ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਿੰਡ ਰਾਮਗੜ ਭੁੱਡਾ ਚ ਚਾਰ ਦਿਨ ਤੋਂ ਪਾਣੀ ਦੀ ਸਮਸਿਆ, ਵਸਨੀਕ ਪ੍ਰੇਸ਼ਾਨ

ਪਿੰਡ ਰਾਮਗੜ ਭੁੱਡਾ ਵਿੱਚ ਚਾਰ ਦਿਨ ਤੋਂ ਪਾਣੀ ਦੀ ਸਮਸਿਆ ਹੋਣ ਕਾਰਨ ਵਸਨੀਕ ਪ੍ਰੇਸ਼ਾਨ

ਨਗਰ ਕੌਂਸਲ ਦੇ ਪਿੰਡ ਰਾਮਗੜ ਭੁੱਡਾ ਵਿਖੇ ਪੀਣ ਵਾਲੇੇ ਪਾਣੀ ਦੇ ਟਿਊਬਵੈਲ ਵਿੱਚ ਕੋਈ ਨੁਕਸ ਪੈ ਜਾਣ ਕਾਰਨ ਬੀਤੇ ਚਾਰ ਦਿਨ ਤੋਂ ਪਾਣੀ ਦੀ ਸਮਸਿਆ ਬਣੀ ਹੋਈ ਹੈ। ਵਸਨੀਕਾਂ ਦਾ ਕਹਿਣਾ ਹੈ ਕਿ ਵਾਰ ਵਾਰ ਸਮਸਿਆ ਸਬੰਧੀ ਜਾਣੂ ਕਰਵਾਉਣ ਦੇ ਬਾਵਜੂਦ ਕਿਸੇ ਵੀ  ਅਧਿਕਾਰੀ ਵਲੋਂ ਉਨਾਂ ਦੀ ਸਮਸਿਆ ਵੱਲ ਧਿਆਨ ਨਹੀ ਦਿੱਤਾ ਗਿਆ। ਜਿਸ ਕਾਰਨ ਸਥਿਤੀ ਹੋਰ ਵੀ ਗੰਭੀਰ ਬਣ ਗਈ।

 

ਮਾਮਲੇ ਸਬੰਧੀ ਜਾਣਕਾਰੀ ਦਿੰਦਿਆ  ਪਿੰਡ ਰਾਮਗੜ ਭੁੱਡਾ ਦੇ ਵਸਨੀਕਾ ਨੇ ਦਸਿਆ ਕਿ ਬੀਤੇ ਚਾਰ ਦਿਨ ਤੋਂ ਉਨਾਂ ਦੇ ਪਿੰਡ ਵਿੱਚ ਲੱਗੇ ਸਰਕਾਰੀ ਟਿਊਬਵੈਲ ਵਿੱਚ ਕੋਈ ਨੁਕਸ ਪੈ ਗਿਆ ਸੀ। ਜਿਸ ਕਾਰਨ ਪਿੰਡ ਵਾਸੀਆ ਨੂੰ ਪੀਣ ਵਾਲੇ ਪਾਣੀ ਦੀ ਸਮਸਿਆ ਨਾਲ ਜੂਝਣਾ ਪੈ ਰਿਹਾ ਸੀ। ਪਿੰਡ ਵਾਸੀਆ ਨੇ ਦਸਿਆ ਕਿ ਬੀਤੇ ਕਾਫੀ ਦਿਨ ਤੋਂ ਪਾਣੀ ਵਿੱਚ ਮਿੱਟੀ ਆ ਰਹੀ ਸੀ। ਪਰ ਚਾਰ ਦਿਨ ਤੋਂ ਪਾਣੀ ਬਿਲਕੁਲ ਹੀ ਬੰਦ ਹੋ ਗਿਆਂ ਹੈ। ਪਿੰਡ ਵਾਸੀਆ ਨੇ ਦਸਿਆ ਕਿ ਉਨਾਂ ਨੂੰ ਪਿੰਡ ਸਿੰਘਪੁਰਾ ਦੇ ਟਿਊਬਵੈਲ ਤੋਂ ਆਰਜੀ ਤੌਰ ਤੇ ਪਾਣੀ ਦਿੱਤਾ ਜਾ ਰਿਹਾ ਹੈ ਪਰ ਉਹ ਪਾਣੀ ਪੂਰਾ ਨਹੀ ਪੈ ਰਿਹਾ।ਜਿਸ ਕਾਰਨ ਜਿੱਥੇ ਪਿੰਡ ਵਿੱਚ ਪੀਣ ਵਾਲੇ ਪਾਣੀ ਦੀ ਸਮਸਿਆ ਬਣ ਗੲ ਹੈ ਉੱਥੇ ਪਸ਼ੂਆਂ ਦੀ ਦੇਖਭਾਲ ਵਿੱਚ ਤੰਗੀ ਆ ਰਹੀ ਹੈ।

 

ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਉਨਾਂ ਨੂੰ ਜਲਦ ਤੋਂ ਜਲਦ ਪੀਣ ਵਾਲਾ ਸਾਫ ਸੁਥਰਾ ਪਾਣੀ ਮੁਹਈਆ ਕਰਵਾਇਆਂ ਜਾਵੇ। ਮਾਮਲੇ ਸਬੰਧੀ ਸੰਪਰਕ ਕਰਨ ਤੇ ਜਲ ਸਪਲਾਈ ਵਿਭਾਗ ਦੇ ਠੇਕੇਦਾਰ ਕੁਲਦੀਪ ਸਿੰਘ ਨੇ ਦਸਿਆ ਕਿ ਟਿਊਬਵੈਲ ਦੇ ਬੋਰ ਵਿੱਚ ਮਿੱਟੀ ਆ ਜਾਣ ਕਾਰਨ ਪਾਣੀ ਦੀ ਸਪਲਾਈ ਵਾਧਿਤ ਹੋਈ ਪਈ ਸੀ ਜਿਸ ਨੂੰ ਕੰਪਰੈਸ਼ਰ ਲਗਾ ਕੇ ਠੀਕ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਕਲ ਸ਼ਾਮ ਤੱਕ ਪਿੰਡ ਵਿੱਚ ਪਾਣੀ ਦੀ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:village ramgarh bhudda faces water scarcity