ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਹਾਲੀ ’ਚ ਗਊਸ਼ਾਲਾ ਦੀ ਅਪਗ੍ਰੇਡੇਸ਼ਨ ਲਈ ਮਨਜ਼ੂਰ ਹੋਏ 1 ਕਰੋੜ ਰੁਪਏ

ਅਵਾਰਾ ਪਸ਼ੂਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਸਥਾਨਕ ਸਰਕਾਰਾਂ ਬਾਰੇ ਮੰਤਰੀ ਵੱਲੋਂ ਨਗਰ ਨਿਗਮ, ਐਸ..ਐਸ. ਨਗਰ ਪਾਸੋਂ ਉਨ੍ਹਾਂ ਦੇ ਦਫ਼ਤਰ ਨੂੰ ਪ੍ਰਸਤਾਵ ਪ੍ਰਾਪਤ ਹੋਣ ਦੇ ਨਾਲ ਹੀ ਤੁਰੰਤ 1 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਇਸ ਰਾਸ਼ੀ ਦੀ ਵਰਤੋਂ ਐਸ..ਐਸ. ਨਗਰ ਜ਼ਿਲ੍ਹੇ ਦੇ ਲਾਲੜੂ ਨੇੜੇ ਪੈਂਦੇ ਪਿੰਡ  ਮਗਰਾ ਵਿਖੇ ਮੌਜੂਦ ਗਊਸ਼ਾਲਾ ਦੇ ਵਿਸਥਾਰ ਅਤੇ ਇਸਨੂੰ ਅਪਗ੍ਰੇਡ ਕਰਨ ਲਈ ਕੀਤੀ ਜਾਵੇਗੀ।

 

ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰਾਂ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਅਵਾਰਾ ਪਸ਼ੂਆਂ ਕਾਰਨ ਸਮਾਜਿਕ-ਆਰਥਿਕ ਢਾਂਚੇ ਨੂੰ ਦਰਪੇਸ਼ ਖ਼ਤਰੇ ਸਬੰਧੀ ਵਿਚਾਰਚਰਚਾ ਲਈ ਨਗਰ ਨਿਗਮ, ਐਸ..ਐਸ. ਨਗਰ ਦੀ ਵਿਸ਼ੇਸ਼ ਮੀਟਿੰਗ ਕੀਤੀ ਗਈ।

 

ਇਸ ਮੀਟਿੰਗ ਦੌਰਾਨ ਅਵਾਰਾ ਪਸ਼ੂਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਵੱਖ ਵੱਖ ਢੰਗ ਤਰੀਕਿਆਂ 'ਤੇ ਵਿਚਾਰਚਰਚਾ ਕੀਤੀ ਗਈ ਅਤੇ ਅਤੇ ਇਹ ਦੇਖਿਆ ਗਿਆ ਕਿ ਐਸ..ਐਸ. ਨਗਰ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਅਜਿਹੇ ਅਵਾਰਾ ਪਸ਼ੂਆਂ ਨੂੰ ਰੱਖਣ ਲਈ ਜਗ੍ਹਾ ਦੀ ਕਮੀ ਹੈ। ਮੀਟਿੰਗ ਵਿੱਚ ਮੌਜੂਦ ਮੈਂਬਰਾਂ ਨੇ ਜਾਣੂੰ ਕਰਵਾਇਆ ਕਿ ਐਸ..ਐਸ. ਵਿੱਚ ਸਿਰਫ਼ ਇੱਕ ਗਊਸ਼ਾਲਾ ਹੈ ਜੋ ਆਪਣੀ ਸਮਰੱਥਾ ਮੁਤਾਬਕ ਪੂਰੀ ਤਰ੍ਹਾਂ ਭਰੀ ਹੋਈ ਹੈ ਅਤੇ ਇੱਥੇ ਹੋਰ ਅਵਾਰਾ ਪਸ਼ੂ ਨਹੀਂ ਰੱÎਖੇ ਜਾ ਸਕਦੇ।

 

ਮੀਟਿੰਗ ਦੌਰਾਨ ਐਸ..ਐਸ. ਨਗਰ ਜ਼ਿਲ੍ਹੇ ਦੇ ਲਾਲੜੂ ਨੇੜੇ ਪੈਂਦੇ ਪਿੰਡ ਮਗਰਾ ਵਿਖੇ ਮੌਜੂਦ ਗਊਸ਼ਾਲਾ ਦੇ ਵਿਸਥਾਰ ਸਬੰਧੀ ਮਤਾ ਪਾਸ ਕੀਤਾ ਗਿਆ। ਮੀਟਿੰਗ ਦੌਰਾਨ ਇਹ ਧਿਆਨ ਵਿੱਚ ਲਿਆਂਦਾ ਗਿਆ ਕਿ ਇਸ ਗਊਸ਼ਾਲਾ ਦੇ ਨਾਲ ਲੱਗਦੀ ਜ਼ਮੀਨ ਦਾ ਵੱਡਾ ਹਿੱਸਾ ਪੰਜਾਬ ਸਰਕਾਰ ਦੁਆਰਾ ਨਵੀਂ ਗਊਸ਼ਾਲਾ ਦੇ ਨਿਰਮਾਣ ਲਈ ਰੱਖਿਆ ਗਿਆ ਸੀ।

 

ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਇਹ ਮਤਾ ਪਾਸ ਕੀਤਾ ਗਿਆ ਕਿ ਨਵੀਂ ਗਊਸ਼ਾਲਾ ਲਈ ਰੱਖੀ ਗਈ ਇਸ ਜ਼ਮੀਨ 'ਤੇ ਪਿੰਡ ਮਗਰਾ ਵਿਖੇ ਪਹਿਲਾਂ ਤੋਂ ਹੀ ਮੌਜੂਦ ਗਊਸ਼ਾਲਾ ਦਾ ਵਿਸਥਾਰ ਕੀਤਾ ਜਾਵੇਗਾ।

 

ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਇਹ ਅਨੁਮਾਨ ਲਗਾਇਆ ਗਿਆ ਕਿ ਇਸ ਖਾਲ੍ਹੀ ਜਗ੍ਹਾ 'ਤੇ ਗਊਸ਼ਾਲਾ ਦੇ ਵਿਸਥਾਰ ਲਈ 1 ਕਰੋੜ ਰੁਪਏ ਦੀ ਰਾਸ਼ੀ ਦੀ ਜ਼ਰੂਰਤ ਹੋਵੇਗੀ। ਉਕਤ ਰਕਮ ਦੀ ਮਨਜ਼ੂਰੀ ਲਈ ਇਹ ਮਤਾ ਅੱਗੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੂੰ ਭੇਜਿਆ ਗਿਆ।

 

ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਇਸ ਮਾਮਲੇ ਨੂੰ ਫੌਰੀ ਤੌਰ 'ਤੇ ਵਿਚਾਰਦਿਆਂ ਐਸ..ਐਸ. ਨਗਰ ਜ਼ਿਲ੍ਹੇ ਦੇ ਪਿੰਡ ਮਗਰਾ ਵਿਖੇ ਮੌਜੂਦ ਗਊਸ਼ਾਲਾ ਦੇ ਵਿਸਥਾਰ ਅਤੇ ਅਪਗ੍ਰੇਡੇਸ਼ਨ ਲਈ ਤੁਰੰਤ 1 ਕਰੋੜ ਰੁਪਏ ਦੀ ਵਿੱਤੀ ਪ੍ਰਵਾਨਗੀ ਦੇ ਦਿੱਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:1 crore approved for Gaushala upgrade in Mohali