ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ ਜਿ਼ਲ੍ਹੇ `ਚ ਐਕਸਿਸ ਬੈਂਕ `ਚੋਂ ਲੁੱਟੇ 10.40 ਲੱਖ ਰੁਪਏ

ਅੰਮ੍ਰਿਤਸਰ ਜਿ਼ਲ੍ਹੇ `ਚ ਐਕਸਿਸ ਬੈਂਕ `ਚੋਂ ਲੁੱਟੇ 10.40 ਲੱਖ ਰੁਪਏ

ਕੁਝ ਅਣਪਛਾਤੇ ਹਥਿਆਰਬੰਦ ਲੁਟੇਰਿਆਂ ਨੇ ਅੱਜ ਅੰਮ੍ਰਿਤਸਰ ਜਿ਼ਲ੍ਹੇ ਦੇ ਤਰਸਿੱਕਾ ਪੁਲਿਸ ਥਾਣੇ ਅਧੀਨ ਪੈਂਦੇ ਪਿੰਡ ਖੁਜਾਲਾ ਸਥਿਤ ਸੈਦੋ ਲਹਿਲ ਸ਼ਾਖ਼ਾ `ਚੋਂ 10 ਲੱਖ ਰੁਪਏ ਲੁੱਟ ਲਏ। ਲੁੱਟ ਦੀ ਇਹ ਵਾਰਦਾਤ ਦੁਪਹਿਰ ਦੋ ਵਜੇ ਵਾਪਰੀ, ਜਦੋਂ ਚਾਰ ਲੁਟੇਰੇ ਬੈਂਕ ਅੰਦਰ ਦਾਖ਼ਲ ਹੋਏ। ਉਨ੍ਹਾਂ ਸਾਰਿਆਂ ਨੇ ਆਪਣੇ ਚਿਹਰੇ ਢਕੇ ਹੋਏ ਸਨ। ਉਨ੍ਹਾਂ ਬੈਂਕ ਦੇ ਕੈਸ਼ੀਅਰ ਨੂੰ ਪਿਸਤੌਲ ਵਿਖਾ ਕੇ ਇਸ ਘਿਨਾਉਣੇ ਕਾਰੇ ਨੂੰ ਅੰਜਾਮ ਦਿੱਤਾ।


ਪੁਲਿਸ ਮੁਤਾਬਕ ਚਾਰ ਲੁਟੇਰੇ ਹਿਯੂਨਡਾਇ ਆਈ-20 ਕਾਰ `ਚ ਆਏ ਸਨ। ਉਨ੍ਹਾਂ ਬੈਂਕ ਦੇ ਬਾਹਰ ਕਾਰ ਪਾਰਕ ਕੀਤੀ। ਇੱਕ ਜਣਾ ਬੈਂਕ ਅੰਦਰ ਗਾਹਕ ਬਣ ਕੇ ਦਾਖ਼ਲ ਹੋਇਆ। ਫਿਰ ਥੋੜ੍ਹੇ ਚਿਰ ਬਾਅਦ ਤਿੰਨ ਜਣੇ ਹੋਰ ਬੈਂਕ `ਚ ਦਾਖ਼ਲ ਹੋ ਗਏ।


ਬੈਂਕ ਸਟਾਫ਼ ਮੁਤਾਬਕ, ਸਾਰੇ ਹੀ ਮੁਲਜ਼ਮਾਂ ਕੋਲ ਅਸਲਾ ਮੌਜੂਦ ਸੀ। ਬੈਂਕ `ਚ ਦਾਖ਼ਲ ਹੋਣ ਦੇ ਛੇਤੀ ਬਾਅਦ ਲੁਟੇਰਿਆਂ ਨੇ ਬੈਂਕ ਕੈਸ਼ੀਅਰ ਅਮਨਪ੍ਰੀਤ ਕੌਰ `ਤੇ ਪਿਸਤੌਲਾਂ ਤਾਣ ਦਿੱਤੀਆਂ।


ਕੈਸ਼ੀਅਰ ਨੇ ਦੱਸਿਆ ਕਿ ਪਿਸਤੌਲਾਂ ਤੋਂ ਡਰਦਿਆਂ ਉਸ ਨੇ ਤੁਰੰਤ 10.40 ਲੱਖ ਰੁਪਏ ਲੁਟੇਰਿਆਂ ਹਵਾਲੇ ਕਰ ਦਿੱਤੇ। ਨਕਦ ਰਕਮ ਲੈਣ ਦੇ ਤੁਰੰਤ ਬਾਅਦ ਲੁਟੇਰੇ ਘਟਨਾ ਸਥਾਨ ਤੋਂ ਫ਼ਰਾਰ ਹੋ ਗਏ। ਬੈਂਕ ਦੇ ਅੰਦਰ ਤੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਲੁਟੇਰੇ ਆਪਣੇ ਨਾਲ ਹੀ ਲੈ ਗਏ।


ਇਸ ਵਾਰਦਾਤ ਦੇ ਛੇਤੀ ਬਾਅਦ ਐੱਸਐੱਸਪੀ-ਦਿਹਾਤੀ ਸ੍ਰੀ ਪਰਮਪਾਲ ਸਿੰਘ ਬੈਂਕ ਦੀ ਸ਼ਾਖਾ `ਚ ਪੁੱਜੇ ਅਤੇ ਤਹਿਕੀਕਾਤ ਸ਼ੁਰੂ ਕਰ ਦਿੱਤੀ।


ਉਨ੍ਹਾਂ ਦੱਸਿਆ ਕਿ ਮੁਢਲੀ ਜਾਂਚ ਤੋਂ ਬਾਅਦ ਇਹੋ ਪਤਾ ਲੱਗਾ ਹੈ ਕਿ ਲੁਟੇਰੇ ਗਿਣਤੀ `ਚ ਪੰਜ ਸਨ। ਇੱਕ ਲੁਟੇਰੇ ਨੇ ਬੈਂਕ ਦੇ ਬਾਹਰ ਮੋਟਰਸਾਇਕਲ `ਤੇ ਬੈਠੇ ਰਹਿ ਕੇ ਪੂਰੀ ਨਜ਼ਰ ਰੱਖੀ ਸੀ।


ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਦੀ ਸ਼ਨਾਖ਼ਤ ਕੀਤੇ ਜਾਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:10 lakh looted from Axis bank in Asr Distt