ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਾਭਾ `ਚ ਪੈਟਰੋਲ ਪੰਪ ਮੁਲਾਜ਼ਮ ਤੋਂ 10.5 ਲੱਖ ਰੁਪਏ ਲੁੱਟੇ

ਨਾਭਾ `ਚ ਪੈਟਰੋਲ ਪੰਪ ਮੁਲਾਜ਼ਮ ਤੋਂ 10.5 ਲੱਖ ਰੁਪਏ ਲੁੱਟੇ

ਨਾਭਾ `ਚ ਅੱਜ ਸੋਮਵਾਰ ਸਵੇਰੇ ਦੋ ਅਣਪਛਾਤੇ ਵਿਅਕਤੀਆਂ ਨੇ ਰਿਲਾਇੰਸ ਪੈਟਰੋਲ ਪੰਪ ਦੇ ਇੱਕ ਮੁਲਾਜ਼ਮ ਤੋਂ 10.5 ਲੱਖ ਰੁਪਏ ਲੁੱਟ ਲਏ। ਮੁਲਾਜ਼ਮ ਜਗਸੀਰ ਸਿੰਘ ਸਟੇਟ ਬੈਂਕ ਆਫ਼ ਇੰਡੀਆ ਦੀ ਸ਼ਾਖ਼ਾ `ਚ ਪੈਟਰੋਲ ਪੰਪ ਦੀ ਰਕਮ ਜਮ੍ਹਾ ਕਰਵਾਉਣ ਜਾ ਰਿਹਾ ਸੀ।


ਜਗਸੀਰ ਸਿੰਘ ਆਪਣੇ ਦੋ-ਪਹੀਆ ਵਾਹਨ `ਤੇ ਜਾ ਰਿਹਾ ਸੀ, ਜਦੋਂ ਮੋਟਰਸਾਇਕਲ `ਤੇ ਬੈਠੇ ਦੋ ਜਣਿਆਂ ਨੇ ਉਸ `ਤੇ ਹੀਰਾ ਪੈਲੇਸ ਲਾਗੇ ਇੱਕ ਰਾਡ ਨਾਲ ਹਮਲਾ ਕੀਤਾ। ਜਗਸੀਰ ਸਿੰਘ ਆਪਣੇ ਵਾਹਨ ਸਮੇਤ ਸੜਕ `ਤੇ ਡਿੱਗ ਪਿਆ। ਸ਼ਰਾਰਤੀ ਅਨਸਰਾਂ ਨੇ ਉਸ ਦੀ ਸੀਟ ਦੀ ਟੋਕਰੀ ਖੋਲ੍ਹੀ ਤੇ ਸਾਰੀ ਰਕਮ ਲੈ ਕੇ ਫ਼ਰਾਰ ਹੋ ਗਏ।


ਪਟਿਆਲਾ ਦੇ ਐੱਸਪੀ ਸ੍ਰੀ ਮਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ਦੀ ਜਾਂਾਚ ਕਰ ਰਹੀ ਹੈ ਤੇ ਫਿ਼ਲਹਾਲ ਸੀਸੀਟੀਵੀ ਫ਼ੁਟੇਜ ਦੀ ਜਾਂਚ ਚੱਲ ਰਹੀ ਹੈ।


ਜ਼ਖ਼ਮੀ ਮੁਲਾਜ਼ਮ ਜਗਸੀਰ ਸਿੰਘ ਦਾ ਇਲਾਜ ਕਰਵਾਇਆ ਗਿਆ। ਮੁਲਜ਼ਮਾਂ ਦੀ ਭਾਲ ਜਾਰੀ ਹੈ। ਸ਼ਹਿਰ `ਚੋਂ ਬਾਹਰ ਨਿੱਕਲਣ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਹਨ। ਬੱਸ ਅੱਡੇ ਤੇ ਰੇਲਵੇ ਸਟੇਸ਼ਨ `ਤੇ ਵੀ ਚੌਕਸ ਨਜ਼ਰ ਰੱਖੀ ਜਾ ਰਹੀ ਹੈ।


ਮੁਢਲੀ ਜਾਂਚ ਤੋਂ ਇਹੋ ਪਤਾ ਲੱਗਦਾ ਹੈ ਕਿ ਲੁਟੇਰਿਆਂ ਨੂੰ ਪੈਟਰੋਲ ਪੰਪ `ਤੇ ਹੋਣ ਵਾਲੇ ਕੰਮਕਾਜ ਬਾਰੇ ਪੂਰੀ ਜਾਣਕਾਰੀ ਸੀ ਕਿਉਂਕਿ ਜਗਸੀਰ ਸਿੰਘ ਜਿਵੇਂ ਹੀ ਰਕਮ ਲੈ ਕੇ ਰਵਾਨਾ ਹੋਇਆ, ਉਸ ਦੇ ਪੰਜ ਮਿੰਟਾਂ ਦੇ ਅੰਦਰ ਹੀ ਉਸ `ਤੇ ਹਮਲਾ ਹੋ ਗਿਆ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:10 and half lakh robbed in Nabha