ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚਾਰ ਸਾਲ ਬਾਅਦ ਵੀ ਅੰਮ੍ਰਿਤਸਰ 'ਚ ਸਥਾਈ IIM ਕੈਂਪਸ ਅਜੇ ਦੂਰ ਦਾ ਸੁਪਨਾ

ਚਾਰ ਸਾਲ ਬਾਅਦ ਵੀ ਅੰਮ੍ਰਿਤਸਰ 'ਚ ਸਥਾਈ IIM ਕੈਂਪਸ ਅਜੇ ਦੂਰ ਦਾ ਸੁਪਨਾ

ਅੰਮ੍ਰਿਤਸਰ ਵਿੱਚ ਚਾਰ ਸਾਲ ਪਹਿਲਾ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ (ਆਈਆਈਐਮ) ਲਈ ਸਥਾਈ ਕੈਂਪਸ ਸਥਾਪਤ ਕਰਨ ਲਈ 62 ਏਕੜ ਜ਼ਮੀਨ ਐਕੁਆਇਰ ਕੀਤੀ ਗਈ ਸੀ, ਪਰ ਇਹ ਅਜੇ ਵੀ ਇੱਕ ਦੂਰ ਦੇ ਸੁਫਨੇ ਦੀ ਤਰ੍ਹਾਂ ਦਿਖਾਈ ਦੇ ਰਿਹਾ ਹੈ ਕਿਉਂਕਿ ਪ੍ਰੋਜੈਕਟ ਦੇ ਮੁਕੰਮਲ ਹੋਣ ਲਈ ਅਧਿਕਾਰੀਆਂ ਨੇ ਹੁਣ ਸਾਲ 2022 ਦਾ ਨਵਾਂ ਆਰਜ਼ੀ ਸਮਾਂ ਨਿਰਧਾਰਤ ਕੀਤਾ ਹੈ।

 

ਗੁਰੂ ਨਾਨਕ ਦੇਵ ਯੂਨੀਵਰਸਿਟੀ ਮੁੱਖ ਕੈਂਪਸ ਦੇ ਨੇੜੇ ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ ਨਾਲ ਸਬੰਧਤ ਸਰਕਾਰੀ ਪੌਲੀਟੈਕਨਿਕ ਕਾਲਜ ਦੀ ਬਿਲਡਿੰਗ ਵਿੱਚ ਅਜੇ ਵੀ ਇਕ ਆਰਜ਼ੀ ਕੈਂਪਸ ਸਥਾਪਤ ਕੀਤਾ ਗਿਆ ਹੈ। ਸਥਾਈ ਕੈਂਪਸ ਜੰਡਿਆਲਾ ਗੁਰੂ ਕਸਬੇ ਤੇ ਮਾਨਵਾਲਾ ਪਿੰਡ ਦੇ ਵਿਚਾਲੇ ਕੌਮੀ ਰਾਜਮਾਰਗ -1 ਉੱਤੇਨੇੜੇ ਬਣਨਾ ਹੈ ਪਰ ਕੰਮ ਬਹੁਤ ਹੀ ਹੌਲੀ ਹੋ ਰਿਹਾ ਹੈ।

 

ਆਈਆਈਐਮ ਪ੍ਰਬੰਧਨ ਅਤੇ ਰਾਜ ਸਰਕਾਰ ਦਰਮਿਆਨ ਡੈੱਡਲਾਕ ਕਾਰਨ ਪ੍ਰਾਜੈਕਟ ਦੇਰੀ ਹੋਈ ਹੈ। ਸਭ ਤੋਂ ਪਹਿਲਾਂ, ਆਈਆਈਐਮ ਕਮੇਟੀ ਨੂੰ ਸ਼ਹਿਰ ਦੇ ਯੋਜਨਾ ਵਿਭਾਗ ਤੋਂ ਜ਼ਮੀਨ ਦੀ ਵਰਤੋਂ ਵਿੱਚ ਤਬਦੀਲੀ ਲਈ ਰਸਮੀ ਕਾਰਵਾਈਆਂ ਪੂਰੀਆਂ ਕੀਤੀਆਂ, ਜਿਸ ਤੋਂ ਬਾਅਦ ਕੌਮੀ ਰਾਜ ਮਾਰਗ ਅਥਾਰਟੀ ਆਫ ਇੰਡੀਆ (ਐਨ.ਐਚ.ਏ.ਆਈ.) ਤੋਂ ਕੌਮੀ ਰਾਜਮਾਰਗ 15 ਉੱਤੇ ਇਕ ਪ੍ਰਵਾਨਿਤ ਐਂਟਰੀ ਗੇਟ ਲਈ ਕੋਈ ਇਤਰਾਜ਼ ਸਰਟੀਫਿਕੇਟ ਪ੍ਰਾਪਤ ਕਰਨਾ ਪਿਆ।

 

ਹੁਣ ਤੱਕ ਸਿਰਫ 3.35 ਕਿ.ਮੀ. ਦੀ ਇੱਕ ਕੰਧ ਬਣ ਪਾਈ ਹੈ। ਆਈਆਈਐਮ ਦੇ ਸਿਵਲ ਇੰਜੀਨੀਅਰ ਆਰ. ਕੇ. ਰਾਮਪਾਲ ਨੇ ਕਿਹਾ  "ਅਸੀਂ ਪ੍ਰਾਜੈਕਟ ਨੂੰ ਪੜਾਅਵਾਰ ਤਰੀਕੇ ਨਾਲ ਲਾਗੂ ਕਰ ਰਹੇ ਹਾਂ। ਸੀਮਾ ਦੀਵਾਰਾਂ ਦੀ ਉਸਾਰੀ ਮੁਕੰਮਲ ਹੋ ਚੁੱਕੀ ਹੈ। ਹੋਰ ਕੰਮਾਂ ਲਈ ਟੈਂਡਰਿੰਗ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਤੇ ਕੈਂਪਸ ਦਾ ਕੰਮ 2022 ਵਿੱਚ ਪੂਰੇ ਤੌਰ 'ਤੇ ਮੁਕੰਮਲ ਕਰ ਲਿਆ ਜਾਵੇਗਾ।"  ਹਾਲਾਂਕਿ ਸੰਸਥਾ ਦੀ ਸਰਕਾਰੀ ਵੈਬਸਾਈਟ 'ਤੇ ਕੋਈ ਟੈਂਡਰ ਨੋਟਿਸ ਨਹੀਂ ਮਿਲਿਆ।

 

ਅਮ੍ਰਿਤਸਰ ਵਿਕਾਸ ਮੰਚ ਦੇ ਕਾਰਜ ਕਰਤਾ ਕੁਲਵੰਤ ਸਿੰਘ ਨੇ ਕਿਹਾ "ਆਈਆਈਐਮ ਲਈ ਪ੍ਰਬੰਧ ਅਸਥਾਈ ਹਨ। ਇਸ ਸੰਸਥਾ ਦਾ ਭਵਿੱਖ ਬੇਯਕੀਨੀ ਹੈ. ਇੱਕ ਸੰਸਥਾ ਨੂੰ ਸਫਲਤਾਪੂਰਵਕ ਚਲਾਉਣ ਲਈ, ਇੱਕ ਸਥਾਈ ਡਾਇਰੈਕਟਰ ਦੀ ਜ਼ਰੂਰਤ ਹੁੰਦੀ ਹੈ। " ਆਈਆਈਐਮ-ਕੋਜ਼ੀਕੋਡ ਦੇ ਨਿਰਦੇਸ਼ਕ, ਦੇਬਸ਼ੀਸ਼ ਚੈਟਰਜੀ, ਆਈਆਈਐਮ ਅੰਮ੍ਰਿਤਸਰ ਦੇ ਡਾਇਰੈਕਟਰ ਤੇ ਨਿਰਦੇਸ਼ਕ ਹਨ ਤੇ ਨੋਡਲ ਅਫਸਰ ਪਵਨ ਕੁਮਾਰ ਸਿੰਘ ਸਥਾਈ ਡਾਇਰੈਕਟਰ ਦੀ ਗੈਰਹਾਜ਼ਰੀ ਵਿੱਚ ਸੰਸਥਾ ਦੇ ਮਾਮਲਿਆਂ ਦਾ ਪ੍ਰਬੰਧਨ ਕਰ ਰਹੇ ਹਨ।

 

ਵਾਰ ਵਾਰ ਕੋਸ਼ਿਸ਼ਾਂ ਦੇ ਬਾਵਜੂਦ, ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।

 

ਨਤਕ ਮਾਮਲਿਆਂ ਦੇ ਇੰਚਾਰਜ ਮੁਕੇਸ਼ ਕੁਮਾਰ ਨੇ ਕਿਹਾ "ਅਸੀਂ ਹਰ ਸੰਭਵ ਢੰਗ ਨਾਲ ਵਿਦਿਆਰਥੀਆਂ ਨੂੰ ਸਹੂਲਤਾਂ ਦੇ ਰਹੇ ਹਾਂ, ਪਰ ਅਸੀਂ ਇੱਕ ਅਸਥਾਈ ਕੈਂਪਸ ਵਿੱਚ ਹਰ ਚੀਜ਼ ਨਹੀਂ ਕਰ ਸਕਦੇ। ਮਿਸਾਲ ਵਜੋਂ, ਅਸੀਂ ਸਥਾਈ ਕੈਂਪਸ ਵਿਚ ਵੱਡੀ ਲਾਇਬਰੇਰੀ ਅਤੇ ਹੋਸਟਲ ਸਥਾਪਤ ਕਰ ਸਕਦੇ ਹਾਂ।"

 

ਉਨ੍ਹਾਂ ਨੇ ਕਿਹਾ, "ਇਸ ਸਮੇਂ 107 ਵਿਦਿਆਰਥੀ ਇੱਥੇ ਪੜ੍ਹ ਰਹੇ ਹਨ ਤੇ ਉਹਨਾਂ ਦੀ ਰਿਹਾਇਸ਼ ਲਈ ਪ੍ਰਬੰਧ ਇੱਕ ਦੂਰ ਦੀ ਇਮਾਰਤ ਵਿੱਚ ਕੀਤੇ ਗਏ ਹਨ ਜੋ ਅਸੀਂ ਕਿਰਾਏ 'ਤੇ ਲਈ ਹੈ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:establishing a permanent campus for Indian Institute of Management but it still looks like a distant dream