ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੌਜਵਾਨ ਨਸ਼ੇ ਤਿਆਗ ਕੇ ਖੇਡਾਂ ਅਤੇ ਸਮਾਜ ਸੇਵੀ ਕੰਮਾਂ ਵੱਲ ਧਿਆਨ ਦੇਣ-ਮੀਨਾ

ਅਲਕਾ ਮੀਨਾ ਨਾਟਕ ਮੰਡਲੀ ਨਾਲ ਗੱਲਬਾਤ ਕਰਦੇ ਹੋਏ

1 / 2ਅਲਕਾ ਮੀਨਾ ਨਾਟਕ ਮੰਡਲੀ ਨਾਲ ਗੱਲਬਾਤ ਕਰਦੇ ਹੋਏ

‘ਮਿੱਟੀ ਰੁਦਨ ਕਰੇ’ ਨਾਟਕ ਦਾ ਪ੍ਰਦਰਸ਼ਨ ਕਰ ਰਹੇ ਕਲਾਕਾਰ

2 / 2‘ਮਿੱਟੀ ਰੁਦਨ ਕਰੇ’ ਨਾਟਕ ਦਾ ਪ੍ਰਦਰਸ਼ਨ ਕਰ ਰਹੇ ਕਲਾਕਾਰ

PreviousNext

ਅੱਜ ਮੰਡੀ ਗੋਬਿੰਦਗੜ੍ਹ ‘ਚ ਜ਼ਿਲ੍ਹਾ ਪੁਲਿਸ ਵੱਲੋਂ ਜੀ. ਟੀ. ਰੋਡ ਓਵਰ ਬਿ੍ਰਜ ਵਿਖੇ ਪੰਜਾਬ ਸਰਕਾਰ ਵੱਲੋਂ ਤੰਦਰੁਸਤ ਪੰਜਾਬ ਦੀ ਸ਼ੁਰੂ ਕੀਤੀ ਮੁਹਿੰਮ ਅਧੀਨ ਅੰਤਰ ਰਾਸ਼ਟਰੀ ਨਸ਼ੇ ਅਤੇ ਮਨੁੱਖੀ ਤਸਕਰੀ ਵਿਰੋਧੀ ਦਿਵਸ ਮੌਕੇ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਇਸ ਦੇ ਭੈੜੇ ਪ੍ਰਭਾਵਾਂ ਤੋਂ ਜਾਗਰੂਕ ਕਰਵਾਉਣ ਸਬੰਧੀ ਇਕ ਨਾਟਕ ‘ਮਿੱਟੀ ਰੁਦਨ ਕਰੇ’ ਖੇਡਿਆ ਗਿਆ, ਜਿਸ ਨੂੰ ਕਿ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ।

ਇਹ ਨਾਟਕ ਬਲਦੇਵ ਸਿੰਘ ਮੋਗਾ ਦਾ ਲਿਖਿਆ ਹੋਇਆ ਹੈ ਅਤੇ ਇਸ ਨੂੰ ਜਸਬੀਰ ਸਿੰਘ ਗਿੱਲ ਦੀ ਰਹਿਨੁਮਾਈ ‘ਚ ਖੇਡਿਆ ਗਿਆ। ਇਸ ਨਾਟਕ ਮੰਡਲੀ ‘ਚ ਗੁਰਵਿੰਦਰ ਸਿੰਘ, ਗੁਰਤੇਜ ਸਿੰਘ ਅਤੇ ਗੁਰਮੀਤ ਕੌਰ ਸ਼ਾਮਿਲ ਸਨ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਐਸ.ਐਸ.ਪੀ. ਫ਼ਤਹਿਗੜ੍ਹ ਸਾਹਿਬ ਸ੍ਰੀ ਅਲਕਾ ਮੀਨਾ ਨੇ ਕਿਹਾ ਕਿ ਨੌਜਵਾਨ ਪੀੜ੍ਹੀੰ ਖੇਡਾਂ ਅਤੇ ਸਮਾਜ ਸੇਵੀ ਕੰਮਾਂ ਵੱਲ ਧਿਆਨ ਦੇਵੇ। ਨੌਜਵਾਨ ਕਈ ਵਾਰ ਮਾੜੀ ਸੰਗਤ ਵਿੱਚ ਪੈ ਕੇ ਸਮਾਜ ਵਿਰੋਧੀ ਗਤੀਵਿਧੀਆਂ ਵਿੱਚ ਪੈ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜੀਵਨ ਵਿੱਚ ਅੱਗੇ ਵੱਧਣ ਲਈ ਚੰਗੀ ਸਿਹਤ ਅਤੇ ਸਿੱਖਿਅਤ ਹੋਣਾ ਵੀ ਬਹੁਤ ਜਰੂਰੀ ਹੈ।

ਸ਼੍ਰੀਮਤੀ ਅਲਕਾ ਮੀਨਾ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢ ਕੇ ਉਨ੍ਹਾਂ ਨੂੰ ਖੇਡਾਂ ਨਾਲ ਜੋੜਨ ਪ੍ਰਤੀ ਵਚਨਬੱਧ ਹੈ। ਉਨ੍ਹਾਂ ਨੌਜਵਾਨਾਂ ਨੂੰ ਖੇਡਾਂ ਲਈ ਪੇ੍ਰਰਤ ਕਰਦਿਆਂ ਕਿਹਾ ਕਿ ਖੇਡਾਂ ਜਿਥੇ ਖਿਡਾਰੀਆਂ ਨੂੰ ਸਰੀਰਕ ਤੰਦਰੁਸਤੀ ਪ੍ਰਦਾਨ ਕਰਦੀਆਂ ਹਨ ਉਥੇ ਹੀ ਮਾਨਸਿਕ ਤੌਰ ’ਤੇ ਵੀ ਚੁਸਤ ਦਰੁਸਤ ਰੱਖਦੀਆਂ ਹਨ ਅਤੇ ਖੇਡਾਂ ਨਾਲ ਜੁੜ ਕੇ ਹੀ ਨੌਜਵਾਨ ਅਨੁਸ਼ਾਸ਼ਨ ਵਿੱਚ ਰਹਿ ਸਕਦੇ ਹਨ।

ਇਸ ਮੌਕੇ ਐਸ.ਪੀ. (ਐਚ) ਰਵਿੰਦਰਪਾਲ ਸਿੰਘ ਸੰਧੂ, ਡੀ.ਐਸ.ਪੀ. (ਐਚ) ਸੰਦੀਪ ਕੌਰ ਸੈਣੀ, ਪੰਜਾਬ ਕਾਂਗਰਸ ਦੇ ਸੂਬਾ ਸਕੱਤਰ ਸੰਜੀਵ ਦੱਤਾ, ਸਮਾਜ ਸੇਵੀ ਡਾ, ਮਨਮੋਹਨ ਕੌਸ਼ਲ, ਹੇਮੰਤ ਗੋਇਲ, ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਕੇਸ਼ ਗੁਪਤਾ, ਜ਼ਿਲ੍ਹਾ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਅਰਵਿੰਦ ਸਿੰਗਲਾ ਬੌਬੀ, ਓਮ ਪ੍ਰਕਾਸ਼ ਚੌਟਾਲਾ, ਰਾਵਿੰਦਰ ਸਿੰਘ ਪਦਮ, ਜ਼ਿਲ੍ਹਾ ਕਾਂਗਰਸ ਫ਼ਤਹਿਗੜ੍ਹ ਸਾਹਿਬ ਦੇ ਸਾਬਕਾ ਜਨਰਲ ਸਕੱਤਰ ਕੁਲਦੀਪ ਸਿੰਘ ਸ਼ੁਤਰਾਣਾ, ਜੀ. ਐਸ. ਰਾਏ, ਕਿਸ਼ੋਰ ਚੰਦ, ਥਾਣਾ ਮੁੱਖੀ ਸੁਖਬੀਰ ਸਿੰਘ, ਜ਼ਿਲ੍ਹਾ ਟ੍ਰੈਫਿਕ ਪੁਲਿਸ ਦੇ ਇੰਚਾਰਜ਼ ਹੇਮੰਤ ਮਲਹੋਤਰਾ, ਏ.ਐਸ.ਆਈ. ਜਗਦੀਪ ਸਿੰਘ, ਏ.ਐਸ.ਆਈ. ਧਰਮਪਾਲ ਆਦਿ ਹਾਜਿਰ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:youth should give up drugs