ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਝੇ ਦੇ ਤਿੰਨ ਅਕਾਲੀ ਹੀਰੇ ਫਿਰ ਹੋਏ ਬਾਗ਼ੀ, ਕਿਹਾ- ਪਾਰਟੀ ਦੇ ਹਾਲਾਤ ਠੀਕ ਨਹੀਂ

ਮਾਝੇ ਦੇ ਤਿੰਨ ਅਕਾਲੀ ਹੀਰੇ ਫਿਰ ਹੋਏ ਬਾਗ਼ੀ

ਕੁਝ ਦਿਨ ਪਹਿਲਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਕੰਮਕਾਜ ਉੱਤੇ ਸਵਾਲ ਚੱਕਣ ਵਾਲੇ ਮਾਝਾ ਖੇਤਰ ਦੇ ਤਿੰਨ ਟਕਸਾਲੀ ਪਾਰਟੀ ਆਗੂਆਂ - ਖਡੂਰ ਸਾਹਿਬ ਦੇ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ, ਸਾਬਕਾ ਸੰਸਦ ਰਤਨ ਸਿੰਘ ਅਜਨਾਲਾ ਅਤੇ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਨੇ ਵੀਰਵਾਰ ਨੂੰ ਇਕ ਹੋਰ ਮੀਟਿੰਗ ਕੀਤੀ। ਮੀਟਿੰਗ ਦਾ ਮਕਸਦ ਅੱਗੇ ਦੀ ਅਗਲੀ ਰਣਨੀਤੀ ਲਈ ਤਿਆਰੀ ਕਰਨਾ ਮੰਨਿਆ ਜਾ ਰਿਹਾ ਹੈ।

 

ਤਿੰਨਾਂ ਆਗੂਆਂ ਨੇ ਆਪਣੇ ਸਟੈਂਡ ਨੂੰ ਹੋਰ ਕਠੋਰ ਕਰਨ ਦਾ ਸੰਕੇਤ ਦੇ ਦਿੱਤਾ ਹੈ। ਇਹ ਮੀਟਿੰਗ ਗੁਰਦਾਸਪੁਰ ਦੇ ਸੇਖਵਾਂ ਪਿੰਡ ਵਿੱਚ ਹੋਈ।

 

ਇਸ ਤੋਂ ਪਹਿਲਾਂ ਉਹ ਇੱਥੇ ਰਣਜੀਤ ਐਵੇਨਿਊ ਦੇ ਅਜਨਾਲਾ ਦੇ ਨਿਵਾਸ ਸਥਾਨ 'ਤੇ ਮਿਲੇ ਸਨ ਅਤੇ ਉਨ੍ਹਾਂ ਨੇ ਕਿਹਾ ਕਿ ਪਾਰਟੀ ਵਿਚ "ਸਭ ਠੀਕ ਨਹੀਂ" ਹੈ। ਸੁਖਬੀਰ ਸਿੰਘ ਬਾਦਲ ਦਾ ਨਾਂ ਲਏ ਬਿਨਾਂ ਹੀ, ਤਿੰਨਾਂ ਨੇ ਸੁਖਬੀਰ ਦੀ ਲੀਡਰਸ਼ਿਪ 'ਤੇ ਸਵਾਲ ਚੱਕੇ ਅਤੇ ਪਾਰਟੀ 'ਚ ਨਵੇਂ ਸੁਧਾਰ ਲਿਆਉਣ ਦੀ ਗੱਲ ਕੀਤਾ। ਇਨ੍ਹਾਂ ਆਗੂਆਂ ਨੇ 7 ਅਕਤੂਬਰ ਨੂੰ ਪਟਿਆਲਾ ਵਿਚ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਦਾ ਬਾਈਕਾਟ ਕੀਤਾ ਸੀ।

 

 

ਮੀਟਿੰਗ ਤੋਂ ਬਾਅਦ, ਤਿੰਨਾਂ ਨੇ ਕਿਹਾ ਕਿ ਉਹ ਇਕਜੁੱਟ ਹਨ ਅਤੇ ਆਪਣੇ ਸਟੈਂਡ 'ਤੇ ਪੱਕੇ ਹਨ। ਆਗੂਆਂ ਨੇ ਇਹ ਵੀ ਖੁਲਾਸਾ ਕੀਤਾ ਕਿ ਪਾਰਟੀ ਵਿੱਚ 'ਉਦਾਸ ਸਥਿਤੀ' ਸੰਬੰਧੀ ਅਵਾਜ਼ ਉਠਾਏ ਜਾਣ ਤੋਂ ਬਾਅਦ ਉਨ੍ਹਾਂ ਦੇ ਉਠਾਏ ਮਾਮਲਿਆਂ ਬਾਰੇ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ ਗਿਆ।

 

ਸੇਖਵਾਂ ਨੇ ਕਿਹਾ ਕਿ ਬੈਠਕ ਦੇ ਵੇਰਵੇ ਮੀਡੀਆ ਨਾਲ ਸਾਂਝੇ ਨਹੀਂ ਕੀਤੇ ਜਾਣਗੇ, ਉਨ੍ਹਾਂ ਨੇ ਇਹ ਵੀ ਸੰਕੇਤ ਦਿੱਤਾ ਕਿ ਅਸਤੀਫ਼ੇ ਦਾ ਕੋਈ ਸਵਾਲ ਨਹੀਂ ਹੈ ਅਤੇ ਇਸ ਦੀ ਬਜਾਏ ਉਹ ਆਪਣਾ ਸਟੈਂਡ ਮਜ਼ਬੂਤ ਕਰਨਗੇ। ਸੇਖਵਾਂ ਨੇ ਦੁਹਰਾਇਆ ਕਿ ਤਿੰਨ ਸੰਸਥਾਵਾਂ - ਅਕਾਲ ਤਖਤ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਅਹਿਮਿਅਤ ਨੂੰ ਘਟਾਇਆ ਜਾ ਰਿਹਾ ਹੈ ਕਿਉਂਕਿ ਪਾਰਟੀ ਨੇ ਪੰਥਕ ਏਜੰਡੇ ਤੋਂ ਦੂਰੀ ਬਣਾ ਲਈ ਹੈ।

 

ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਪਾਰਟੀ ਲੀਡਰਸ਼ਿਪ ਪੰਥਕ ਏਜੰਡਾ ਦੁਬਾਰਾ ਅਪਣਾਏ। ਇਸ ਸਵਾਲ ਦੇ ਜਵਾਬ ਵਿਚ ਕਿ  ਉਹ ਹੋਰ ਸੀਨੀਅਰ ਪਾਰਟੀ ਨੇਤਾਵਾਂ ਨਾਲ ਸੰਪਰਕ ਕਰ ਰਹੇ ਹਨ, ਸੇਖਵਾਂ ਨੇ ਕਿਹਾ, "ਅਸੀਂ ਹੋਰ ਨੇਤਾਵਾਂ ਨਾਲ ਸੰਪਰਕ ਨਹੀਂ ਕਰ ਰਹੇ ਹਾਂ, ਪਰ ਉਹ ਸਾਡੀ ਮਦਦ ਕਰਨ ਲਈ ਤਿਆਰ ਹਨ।

 

ਜ਼ਿਕਰਯੋਗ ਹੈ ਕਿ ਕੰਵਲਪ੍ਰੀਤ ਸਿੰਘ ਕਾਕੀ ਦੀ ਅਗਵਾਈ ਵਾਲੇ ਕੁਝ ਅਕਾਲੀ ਵਰਕਰਾਂ ਨੇ ਸੇਖਵਾਂ ਦੇ ਵਿਰੁੱਧ ਪਟਿਆਲਾ ਰੈਲੀ ਤੋਂ ਪਹਿਲਾਂ ਕਾਰਵਾਈ ਦੀ ਮੰਗ ਕੀਤੀ ਸੀ, ਇਸ ਕਦਮ ਨੇ ਵੀ ਟਕਸਾਲੀ ਨੇਤਾ ਨੂੰ ਨਰਾਜ਼ ਕੀਤਾ ਹੈ. ਅਜਨਾਲਾ ਦੇ ਨਜ਼ਦੀਕੀ ਸੂਤਰਾਂ ਨੇ ਕਿਹਾ ਕਿ ਅਗਲੀ ਮੀਟਿੰਗ ਇੱਕ ਜਾਂ ਦੋ ਦਿਨਾਂ ਵਿੱਚ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:veteran akali party leaders of Majha region indicated to harden their stand