ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪੰਜਾਬ ’ਚ ਬੰਦ ਪਏ 1.4 ਲੱਖ ਖੂਹ ਉਤਾਂਹ ਚੁੱਕ ਸਕਦੇ ਨੇ ਧਰਤੀ ਹੇਠਲੇ ਪਾਣੀ ਦਾ ਪੱਧਰ

​​​​​​​ਪੰਜਾਬ ’ਚ ਬੰਦ ਪਏ 1.4 ਲੱਖ ਖੂਹ ਉਤਾਂਹ ਚੁੱਕ ਸਕਦੇ ਨੇ ਧਰਤੀ ਹੇਠਲੇ ਪਾਣੀ ਦਾ ਪੱਧਰ

ਪੰਜਾਬ ਵਿੱਚ ਹਾਲੇ ਵੀ 1.4 ਲੱਖ ਖੂਹ ਅਜਿਹੇ ਪਏ ਹਨ, ਜਿਹੜੇ ਬੰਦ ਪਏ ਹਨ ਤੇ ਕਿਸੇ ਵੇਲੇ ਇਹੋ ਖੂਹ ਫ਼ਸਲਾਂ ਦੀ ਸਿੰਜਾਈ ਲਈ ਰੀੜ੍ਹ ਦੀ ਹੱਡੀ ਹੁੰਦੇ ਸਨ। ਸੂਬੇ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਖ਼ਤਰਨਾਕ ਤੇ ਚਿੰਤਾਜਨਕ ਹੱਦ ਤੱਕ ਹੇਠਾਂ ਡਿੱਗਦਾ ਜਾ ਰਿਹਾ ਹੈ; ਉਸ ਸਮੱਸਿਆ ਦੇ ਹੱਲ ਵਿੱਚ ਇਹ ਪੁਰਾਣੇ ਬੰਦ ਪਏ ਖੂਹ ਵੱਡਾ ਯੋਗਦਾਨ ਪਾ ਸਕਦੇ ਹਨ।

 

 

ਇਹ ਪ੍ਰਗਟਾਵਾ ਪੰਜਾਬ ਦੇ ਧਰਤੀ ਹੇਠਲੇ ਪਾਣੀ ਦਾ ਪੱਧਰ ਉੱਚਾ ਚੁੱਕਣ ਵਿੱਚ ਰੁੱਝੇ ਮਾਹਿਰਾਂ ਨੇ ਕੀਤਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਿੰਜਾਈ ਤੇ ਜਲ–ਪ੍ਰਬੰਧ ਬਾਰੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ‘ਆਲ ਇੰਡੀਆ ਕੋਆਰਡੀਨੇਟਡ ਰੀਸਰਚ ਪ੍ਰੋਜੈਕਟ’ (AICRP) ਦੇ ਖੋਜੀ ਮਾਹਿਰ ਪੰਜਾਬ ਦੇ ਬੰਦ ਪਏ ਖੂਹਾਂ ਦੀ ਵਰਤੋਂ ਬਾਰੇ ਅਧਿਐਨ ਕਰ ਰਹੇ ਹਨ।

 

 

ਇਸ ਦੇ ਨਾਲ ਹੀ ਪਾਣੀ ਦੀ ਗੁਣਵੱਤਾ (ਮਿਆਰ) ਸੁਧਾਰਨ ਬਾਰੇ ਵੀ ਖੋਜ ਹੋ ਰਹੀ ਹੈ। ਪੰਜਾਬ ਖੇਤੀਬਾੜੀ ਵਿਭਾਗ ਦੇ AICRP ਦੇ ਮੁੱਖ ਵਿਗਿਆਨੀ ਤੇ ਸੀਨੀਅਰ ਖੋਜ ਇੰਜੀਨੀਅਰ ਰਾਜਨ ਅਗਰਵਾਲ ਨੇ ਦੱਸਿਆ ਕਿ ਸਾਲ 2000 ਦੌਰਾਨ ਪੰਜਾਬ ਵਿੱਚ 2.85 ਲੱਖ ਖੂਹ ਅਜਿਹੇ ਸਨ; ਜਿੱਥੇ ਡੀਜ਼ਲ ਪੰਪ ਸੈੱਟ ਲਾ ਕੇ ਪਾਣੀ ਕੱਢਿਆ ਜਾ ਰਿਹਾ ਸੀ।

 

 

ਹੁਣ ਅਜਿਹੇ ਖੂਹਾਂ ਦੀ ਗਿਣਤੀ ਘਟ ਕੇ 1.4 ਲੱਖ ਰਹਿ ਗਈ ਹੈ। ਹੁਣ ਪੰਜਾਬ ਖੇਤੀਬਾੜੀ ਕੈਂਪਸ ਦੇ ਅੰਦਰ ਹੀ ਸੱਤ ਅਜਿਹੇ ਖੂਹ ਪੁਨਰ–ਸੁਰਜੀਤ ਕੀਤੇ ਗਏ ਹਨ ਤੇ ਉਨ੍ਹਾਂ ਦੀ ਵਰਤੋਂ ਹੁਣ ਧਰਤੀ ਹੇਠਲੇ ਪਾਣੀ ਦਾ ਪੱਧਰ ਉਤਾਂਹ ਚੁੱਕਣ ਲਈ ਕੀਤੀ ਜਾ ਰਹੀ ਹੈ।

 

 

ਸ੍ਰੀ ਅਗਰਵਾਲ ਨੇ ਦੱਸਿਆ ਕਿ ਇਹ ਪ੍ਰੋਜੈਕਟ ਇਸ ਵੇਲੇ ਪਟਿਆਲਾ, ਫ਼ਿਰੋਜ਼ਪੁਰ, ਜਲੰਧਰ ਤੇ ਨਵਾਂਸ਼ਹਿਰ ਸਥਿਤ ਕ੍ਰਿਸ਼ੀ ਵਿਗਿਆਨ ਕੇਂਦਰਾਂ ’ਚ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇੱਕ ਰੀਚਾਰਜਿੰਗ ਖੂਹ ਵਿੱਚ 10 ਲਿਟਰ ਪਾਣੀ ਪ੍ਰਤੀ ਸੈਕੰਡ ਸੋਖਣ ਦੀ ਸਮਰੱਥਾ ਹੈ।

 

[ ਇਸ ਤੋਂ ਅੱਗੇ ਪੜ੍ਹਨ ਲਈ ਇੱਥੇ ਕਲਿੱਕ ਕਰੋ ]

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:1 lakh 40 thousand Abandoned wells can be used to recharge Punjab s water table