ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਠਿੰਡਾ ਹਸਪਤਾਲ `ਚ ਬਿਨਾ ਸਿਖਲਾਈ ਪ੍ਰਾਪਤ ਡਾਕਟਰ ਕਰ ਰਹੀ ਅਲਟ੍ਰਾਸਾਊਂਡ

Unqualified Doctor is attempting Ultrasound

ਬਠਿੰਡਾ: ਇਸ ਵੇਲੇ ਬਠਿੰਡਾ ਦੇ ਸਿਵਲ ਹਸਪਤਾਲ `ਚ ਇੱਕ ਪ੍ਰਾਈਵੇਟ ਮੈਡੀਕਲ ਪ੍ਰੈਕਟੀਸ਼ਨਰ ਅਲਟ੍ਰਾਸਾਊਂਡ ਟੈਸਟ ਕਰ ਰਹੀ ਹੈ, ਜਦ ਕਿ ਅਜਿਹੇ ਟੈਸਟ ਕਰਨ ਲਈ ਉਸ ਕੋਲ ਕੋਈ ਲੋੜੀਂਦੀ ਯੋਗਤਾ ਵੀ ਨਹੀਂ ਹੈ। ਇਹ ਲੇਡੀ ਡਾਕਟਰ ਸਿਰਫ਼ ਗਰਭਵਤੀਆਂ ਦੀ ਹੀ ਨਹੀਂ, ਸਗੋਂ ਕਈ ਗੰਭੀਰ ਬੀਮਾਰੀਆਂ ਦੇ ਪੀੜਤਾਂ ਦੇ ਵੀ ਅਲਟ੍ਰਾਸਾਊਂਡ ਟੈਸਟ ਕਰਦੀ ਹੈ। ਅਜਿਹਾ ਪਿਛਲੇ ਇੱਕ ਸਾਲ ਤੋਂ ਚੱਲਦਾ ਆ ਰਿਹਾ ਹੈ।
ਇਸ ਲੇਡੀ ਡਾਕਟਰ ਨੁੰ ਹਰ ਰੋਜ਼ ਲਗਭਗ 4,000 ਰੁਪਏ ਮਿਲ ਜਾਂਦੇ ਹਨ ਕਿਉਂਕਿ ਉਹ ਰੋਜ਼ਾਨਾ 10 ਕੁ ਅਲਟ੍ਰਾਸਾਊਂਡ ਟੈਸਟ ਕਰ ਲੈਂਦੀ ਹੈ। ਉਹ ਇਸ ਹਸਪਤਾਲ ਦੇ ਪੈਨਲ `ਤੇ ਇੱਕ ਰੇਡੀਓਲੌਜਿਸਟ ਵਜੋਂ ਨਿਯੁਕਤ ਹੈ। ਉਸ ਨੂੰ ਹਰੇਕ ਟੈਸਟ ਬਦਲੇ 400 ਰੁਪਏ ਕਮਿਸ਼ਨ ਮਿਲਦਾ ਹੈ।
ਉਸ ਪ੍ਰਾਈਵੇਟ ਡਾਕਟਰ ਦਾ ਨਾਂਅ ਡਾਂ ਹਰਜੀਤ ਕੌਰ ਕਲੇਰ ਹੈ। ਉਨ੍ਹਾਂ ਕੋਲ ਭਾਵੇਂ ਐੱਮਬੀਬੀਐੱਸ ਦੀ ਡਿਗਰੀ  ਹੈ ਪਰ ਕੋਈ ਵਿਸ਼ੇਸ਼ਤਾ (ਸਪੈਸ਼ਲਾਇਜ਼ੇਸ਼ਨ) ਨਹੀਂ ਹੈ ਅਤੇ ਉਹ ਭੁੱਚੋ ਮੰਡੀ ਵਿੱਚ ਆਪਣਾ ਕਲੀਨਿਕ ਤੇ ਡਾਇਗਨੌਸਟਿਕ ਸੈਂਟਰ ਚਲਾ ਰਹੇ ਹਨ। ਉਨ੍ਹਾਂ ਨੇ ਅਲਟ੍ਰਾਸਾਊਂਡ ਟੈਸਟਿੰਗ ਲਈ ਛੇ ਮਹੀਨਿਆਂ ਦੀ ਸਿਖਲਾਈ ਵੀ ਨਹੀਂ ਲਈ ਹੋਈ, ਜੋ ਇਸ ਮਾਮਲੇ ਵਿੱਚ ਕਾਨੂੰਨੀ ਤੌਰ `ਤੇ ਬਹੁਤ ਜ਼ਰੂਰੀ ਹੈ।
ਅਜਿਹੀ ਸਿਖਲਾਈ ਸਾਲ 2014 `ਚ ਲਾਜ਼ਮੀ ਕਰ ਦਿੱਤੀ ਗਈ ਸੀ। ਉਦੋਂ ਸੁਬੇ ਵਿੱਚ ਰੇਡੀਓਲੌਜਿਸਟਸ ਦੀ ਘਾਟ ਨੂੰ ਧਿਆਨ ਵਿੱਚ ਰੱਖਦਿਆਂ ਅਜਿਹਾ ਕੀਤਾ ਗਿਆ ਸੀ।
ਬਠਿੰਡਾ ਦੇ ਸਿਵਲ ਸਰਜਨ ਐੱਚਐੱਨ ਸੰਘ ਨੇ ਡਾ. ਕਲੇਰ ਦੀ ਅਜਿਹੀ ਨਿਯੁਕਤੀ ਬਾਰੇ ਕੁਝ ਵੀ ਖੁੱਲ੍ਹ ਕੇ ਨਹੀਂ ਆਖਿਆ। ਉਂਝ ਉਨ੍ਹਾਂ ਮੰਨਿਆ ਕਿ ਇਸ ਮਾਮਲੇ ਵਿੱਚ ਤਕਨੀਕੀ ਨੁਕਸ ਜ਼ਰੂਰ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Unqualified Doctor is Doing Ultrasound Tests