ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਲੰਧਰ ਦੇ ਪੱਕਾ ਬਾਗ ’ਚ 10 ਸਾਲਾ ਬੱਚੀ ਦੀ ਸ਼ੱਕੀ ਹਾਲਤ 'ਚ ਮੌਤ

ਜਲੰਧਰ ਦੇ ਪੱਕਾ ਬਾਗ ਵਿਖੇ ਚੌਥੀ ਜਮਾਤ 'ਚ ਪੜ੍ਹਨ ਵਾਲੀ 10 ਸਾਲਾ ਬੱਚੀ ਦੀ ਸ਼ੱਕੀ ਹਾਲਾਤ 'ਚ ਮੌਤ ਨੇ ਇਲਾਕੇ 'ਚ ਸਨਸਨੀ ਫੈਲਾ ਦਿੱਤੀ ਹੈ। ਬੱਚੀ ਦੀ ਲਾਸ਼ ਬਾਥਰੂਮ 'ਚੋਂ ਬਰਾਮਦ ਕੀਤੀ ਗਈ। ਉਸ ਦੇ ਗਲੇ 'ਚ ਚੁੰਨੀ ਵੀ ਪਾਈ ਹੋਈ ਸੀ ਤੇ ਗਰਦਨ 'ਤੇ ਨਿਸ਼ਾਨ ਪਏ ਸਨ। ਪੁਲਿਸ ਇਸ ਨੂੰ ਖੁਦਕੁਸ਼ੀ ਦਾ ਮਾਮਲਾ ਦੱਸ ਰਹੀ ਹੈ। 
 

ਜਾਣਕਾਰੀ ਮੁਤਾਬਿਕ ਬੱਚੀ ਦੀ ਮਾਂ ਵਸੂਧਾ ਘਰ 'ਚ ਹੀ ਪਲੇਅ ਸਕੂਲ ਚਲਾਉਂਦੀ ਹੈ। ਵਸੂਧਾ ਨੇ ਦੱਸਿਆ ਕਿ ਉਹ ਸਵੇਰੇ ਖਾਣਾ ਬਣਾ ਰਹੇ ਸੀ। ਉਸ ਨੂੰ ਲੱਗਾ ਕਿ ਉਨ੍ਹਾਂ ਦੀ ਬੱਚੀ ਥੱਲੇ ਮੁਹੱਲੇ ਦੇ ਬੱਚਿਆਂ ਨਾਲ ਖੇਡ ਰਹੀ ਹੈ। ਉਸ ਨੇ ਆਪਣੇ ਬੇਟੇ ਨੂੰ ਆਪਣੀ ਭੈਣ ਨੂੰ ਬੁਲਾਓਣ ਲਈ ਬਾਹਰ ਭੇਜਿਆ ਤਾਂ ਇਸ ਦੌਰਾਨ ਉਸ ਨੇ ਬਾਥਰੂਮ ਦੀ ਲਾਈਟ ਜਲਦੀ ਵੇਖੀ। ਜਦੋਂ ਉਹ ਬਾਥਰੂਮ ਦੀ ਲਾਈਟ ਬੰਦ ਕਰਨ ਗਈ ਤਾਂ ਉਸ ਦੇ ਹੋਸ਼ ਉੱਡ ਗਏ। ਉਸ ਨੇ ਦੇਖਿਆ ਕਿ ਉਹ ਦੀ ਬੇਟੀ ਬਾਥਰੂਮ 'ਚ ਡਿੱਗੀ ਪਈ ਸੀ। ਇਸ ਤੋਂ ਬਾਅਦ ਉਸ ਨੂੰ ਸਥਾਨਕ ਹਸਪਤਾਲ ਲੈ ਕੇ ਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
 

ਬੱਚੀ ਦੇ ਪਿਤਾ ਟਿਫਿਨ ਸਰਵਿਸ ਦਾ ਕੰਮ ਕਰਦੇ ਹਨ। ਡੀ.ਸੀ.ਪੀ. ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨ ਲੈਕੇ ਮ੍ਰਿਤਕ ਦੇ ਸਰੀਰ ਨੂੰ ਪੋਸਟਮਾਰਟਮ ਲਈ ਭਿਜਵਾ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਇਸ ਪੂਰੀ ਘਟਨਾ ਬਾਰੇ ਪਤਾ ਚੱਲ ਪਾਵੇਗਾ। ਫ਼ਿਲਹਾਲ ਪੁਲਿਸ ਇਸ ਕੇਸ ਦੀ ਤਫਤੀਸ਼ ਵਿੱਚ ਲੱਗੀ ਹੋਈ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:10 year old girl dead body fond in suspicious circumstances