ਅਗਲੀ ਕਹਾਣੀ

100 ਪੇਟੀਆਂ ਨਾਜਾਇਜ ਸ਼ਰਾਬ ਸਣੇ ਦੋ ਦੋਸ਼ੀ ਗ੍ਰਿਫ਼ਤਾਰ


ਪੁਲਿਸ ਨੇ ਨਸ਼ਾ ਤਸਕਰਾਂ ਦੇ ਕਬਜ਼ੇ ਵਿੱਚੋਂ 100 ਪੇਟੀਆ (9,00,000 ਐਮ.ਐਲ) ਸ਼ਰਾਬ 52 ਪੇਟੀਆਂ ਇੰਮਪੀਰੀਅਲ ਬਲਿਊ, 35 ਪੇਟੀਆ ਰਾਇਲ ਸਟੈਗ ਅਤੇ 13 ਪੇਟੀਆ ਬਲੈਡਰ ਪ੍ਰਾਈਡ ਸਮੇਤ ਗੱਡੀ ਟਾਟਾ 407 ਬਰਾਮਦ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਹੈ। 

 

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਨਵਜੋਤ ਸਿੰਘ ਮਾਹਲ ਸੀਨੀਅਰ ਕਪਤਾਨ ਪੁਲਿਸ, ਜਲੰਧਰ (ਦਿਹਾਤੀ) ਨੇ ਦੱਸਿਆ ਕਿ 4 ਜੁਲਾਈ ਨੂੰ ਦੁਪਿਹਰ ਸਮੇਂ ਸਤਨਾਮ ਸਿੰਘ ੳੇੁਰਫ਼ ਸੱਤਾ ਪੁੱਤਰ ਦਲੀਪ ਸ਼ਿੰਘ ਅਤੇ ਗੋਲਡੀ ਪੁੱਤਰ ਸਤਵਿੰਦਰ ਸਿੰਘ ਵਾਸੀਆਨ ਮਕਬੂਲਪੁਰਾ ਅੰਮ੍ਰਿਤਸਰ ਗੱਡੀ ਮਾਰਕਾ 407 ਪਰ ਭਾਰੀ ਮਾਤਰਾ ਵਿੱਚ ਸ਼ਰਾਬ ਠੇਕਾ ਸੇਲ ਫਾਰ ਚੰਡੀਗੜ੍ਹ ਲੱਦ ਕੇ ਘੁੜਕੇ ਤੋਂ ਫਗਵਾੜਾ ਸਾਇਡ ਜਾ ਰਹੇ ਹਨ। 

 

ਇਸ ਸੂਚਨਾ ਉਤੇ ਏ.ਐਸ.ਆਈ ਗੁਰਸ਼ਰਨ ਸਿੰਘ ਨੇ ਸਮੇਤ ਪੁਲਿਸ ਪਾਰਟੀ ਘੁੜਕਾ ਪੁੱਲੀ ਉੱਤੇ ਨਾਕਾਬੰਦੀ ਕਰਕੇ ਚੈਕਿੰਗ ਸ਼ੂਰੂ ਕੀਤੀ ਤਾਂ ਸੰਗ ਢੇਸੀਆ ਸਾਇਡ ਤੋਂ ਆ ਰਹੇ ਗੱਡੀ ਨੰਬਰ ਫਭ-11-ਭ-6555, ਮਾਰਕਾ 407 ਆਈ ਜਿਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਗੱਡੀ ਦੇ ਡਰਾਇਵਰ ਤੇ ਨਾਲ ਬੈਠੇ ਵਿਅਕਤੀ ਨੇ ਗੱਡੀ ਰੋਕ ਕੇ ਭੱਜਣ ਦਾ ਕੋਸ਼ਿਸ਼ ਕੀਤੀ।
 
ਦੋਹਾਂ ਨੂੰ ਕਾਬੂ ਕਰਕੇ ਨਾਮ ਪਤਾ ਦੱਸਿਆ ਜਿਨ੍ਹਾਂ ਨੇ ਆਪਣਾ ਨਾਮ ਸਤਨਾਮ ਉਰਫ਼ ਸੱਤਾ ਅਤੇ ਗੋਲਡੀ ਉਕਤ ਦੱਸਿਆ ਜੋ ਗੱਡੀ ਦੀ ਤਲਾਸ਼ੀ ਕਰਨ ਤੇ ਗੱਡੀ ਵਿੱਚ ਸਪੈਸ਼ਲ ਕੈਬਨ ਅਤੇ ਡਾਲੇ ਵਿੱਚੋਂ 100 ਪੇਟੀਆ (9,00,000 ਐਮ.ਐਲ) ਸ਼ਰਾਬ (52 ਪੇਟੀਆ ਇੰਮਪੀਰੀਅਲ ਬਲਿਊ, 35 ਪੇਟੀਆ ਰਾਇਲ ਸਟੈਗ ਅਤੇ 13 ਪੇਟੀਆ ਬਲੈਡਰ ਪ੍ਰਾਈਡ) ਬਰਾਮਦ ਹੋਈਆਂ ਜਿਸ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।  


ਆਬਕਾਰੀ ਐਕਟ ਥਾਣਾ ਗੁਰਾਇਆ ਦਰਜ ਰਜਿਸਟਰ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ।ਦੋਸ਼ੀਆ ਪਾਸੋਂ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ। 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:100 ladders arrested two accused including illicit liquor