ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਠਾਨਕੋਟ ਇਲਾਕੇ `ਚ ਦਿਸੇ 10 ਸ਼ੱਕੀ ਵਿਅਕਤੀ, ਹਾਈ ਅਲਰਟ

ਪਠਾਨਕੋਟ ਇਲਾਕੇ `ਚ ਦਿਸੇ 10 ਸ਼ੱਕੀ ਵਿਅਕਤੀ, ਹਾਈ ਅਲਰਟ

ਪਠਾਨਕੋਟ ਜਿ਼ਲ੍ਹੇ ਦੇ ਪਿੰਡ ਸ਼ਾਦੀਪੁਰ `ਚ ਛੇ ਸ਼ੱਕੀ ਵਿਅਕਤੀਆਂ ਨੂੰ ਵੇਖਿਆ ਗਿਆ ਹੈ। ਇਹ ਖ਼ਬਰ ਮਿਲਦਿਆਂ ਹੀ ਪੰਜਾਬ ਪੁਲਿਸ ਨੇ ਇਸ ਪਿੰਡ ਸਮੇਤ ਸਮੁੱਚੇ ਇਲਾਕੇ ਨੂੰ ਛਾਣ ਮਾਰਿਆ ਹੈ ਤੇ ਪੂਰੇ ਇਲਾਕੇ ਨੂੰ ਘੇਰਾ ਪਾ ਲਿਆ ਗਿਆ ਹੈ। ਇਹ ਖ਼ਬਰ ਲਿਖੇ ਜਾਣ ਤੱਕ ਤਲਾਸ਼ੀ ਮੁਹਿੰਮਾਂ ਵੱਡੇ ਪੱਧਰ `ਤੇ ਜਾਰੀ ਹਨ।


ਦਰਅਸਲ, ਇੱਕ ਕਿਸਾਨ ਨੇ ਸ਼ੁੱਕਰਵਾਰ ਸ਼ਾਮੀਂ ਦਾਅਵਾ ਕੀਤਾ ਸੀ ਕਿ ਉਸ ਨੇ ਪਿੰਡ `ਚ ਛੇ ਅਜਿਹੇ ਸ਼ੱਕੀ ਵਿਅਕਤੀਆਂ ਨੂੰ ਵੇਖਿਆ ਹੈ, ਜਿਨ੍ਹਾਂ ਨੇ ਪਿੱਠਾਂ `ਤੇ ਬੈਗ ਲੱਦੇ ਹੋਏ ਸਨ। ਉਸ ਤੋਂ ਬਾਅਦ ਪੁਲਿਸ ਨੇ ਗੰਨੇ ਦੇ ਖੇਤਾਂ ਦੀ ਵੀ ਤਲਾਸ਼ੀ ਲੈ ਲਈ ਹੈ।


ਪਠਾਨਕੋਟ ਦੇ ਐੱਸਐੱਸਪੀ ਵਿਵੇਕ ਸ਼ੀਲ ਸੋਨੀ ਨੇ ਦੱਸਿਆ ਕਿ ਅੱਜ ਸਨਿੱਚਰਵਾਰ ਨੂੰ ਕੁਝ ਹੋਰ ਪਿੰਡਾਂ `ਚ ਤਲਾਸ਼ੀ ਮੁਹਿੰਮ ਚੱਲ ਰਹੀ ਹੈ ਪਰ ਹਾਲੇ ਤੱਕ ਕਿਤੋਂ ਕੁਝ ਵੀ ਸ਼ੱਕੀ ਨਹੀਂ ਮਿਲਿਆ।


ਪਠਾਨਕੋਟ ਦੇ ਪਿੰਡ ਮੁੱਥੀ `ਚ ਪੁਲਿਸ ਨੂੰ ਇਕੱਲੀ ਖੜ੍ਹੀ ਕਾਰ ਮਿਲੀ ਹੈ। ਉਸ ਕਾਰ ਦਾ ਨੰਬਰ ਜੰਮੂ-ਕਸ਼ਮੀਰ ਦਾ ਹੈ ਤੇ ਇਹ ਸੂਰਾਂ ਦੇ ਸਮੱਗਲਰਾਂ ਦੀ ਜਾਪਦੀ ਹੈ। ਅਜਿਹੀਆਂ ਸ਼ੱਕੀ ਗਤੀਵਿਧੀਆਂ ਕਾਰਨ ਸਮੁੱਚੇ ਮਾਝੇ ਤੇ ਦੋਆਬੇ `ਚ ਸੁਰੱਖਿਆ ਬਲਾਂ ਨੂੰ ‘ਹਾਈ ਅਲਰਟ` ਕਰ ਦਿੱਤਾ ਗਿਆ ਹੈ।


ਪਤਾ ਲੱਗਾ ਹੈ ਕਿ ਕੌਲੀਆਂ ਤੇ ਊਝ ਪਿੰਡਾਂ `ਚ ਪੁਲਿਸ ਦੇ ਨਾਕੇ ਲੱਗੇ ਹੋਏ ਸਨ; ੳਨ੍ਹਾਂ ਤੋਂ ਬਚਣ ਲਈ ਇਸ ਕਾਰ ਵਿੱਚ ਸਵਾਰ ਚਾਰ ਜਣੇ ਕਾਰ ਨੂੰ ਛੱਡ ਕੇ ਚਲੇ ਗਏ। ਪੁਲਿਸ ਨੇ ਇਸ ਕਾਰ ਦੇ ਮਾਲਕ ਦਾ ਪਤਾ ਲਾ ਲਿਆ ਹੈ; ਇਹ ਕਾਰ ਕਠੂਆ ਇਲਾਕੇ ਦੇ ਹਸਨਦੀਨ ਨਾਂਅ ਦੇ ਕਿਸੇ ਵਿਅਕਤੀ ਦੀ ਹੈ। ਹਸਨਦੀਨ ਦੇ ਘਰ ਛਾਪਾ ਮਾਰਿਆ ਗਿਆ ਪਰ ਉਹ ਮਿਲਿਆ ਨਹੀਂ।


ਇੰਝ ਹੁਣ ਪੁਲਿਸ ਲਈ ਉਨ੍ਹਾਂ ਕੁੱਲ 10 ਸ਼ੱਕੀ ਵਿਅਕਤੀਆਂ ਨੂੰ ਲੱਭਣਾ ਵੱਡੀ ਸਿਰਦਰਦੀ ਬਣਿਆ ਹੋਇਆ ਹੈ। ਅਜਿਹੇ ਅਨਸਰਾਂ ਨੂੰ ਲੱਭਣ ਲਈ ਉੱਚ ਅਧਿਕਾਰੀ ਵੀ ਪੱਬਾਂ ਭਾਰ ਹੋਏ ਬੈਠੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:10 suspected viewed in Pathankot area High Alert