ਅਗਲੀ ਕਹਾਣੀ

ਅਕਾਲੀ ਬਾਬਿਆਂ ਦੀ ਬਗ਼ਾਵਤ- ਪਾਰਟੀ 'ਚ ਕਮੀਆਂ ਤਾਂ ਹੀ ਸਾਨੂੰ ਇਕੱਠੇ ਹੋਣਾ ਪਿਆ

ਅਕਾਲੀ ਬਾਬਿਆਂ ਦੀ ਬਗ਼ਾਵਤ

1 / 2ਅਕਾਲੀ ਬਾਬਿਆਂ ਦੀ ਬਗ਼ਾਵਤ

ਅਕਾਲੀ ਬਾਬਿਆਂ ਦੀ ਬਗ਼ਾਵਤ

2 / 2ਅਕਾਲੀ ਬਾਬਿਆਂ ਦੀ ਬਗ਼ਾਵਤ

PreviousNext

ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਢਸਾ ਦੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਹਲਚਲ ਪੈਦਾ ਹੋ ਚੁੱਕੀ ਹੈ. 

 

ਅੱਜ ਅੰਮ੍ਰਿਤਸਰ ਵਿਖੇ ਅਕਾਲੀ ਦਲ ਦੇ ਟਕਸਾਲੀ ਆਗੂ ਰਤਨ ਸਿੰਘ ਅਜਨਾਲਾ, ਖੰਡੂਰ ਸਾਹਿਬ ਤੋਂ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਇੱਕ ਪ੍ਰੈੱਸ ਕਾਨਫਰੰਸ ਕਰ ਰਹੇ ਹਨ। ਪਹਿਲਾ ਤੋਂ ਕਿਆਸ ਲਗਾਏ ਜਾ ਰਹੇ ਹਨ ਕਿ ਇਹ ਟਕਸਾਲੀ ਆਗੂ ਬਗ਼ਾਵਤੀ ਸੁਰ ਅਪਣਾ ਸਕਦੇ ਹਨ। ਮੰਨਿਆ ਜਾ ਰਿਹਾ ਕਿ ਅਕਾਲੀ ਦਲ ਵਿੱਚ ਅਸਤੀਫ਼ਿਆ ਦਾ ਸੀਨ ਹੋਰ ਵੱਧ ਸਕਦਾ. ਇਸ ਕਾਨਫਰੰਸ ਵਿੱਚ ਸੇਵਾ ਸਿੰਘ ਸੇਖਵਾਂ ਵੀ ਸਾਮਲ ਹਨ। ਬ੍ਰਹਮਪੁਰਾ ਨੂੰ ਮਾਂਝੇ ਦਾ ਸ਼ੇਰ ਤੱਕ ਕਿਹਾ ਜਾਂਦਾ. ਤਿੰਨੋਂ ਵੱਡੇ ਲੀਡਰ ਮਾਂਝੇ ਨਾਲ ਹੀ ਸਬੰਧ ਰੱਖਦੇ ਹਨ।

 

ਇਨ੍ਹਾਂ ਲੀਡਰਾਂ ਨੇ ਜਸਟਿਸ ਰਣਜੀਤ ਸਿੰਘ ਕਮਿਸਨ ਦੀ ਰਿਪੋਰਚ ਉੱਤੇ ਸਵਾਲ ਚੁੱਕੇ ਹਨ। ਇਹ ਲੀਡਰ ਕਿਸੇ ਵੀ ਸਵਾਲ ਦਾ ਜਵਾਬ ਖੁੱਲ੍ਹ ਕੇ ਨਹੀਂ ਦੇ ਰਹੇ। ਸੁਖਦੇਵ ਢੀਂਢਸਾ ਦੇ ਅਸਤੀਫ਼ੇ ਬਾਰੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਾਰਿਆਂ ਨੂੰ ਪਤਾ ਹੈ ਕਿ ਉਨ੍ਹਾਂ ਨੇ ਅਸਤੀਫ਼ਾ ਕਿਉਂ ਦਿੱਤਾ। ਇਨ੍ਹਾਂ ਲੀਡਰਾਂ ਨੇ ਸਾਫ਼ ਕੀਤਾ ਕਿ ਅਸੀਂ ਪਾਰਟੀ ਨਹੀਂ ਛੱਡਾਂਗੇ ਸਗੋਂ ਜੋ ਗਲਤ ਅਨਸਰ ਪਾਰਟੀ ਵਿੱਚ ਹਨ ਅਸੀਂ ਉਨ੍ਹਾਂ ਨੂੰ ਕੱਢਾਗੇਂ।

 

 ਬੇਅਦਬੀ ਮੁੱਦੇ ਬਾਰੇ ਬੋਲਦੇ ਹੋਏ ਟਕਸਾਲੀ ਆਗੂਆਂ ਨੇ ਕਿਹਾ ਕਿ ਜੋ ਵੀ ਦੋਸ਼ੀ ਹੋਵੇ ਉਸੇ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੋਣੀ ਚਾਹੀਦੀ ਹੈ। ਭਾਂਵੇ ਉਹ ਦੋਸ਼ੀ ਕੋਈ ਵੀ ਹੋਵੇ। ਇਨ੍ਹਾਂ ਆਗੂਆਂ ਨੇ ਅੰਤ ਵਿੱਚ ਕਿਹਾ ਕਿ ਪਾਰਟੀ ਵਿੱਚ ਕਮੀਆਂ ਹਨ ਇਸੇ ਲਈ ਹੀ ਅਸੀਂ ਇਕੱਠੇ ਹੋਏ ਨਹੀਂ ਤਾਂ ਬੈਠਣ ਦੀ ਕੀ ਲੋੜ ਸੀ। ਪਰ ਅਸੀਂ ਪਾਰਟੀ ਨੂੰ ਮਜਬੂਤ ਕਰਨ ਲਈ ਕੰਮ ਕਰਦੇ ਰਹਾਂਗੇ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:press conference by senior akali leaders check all updates