ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਇਲੈਕਟ੍ਰਿਕ ਵਾਹਨ ਮਾਲਕਾਂ ਨੂੰ ਰਜਿਸਟ੍ਰੇਸ਼ਨ ਫ਼ੀਸ 'ਚ ਮਿਲੇਗੀ 100% ਛੋਟ

ਇਲੈਕਟ੍ਰਿਕ ਵਾਹਨ ਖ਼ਰੀਦਣ ਵਾਲੇ ਸ਼ੁਰੂਆਤ ਦੇ ਇੱਕ ਲੱਖ ਖ਼ਰੀਦਦਾਰਾਂ ਨੂੰ ਵਾਹਨ ਦੀ ਰਜਿਸਟ੍ਰੇਸ਼ਨ ਫ਼ੀਸ ਵਿੱਚ 100% ਛੋਟ ਮਿਲੇਗੀ। ਰਜਿਸਟ੍ਰੇਸ਼ਨ ਦੀ ਇਹ ਫ਼ੀਸ ਦੋਪਹੀਆ ਵਾਹਨ ਧਾਰਕਾਂ ਨੂੰ 100% ਤੇ ਚਾਰ ਪਹੀਆ ਵਾਹਨ ਚਾਲਕਾਂ ਨੂੰ 50 ਫ਼ੀਸਦੀ ਛੋਟ ਮਿਲੇਗੀ।

 

ਸਰਕਾਰ ਨੇ ਇਹ ਕਦਮ ਵਾਤਾਵਰਣ ਸੁਰੱਖਿਆ ਦੇ ਉਦੇਸ਼ ਨਾਲ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਤ ਕਰਨ ਲਈ ਚੁੱਕਿਆ ਹੈ। ਪ੍ਰਮੁੱਖ ਸਕੱਤਰ ਟਰਾਂਸਪੋਰਟ ਰਾਜੇਸ਼ ਕੁਮਾਰ ਸਿੰਘ ਨੇ ਇਲੈਕਟ੍ਰਿਕ ਵਾਹਨ ਨੀਤੀ 2019 ਨੂੰ ਲਾਗੂ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਇਲੈਕਟ੍ਰਿਕ ਵਹੀਕਲ ਪਾਲਿਸੀ ਤਹਿਤ 2030 ਤੱਕ ਇੱਕ ਹਜ਼ਾਰ ਇਲੈਕਟ੍ਰਿਕ ਬੱਸਾਂ ਚਲਾਈਆਂ ਜਾਣਗੀਆਂ।

 

ਉਦਯੋਗਿਕ ਵਿਕਾਸ ਵਿਭਾਗ ਨੇ ਪਿਛਲੀ ਵਾਰੀ 13 ਅਗਸਤ ਨੂੰ ਕੈਬਿਨੇਟ ਤੋਂ ਮਨਜ਼ੂਰੀ ਤੋਂ ਬਾਅਦ ਇੱਕ ਇਲੈਕਟ੍ਰਿਕ ਵਾਹਨ ਨੀਤੀ ਜਾਰੀ ਕੀਤੀ ਸੀ। 2020 ਤੱਕ ਪਹਿਲਾ ਗੇੜ 25 ਪ੍ਰਤੀਸ਼ਤ, ਦੂਜਾ ਗੇੜ 2022 ਤੱਕ 35 ਪ੍ਰਤੀਸ਼ਤ ਅਤੇ 2030 ਤੱਕ 40 ਪ੍ਰਤੀਸ਼ਤ ਇਲੈਕਟ੍ਰਿਕ ਬੱਸਾਂ ਚੱਲਣਗੀਆਂ। 

 

ਨੋਇਡਾ, ਗਾਜ਼ੀਆਬਾਦ, ਲਖਨਊ, ਪ੍ਰਯਾਗਰਾਜ, ਮਥੁਰਾ, ਕਾਨਪੁਰ, ਮੇਰਠ, ਆਗਰਾ, ਗੋਰਖਪੁਰ ਅਤੇ ਵਾਰਾਣਸੀ ਦੇ 10 ਮੈਟਰੋ ਸ਼ਹਿਰਾਂ ਵਿੱਚ ਇਲੈਕਟ੍ਰਿਕ ਵਾਹਨ ਚਲਾਏ ਜਾਣਗੇ। ਪਾਇਲਟ ਪ੍ਰਾਜੈਕਟਾਂ ਵਜੋਂ ਪਹਿਲਾਂ ਨੋਇਡਾ ਵਿੱਚ ਇਲੈਕਟ੍ਰਿਕ ਬੱਸਾਂ ਚਲਾਈਆਂ ਜਾਣਗੀਆਂ। ਇਨ੍ਹਾਂ 10 ਸ਼ਹਿਰਾਂ ਵਿੱਚ 70 ਪ੍ਰਤੀਸ਼ਤ ਇਲੈਕਟ੍ਰਿਕ ਵਾਹਨ ਵਰਤੇ ਜਾਣਗੇ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:100 percent discount in registration fee for electric vehicles