਾਂਗੇ

ਨਗਰ ਕੌਂਸਲ ਦੇ ਕਾਰਜਸਾਧਕ ਅਧਿਕਾਰੀ ਨਾਲ ਜਦੋਂ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਸਾਰਾ ਮਾਮਲਾ ਹੁਣੇ ਹੀ ਧਿਆਨ ਵਿਚ ਆਇਆ ਹੈ, ਇਸ ਸਬੰਧੀ ਰਿਪੋਰਟ ਬਣਾ ਕੇ ਉੱਤੇ ਭੇਜੀ ਜਾਵੇਗੀ। ਜੇਕਰ ਕੋਈ ਇਮਾਰਤ ਗਲਤ ਪਾਈ ਗਈ ਤਾਂ ਕੰਪਾਊਂਡ ਕਰਕੇ ਬਣਦੀ ਫੀਸ ਭਰਵਾਈ ਜਾਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:unauthorised complex before sangrur dc complex