ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਬਕਾ ਅਕਾਲੀ ਸਰਪੰਚ ਜਿਨਸੀ ਸੋਸ਼ਣ ਦੇ ਦੋਸ਼ `ਚ ਗ੍ਰਿਫਤਾਰ

ਸਾਬਕਾ ਅਕਾਲੀ ਸਰਪੰਚ ਜਿਨਸੀ ਸੋਸ਼ਣ ਦੇ ਦੋਸ਼ `ਚ ਗ੍ਰਿਫਤਾਰ

ਜਿ਼ਲ੍ਹਾ ਹੈਡ ਕੁਆਟਰ ਤੋਂ 30 ਕਿਲੋਮੀਟਰ ਦੂਰ ਪਿੰਡ ਖਾਲੜਾ ਦੀ ਇਕ ਔਰਤ ਦਾ ਜਿਨਸੀ ਸੋਸ਼ਣ ਕਰਨ ਦੇ ਮਾਮਲੇ `ਚ ਸਾਬਕਾ ਸਰਪੰਚ ਸ਼ੋ੍ਰਮਣੀ ਅਕਾਲੀ ਦਲ ਨੂੰ ਸਥਾਨਕ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।
ਦੋਸ਼ੀ ਰਣਜੀਤ ਸਿੰਘ ਪਿੰਡ ਨਰਲੀ ਦਾ ਸਾਬਕਾ ਸਰਪੰਚ ਹੈ ਅਤੇ ਖੇਮਕਰਨ ਤੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਦਾ ਨਜ਼ਦੀਕੀ ਹੈ।


ਤਰਨਤਾਰਨ `ਚ ਇਕ ਪ੍ਰਾਈਵੇਟ ਹਸਪਤਾਲ `ਚ ਕੰਮ ਕਰਦੀ 29 ਸਾਲਾ ਔਰਤ ਦੀ ਸਿ਼ਕਾਇਤ `ਤੇ ਸਾਬਕਾ ਸਰਪੰਚ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੀੜਤਾ ਨੇ ਕਿਹਾ ਕਿ ਉਹ ਬੁੱਧਵਾਰ ਦੀ ਸ਼ਾਮ ਨੂੰ ਖਾਲੜਾ ਬੱਸ ਅੱਡੇ `ਤੇ ਪਹੁੰਚੀ।


ਪੀੜਤਾ ਨੇ ਕਿਹਾ ਕਿ ਸ਼ਾਮ ਦੇ ਪੌਣੇ ਛੇ ਵਜੇ ਦੇ ਕਰੀਬ ਸਾਬਕਾ ਸਰਪੰਚ ਆਪਣੀ ਹੁੰਡਾਈ ਆਈ-20 ਕਾਰ `ਚ ਬੱਸ ਅੱਡੇ `ਤੇ ਪਹੁੰਚਿਆ ਅਤੇ ਉਸਨੇ ਮੈਨੂੰ ਕਾਰ `ਚ ਬੈਠਣ ਲਈ ਕਿਹਾ। ਪੀੜਤਾ ਨੇ ਕਿਹਾ ਕਿ ਉਸਨੇ ਕਾਰ `ਚ ਬੈਠਣ ਤੋਂ ਮਨ੍ਹਾਂ ਕਰ ਦਿੱਤਾ ਤਾਂ ਉਸਨੇ ਬੈਠਣ ਲਈ ਜ਼ੋਰ ਪਾਇਆ ਅਤੇ ਕਿਹਾ ਕਿ ਉਹ ਘਰ ਛੱਡ ਦੇਣਗੇ, ਕਿਉਂਕਿ ਉਹ ਮੇਰੇ ਪਤੀ ਦੇ ਜਾਣਕਾਰ ਸਨ। ਪੀੜਤਾ ਨੇ ਕਿਹਾ ਕਿ ਜਦੋਂ ਉਹ ਕਾਰ `ਚ ਬੈਠ ਗਈ ਤਾਂ ਮੁਲਜ਼ਮ ਨੇ ਅੰਮ੍ਰਿਤਸਰ ਜਾਣ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਪੀੜਤਾ ਨੇ ਇਹ ਵੀ ਕਿਹਾ ਕਿ ਉਹ ਉਸ `ਤੇ ਸਰੀਰਕ ਸਬੰਧ ਬਣਾਉਣ ਲਈ ਦਬਾਅ ਪਾਉਣ ਲੱਗਿਆ ਜਿਸਦਾ ਮੈਂ ਸਖਤਾਈ ਨਾਲ ਵਿਰੋਧ ਕੀਤਾ।


ਪੀੜਤ ਨੇ ਕਿਹਾ ਕਿ ਜਦੋਂ ਮੈਂ ਉਸ ਨੂੰ ਕਾਰ `ਚੋਂ ਉਤਾਰਨ ਲਈ ਕਹਿਣ ਲੱਗੀ ਤਾਂ ਉਸਨੇ ਉਤਾਰਨ ਦੀ ਬਜਾਏ ਗੱਡੀ ਨੂੰ ਹੋਰ ਤੇਜ਼ ਕਰ ਲਿਆ। 


ਪੀੜਤ ਨੇ ਸਿ਼ਕਾਇਤ `ਚ ਕਿਹਾ ਕਿ ਜਦੋਂ ਮੈਂ ਜਬਰਦਸਤੀ ਕਾਰ ਦਾ ਦਰਵਾਜਾ ਖੋਲ੍ਹਣ ਲੱਗੀ ਤਾਂ ਉਸਨੇ ਮੇਰੇ ਸ਼ਰੀਰਕ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ ਤੇ ਮੇਰੇ ਕੱਪੜੇ ਪਾੜ ਦਿੱਤੇ, ਨਾਲ ਹੀ ਮੇਰੇ ਗੁਪਤ ਅੰਗਾਂ ਦੇ ਨਾਮ ਲੈਣੇ ਸ਼ੁਰੂ ਕਰ ਦਿੱਤੀ।


ਪੀੜਤਾ ਨੇ ਸਿ਼ਕਾਇਤ `ਚ ਕਿਹਾ ਕਿ ਉਸਨੇ ਤੰਗ ਆਕੇ ਚੱਲਦੀ ਕਾਰ `ਚੋਂ ਛਾਲ ਮਾਰੀ ਦਿੱਤੀ ਤੇ ਮੁਲਜ਼ਮ ਉਥੋਂ ਭੱਜ ਗਿਆ। ਉਸਨੇ ਕਿਹਾ ਕਿ ਉਸ ਤੋਂ ਬਾਅਦ ਮੈਂ ਆਪਣੀ ਪਤੀ ਨੂੰ ਫੋਨ ਕੀਤਾ ਜੋ ਉਥੋਂ ਮੈਨੂੰ ਘਰ ਲੈ ਕੇ ਆਇਆ। ਪੀੜਤਾ ਦੀ ਸਿ਼ਕਾਇਤ `ਤੇ ਖਾਲੜਾ ਪੁਲਿਸ ਨੇ ਦੋਸ਼ੀ ਵਿਰੁੱਧ ਮਾਮਲਾ ਦਰਜ ਕਰ ਲਿਆ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Former SAD sarpanch held for sexually harassing 29 year-old woman in Tarn Taran