ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜ਼ੀਰਕਪੁਰ ਦੇ ਘਰਾਂ `ਚ ਵੜਿਆ ਮੀਂਹ ਦਾ ਪਾਣੀ, ਸੜਕਾਂ `ਤੇ ਜਾਮ

ਜੀਰਕਪੁਰ ਮੁੱਖ ਬਜਾਰ ਵਿੱਚ ਭਰਿਆ ਬਰਸਾਤ ਦਾ ਪਾਣੀ

1 / 2ਜੀਰਕਪੁਰ ਮੁੱਖ ਬਜਾਰ ਵਿੱਚ ਭਰਿਆ ਬਰਸਾਤ ਦਾ ਪਾਣੀ

ਬਰਸਾਤ ਕਾਰਨ ਢਕੋਲੀ ਦੇ ਕਾਜਵੇਅ ਵਿੱਚ ਭਰਿਆ ਪਾਣੀ

2 / 2ਬਰਸਾਤ ਕਾਰਨ ਢਕੋਲੀ ਦੇ ਕਾਜਵੇਅ ਵਿੱਚ ਭਰਿਆ ਪਾਣੀ

PreviousNext

ਬੀਤੀ ਰਾਤ ਪਈ ਬਰਸਾਤ ਨੇ ਜਿੱਥੇ ਆਮ ਲੋਕਾਂ ਦੀ ਜਿ਼ੰਦਗੀ ਪ੍ਰਭਾਵਿਤ ਕੀਤੀ, ਉੱਥੇ ਪ੍ਰਸ਼ਾਸ਼ਨ ਦੇ ਜਲ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ ਕੇ ਰੱਖ ਦਿੱਤੀ। ਬਰਸਾਤ ਕਾਰਨ ਕਈ ਥਾਵਾਂ ਤੇ ਸੀਵਰੇਜ ਓਵਰ-ਫਲੋ ਹੋ ਗਏ ਅਤੇ ਗੰਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਗਿਆ। ਇਸ ਤੋਂ ਇਲਾਵਾ ਕਾਲੋਨੀਆਂ ਵਿੱਚ ਖਾਲੀ ਪਲਾਟਾਂ ਸਮੇਤ ਗਲੀਆ ਵਿੱਚ ਪਾਣੀ ਭਰਨ ਤੋਂ ਇਲਾਵਾ ਜੀਰਕਪੁਰ ਫਲਾਈ ਓਵਰ ਥੱਲੇ ਭਾਰੀ ਮਾਤਰਾ ਵਿੱਚ ਪਾਣੀ ਭਰ ਗਿਆ ਜਿਸ ਕਾਰਨ ਬਹੁਤ ਦੇਰ ਤੱਕ ਆਵਾਜਾਈ ਜਾਮ ਲਗਿਆ ਰਿਹਾ।

 

ਹਾਸਲ ਜਾਣਕਾਰੀ ਅਨੁਸਾਰ ਬਰਸਾਤਾਂ ਦੇ ਦਿਨਾਂ ਵਿੱਚ ਨਗਰ ਕੌਂਸਲ ਵਲੋਂ ਬਰਸਾਤੀ ਪਾਣੀ ਦੀ ਨਿਕਾਸੀ ਪ੍ਰਬੰਧਾਂ ਤੇ ਕਥਿਤ ਰੂਪ ਵਿੱਚ ਲੱਖਾਂ ਰੁਪਏ ਖਰਚ ਕਰਕੇ ਪੁਖਤਾ ਪ੍ਰਬੰਧ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਇੱਕ ਬਰਸਾਤ ਦੌਰਾਨ ਹੀ ਪਰਸ਼ਾਸ਼ਨ ਦੇ ਦਾਅਵਿਆ ਦੀ ਫੂਕ ਨਿਕਲ ਜਾਂਦੀ ਹੈ। ਬੀਤੀ ਰਾਤ ਪਈ ਬਰਸਾਤ ਕਾਰਨ ਬਲਟਾਣਾ  ਮੁੱਖ ਸੜਕ ਜੀਰਕਪੁਰ ਬਜਾਰ ਮੈਟਰੋ ਮਾਲ ਮੈਕਡਾਨਲਡ ਸਿੰਘਪੁਰਾ ਚੌਂਕ ਵਧਾਵਾ ਨਗਰ ਸਮੇਤ ਹੋਰ ਦਰਜਣ ਥਾਵਾਂ ਤੇ ਪਾਣੀ ਭਰ ਗਿਆ। ਜੀਰਕਪੁਰ ਮੁੱਖ ਬਜਾਰ ਦੇ ਨੇੜੇ ਪੁਰਾਣੀ ਕਾਲਕਾ ਤੇ ਸੀਵਰੇਜ ਪਾਈਪਾਂ ਦੀ ਬਲਾਕੇਜ ਕਾਰਨ ਬਰਸਾਤ ਅਤੇ ਸੀਵਰੇਜ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਗਿਆਂ।

 

ਇਸ ਤੋਂ ਪਹਿਲਾਂ ਵੀ ਅਜਿਹਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਜਾਣ ਕਾਰਨ ਲੋਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਚੁਕਿਆ ਹੈ ਪਰ ਪ੍ਰਸ਼ਾਸ਼ਨ ਹਰ ਵਾਰ ਇਨਾ ਸੀਵਰੇਜ ਪਾਈਪਾਂ ਦੀ ਮੁਰਮੰਮਤ ਕਰਵਾਉਣ ਤੋਂ ਘੇਸਲ ਵੱਟ ਜਾਂਦਾ ਹੈ। ਬਲਟਾਣਾ ਦੇ ਪ੍ਰੀਤ ਪੈਲਸ ਕੋਲ ਖੜਦੇ ਪਾਣੀ ਦੀ ਸਮਸਿਆ ਦਾ ਹੱਲ ਕਰਨ ਲਈ ਦੋ ਵਾਰ ਸਿਆਸੀ ਉਦਘਾਟਨ ਹੋਣ ਦੇ ਬਾਵਜੂਦ ਸਮਸਿਆ ਬਰਕਰਾਰ ਹੈ।ਲੋਕਾਂ ਦਾ ਕਹਿਣਾ ਹੈ ਕਿ ਬਰਸਾਤੀ ਪਾਣੀ ਦੀਆ ਪਾਈਪਾਂ ਪਾਉਣ ਦੇ ਬਾਵਜੂਦ ਇਸ ਥਾ ਤੇ ਸੜਕ ਨੂੰ ਪੱਕਾ ਨਹੀ ਕੀਤਾ ਗਿਆਂ ਹੈ ਜਿਸ ਕਾਰਨ ਪਾਣੀ ਕੱਚੀ ਮਿੱਟੀ ਵਿੱਚ ਹੀ ਜਾ ਰਿਹਾ ਹੈ ਜਿਸ ਦੇ ਧੱਸਣ ਕਾਰਨ ਕਸੇ ਵੀ ਸਮੇ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ।

 

ਜੀਰਕਪੁਰ ਵਿੱਚੋਂ ਲੰਘਦੇ ਹਾਈਵੇਅ ਦੀ ਸੰਭਾਲ ਕਰ ਰਹੀ ਜੀ ਐਮ ਆਰ ਕੰਪਨੀ ਵਲੋਂ ਸੜਕ ਕਿਨਾਰੇ ਬਣਾਏ ਬਰਸਾਤੀ ਨਾਲੇ ਦੀ ਸਫਾਈ ਨਾ ਕੀਤੇ ਜਾਣ ਕਾਰਨ ਮੁੱਖ ਬਜਾਰ ਵਿੱਚ ਹਾੲੂਵੇਅ ਤੇ ਬਹੁਤ ਦੇਰ ਤੱਕ ਭਾਰੀ ਮਾਤਰਾ ਵਿੱਚ ਪਾਣੀ ਖੜਾ ਰਿਹਾ ਜਿਸ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

 

ਮਾਮਲੇ ਸਬੰਧੀ ਸੰਪਰਕ ਕਰਨ ਤੇ ਨਗਰ ਕੌਂਸ਼ਲ ਦੇ ਕਾਰਜ ਸਾਧਕ ਅਫਸਰ ਨੇ ਕਿਹਾ ਕਿ ਖੇਤਰ ਵਿੱਚ ਵਧੇਰੇ ਥਾਵਾਂ ਤੇ ਪਾਣੀ ਖੜਨ ਦੀ ਸਮਸਿਆ ਨਹੀ ਆਈ ਉਨਾਂ ਕਿਹਾ ਕਿ ਜਿਨਾਂ ਥਾਵਾਂ ਤੇ ਬਰਸਾਤੀ ਪਾਣੀ ਖੜਨ ਦੀ ਸਮਸਿਆ ਹਾਲੇ ਵੀ ਆ ਰਹੀ ਉਸ ਨੂੰ ਵੀ ਜਲਦ ਠੀਕ ਕਰਵਾ ਦਿੱਤਾ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:waterlogging at Zirakpur due to heavy rain