ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦਾ ਸਭ ਤੋਂ ਗੰਦਾ ਸ਼ਹਿਰ ਹੈ ਬਟਾਲਾ

 ਪੰਜਾਬ ਦਾ ਸਭ ਤੋਂ ਗੰਦਾ ਸ਼ਹਿਰ ਹੈ ਬਟਾਲਾ

ਕੇਂਦਰੀ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੁਆਰਾ ਕੀਤੇ ਗਏ ਸਫਾਈ ਸਰਵੇਖਣ 2015 'ਚ 186 ਵੇਂ ਸਥਾਨ ਤੋਂ 2018 'ਚ 438 ਵੀਂ ਸਥਾਨ ਤੇ ਪਹੁੰਚਿਆ ਬਟਾਲਾ, ਪੰਜਾਬ ਦਾ ਸਭ ਤੋਂ ਗੰਦਾ ਉਦਯੋਗਿਕ ਸ਼ਹਿਰ ਬਣ ਗਿਆ।

 

 ਇਹ ਵੀ ਜਦੋਂ ਮਿਊਂਸੀਪਲ ਕੌਂਸਲ 55 ਲੱਖ ਰੁਪਏ ਅਤੇ ਸੀਵਰੇਜ਼ ਬੋਰਡ 7 ਲੱਖ ਤੋਂ ਵੱਧ ਰੁਪਏ ਖਰਚ ਰਿਹਾ। 

 

ਗੁਰਦਾਸਪੁਰ ਤੋਂ 32 ਕਿਲੋਮੀਟਰ ਦੂਰ ਬਟਾਲਾ ਨੂੰ ਕਦੇ "ਏਸ਼ੀਆ ਦਾ ਆਇਰਨ ਬਰਡ" ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਇਹ ਸ਼ਹਿਰ ਸਿੱਖਾਂ ਲਈ ਮਹੱਤਵ ਰੱਖਦਾ ਹੈ ਕਿਉਂਕਿ 1485 ਵਿਚ ਗੁਰੂ ਨਾਨਕ ਦੇਵ ਜੀ ਦੇ ਵਿਆਹ ਨੂੰ ਇਥੇ ਹੀ ਹੋਇਆ ਸੀ।

 

 ਬਟਾਲਾ ਕੂੜਾ ਇਕੱਠਾ ਕਰਨਾ ਅਤੇ ਆਵਾਜਾਈ, ਪ੍ਰੋਸੈਸਿੰਗ ਅਤੇ ਨਿਪਟਾਰੇ, ਸਫਾਈ, ਆਦਿ 'ਚ ਬਹੁਤ ਮਾੜਾ ਪ੍ਰਦਰਸ਼ਨ ਕਰ ਰਿਹਾ।

 

ਸ਼ਹਿਰ ਵਿਚ ਗੰਦੇ ਹਾਲਾਤਾਂ ਦਾ ਕਾਰਨ ਦੱਸਦਿਆਂ ਸੀਵਰੇਜ਼ ਬੋਰਡ ਦੇ ਜੂਨੀਅਰ ਇੰਜੀਨੀਅਰ ਬਰਕਰਨਜੀਤ ਸਿੰਘ ਨੇ ਕਿਹਾ ਕਿ ਅਸੀਂ ਮਸ਼ੀਨਰੀ ਅਤੇ ਮਨੁੱਖੀ ਸ਼ਕਤੀ ਦੀ ਕਮੀ ਦਾ ਸਾਹਮਣਾ ਕਰ ਰਹੇ ਹਾਂ।ਸਾਡੇ ਕੋਲ ਕੇਵਲ 14 ਸਥਾਈ ਕਰਮਚਾਰੀ ਅਤੇ 19 ਅਸਥਾਈ ਕਰਮਚਾਰੀ ਹਨ।  ਸਾਨੂੰ ਘੱਟੋ ਘੱਟ ਦੋ ਦਰਜਨ ਹੋਰ ਕਰਮਚਾਰੀਆਂ ਦੀ ਜ਼ਰੂਰਤ ਹੈ। ਇਸ ਤੋਂ ਇਲਾਵਾ, ਸੀਵਰੇਜ ਨੂੰ ਸਾਫ ਕਰਨ ਲਈ ਜ਼ਿਆਦਾਤਰ ਮਸ਼ੀਨਾਂ ਫੰਡਾਂ ਦੀ ਘਾਟ ਕਾਰਨ ਬੰਦ ਹੋ ਗਈਆਂ ਹਨ। "

 

ਸੀਵਰੇਜ਼ ਬੋਰਡ ਸਬ ਡਿਵੀਜ਼ਨਲ ਅਧਿਕਾਰੀ ਹਰਪ੍ਰੀਤ ਸਿੰਘ ਢਿਲੋਂ ਨੇ ਕਿਹਾ ਕਿ ਸ਼ਹਿਰੀ ਪ੍ਰਸ਼ਾਸਨ ਨੇ ਗੈਰਕਾਨੂੰਨੀ ਕਾਲੋਨੀਆਂ ਨੂੰ ਸੀਵਰੇਜ ਕੁਨੈਕਸ਼ਨ ਦਿੱਤੇ ਹਨ, ਪਿਛਲੇ ਕਈ ਸਾਲਾਂ ਦੌਰਾਨ ਬਿਨਾਂ ਕਿਸੇ ਮਨਜ਼ੂਰੀ ਦੇ ਸੀਵਰੇਜ ਕੁਨੈਕਸ਼ਨ ਪ੍ਰਦਾਨ ਕਰਨ ਨਾਲ ਪਾਣੀ ਦਾ ਓਵਰਫਲੋ ਵੱਧ ਰਿਹਾ।

 

 ਮਿਊਂਸਪਲ ਕੌਂਸਲ ਕੋਲ 128 ਪੱਕੇ ਸਫ਼ਾਈ ਵਾਲੇ, ਸੜਕਾਂ ਦੀ ਸਫਾਈ ਦਾ ਠੇਕਾ ਅਤੇ ਕੂੜਾ ਚੁੱਕਣ ਦਾ ਕੰਮ ਇਕ ਪ੍ਰਾਈਵੇਟ ਠੇਕੇਦਾਰ ਨੂੰ ਦਿੱਤਾ ਗਿਆ ਹੈ। ਜਿਸ ਨੇ 243 ਕਰਮਚਾਰੀਆਂ ਨੂੰ  ਕੰਮ 'ਤੇ ਲਗਾਇਆ ਹੈ। ਕਾਉਂਸਿਲ ਠੇਕੇਦਾਰ ਨੂੰ ਪ੍ਰਤੀ ਮਹੀਨਾ 25 ਲੱਖ ਅਦਾਇਗੀ ਕੀਤੀ ਜਾ ਰਹੀ ਹੈ। ਪਰ ਸਫਾਈ ਚ ਸ਼ਹਿਰ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:swacch suvey named batala dirtiest city punjab