ਪਟਿਆਲਾ ਜ਼ਿਲ੍ਹੇ ’ਚ ਨਾਭਾ ਲਾਗਲੇ ਪਿੰਡ ਮੈਹਸ ਵਿਖੇ ਅੱਜ ਕੁਝ ਅਵਾਰਾ ਕੁੱਤਿਆਂ ਨੇ 10 ਸਾਲਾਂ ਦੇ ਇੱਕ ਬੱਚੇ ਨੂੰ ਮਧੋਲ–ਮਧੋਲ ਕੇ ਮਾਰ ਦਿੱਤਾ। ਮ੍ਰਿਤਕ ਬੱਚੇ ਦੀ ਸ਼ਨਾਖ਼ਤ ਸਾਬਰ ਵਜੋਂ ਹੋਈ ਹੈ।
ਚਸ਼ਮਦੀਦ ਗਵਾਹਾਂ ਨੇ ਦੱਸਿਆ ਕਿ ਇਨ੍ਹਾਂ ਜੰਗਲੀ ਕੁੱਤਿਆਂ ਨੇ ਆਪਣੇ ਘਰ ਦੇ ਬਾਹਰ ਖੇਡ ਰਹੇ ਬੱਚੇ ਨੂੰ ਗਲ਼ ਤੋਂ ਫੜ ਕੇ ਘਸੀਟ ਲਿਆ। ਫਿਰ ਕਈ ਕੁੱਤੇ ਉਸ ਨੂੰ ਚਿੰਬੜ ਗਏ।
ਬੱਚੇ ਦਾ ਘਰ ਪਿੰਡ ਦੇ ਬਾਹਰਵਾਰ ਸਥਿਤ ਹੈ। ਸ਼ਾਇਦ ਇਕਾਂਤ ਕਾਰਨ ਭੁੱਖੇ ਕੁੱਤਿਆਂ ਨੇ ਬੱਚੇ ’ਤੇ ਹਮਲਾ ਕੀਤਾ ਹੋਵੇ। ਮਾਮਲੇ ਦੀ ਤਹਿਕੀਕਾਤ ਚੱਲ ਰਹੀ ਹੈ।