ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖਾਧ ਪਦਾਰਥਾਂ ਦੇ 101 ਨਮੂਨੇ ਨਿਰਧਾਰਤ ਮਾਪਦੰਡਾਂ  'ਤੇ ਨਹੀਂ ਉੱਤਰੇ ਖ਼ਰੇ: ਪੰਨੂੰ

ਸੂਬੇ ਵਿੱਚ ਭੋਜਨ ਪਦਾਰਥਾਂ ਦੀ ਸੁਰੱਖਿਆ ਬਾਰੇ ਪਤਾ ਲਗਾਉਣ ਲਈ ਲੋਕਾਂ ਵਲੋਂ ਕੀਤੀ ਸਹਾਇਤਾ ਦੀ ਸ਼ਲਾਘਾ ਕਰਦਿਆਂ, ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ ਕਾਹਨ ਸਿੰਘ ਪੰਨੂੰ ਨੇ ਦੱਸਿਆ ਕਿ ਮੋਬਾਈਲ ਫੂਡ ਸੇਫਟੀ ਵੈਨਾਂ 'ਤੇ ਲੋਕਾਂ ਵੱਲੋਂ ਸਵੈ-ਇੱਛਾ ਨਾਲ ਲਿਆਂਦੇ ਨਮੂਨਿਆਂ ਦੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਅਕਤੂਬਰ ਅਤੇ ਨਵੰਬਰ 2019 ਦੌਰਾਨ, 567 ਵਿਚੋਂ 101 ਨਮੂਨੇ ਨਿਰਧਾਰਤ ਮਾਪਦੰਡਾਂ ਨੂੰ ਪੂਰਾ ਕਰਨ ਵਿਚ ਅਸਫ਼ਲ ਰਹੇ।

 

ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਮੋਬਾਈਲ ਫੂਡ ਸੇਫਟੀ ਵੈਨਾਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵਾਰੀ ਸਿਰ ਜਾਣ ਲਈ ਤੈਨਾਤ ਕੀਤੀਆਂ ਹਨ। ਅਕਤੂਬਰ ਮਹੀਨੇ ਦੌਰਾਨ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਇੱਕ ਵੈਨ ਤਾਇਨਾਤ ਕੀਤੀ ਜਿਸ ਵਿੱਚ ਲੋਕ ਟੈਸਟ ਲਈ 368 ਨਮੂਨੇ ਲਿਆਏ ਇਨ੍ਹਾਂ ਨਮੂਨਿਆਂ ਵਿੱਚ ਦੁੱਧ ਅਤੇ ਦੁੱਧ ਉਤਪਾਦਾਂ ਦੇ 78, ਮਸਾਲਿਆਂ ਦੇ 49, ਪਾਣੀ ਅਤੇ ਹੋਰ ਪੀਣ ਵਾਲੇ ਪਦਾਰਥਾਂ ਦੇ 16 ਅਤੇ ਮਿਠਾਈਆਂ ਦੇ 225 ਨਮੂਨੇ ਸ਼ਾਮਲ ਸਨ। ਹੁਸ਼ਿਆਰਪੁਰ ਵਿੱਚ ਟੈਸਟ ਕੀਤੇ ਇਨ੍ਹਾਂ ਨਮੂਨਿਆਂ ਵਿੱਚੋਂ 40 ਨਮੂਨੇ ਅਸਫ਼ਲ ਰਹੇ।

 

ਇਸੇ ਤਰ੍ਹਾਂ ਨਵੰਬਰ ਮਹੀਨੇ ਦੌਰਾਨ, ਫੂਡ ਸੇਫਟੀ ਵੈਨ ਫਿਰੋਜ਼ਪੁਰ ਵਿੱਚ ਤਾਇਨਾਤ ਕੀਤੀ ਸੀ ਜਿਸ ਵਿੱਚ ਲੋਕ ਟੈਸਟ ਲਈ 199 ਨਮੂਨੇ ਲੈ ਕੇ ਆਏ ਸਨ ਜਿਨ੍ਹਾਂ ਵਿੱਚ ਦੁੱਧ ਅਤੇ ਦੁੱਧ ਦੇ ਉਤਪਾਦਾਂ ਦੇ 60, ਮਸਾਲਿਆਂ ਦੇ 54, ਅਨਾਜ ਅਤੇ ਅਨਾਜ ਪਦਾਰਥਾਂ ਦੇ 20, ਨਮਕ ਦੇ 9 ਅਤੇ ਹੋਰ ਭੋਜਨ ਪਦਾਰਥਾਂ ਦੇ 56 ਨਮੂਨੇ ਸ਼ਾਮਲ ਸਨ। ਫਿਰੋਜ਼ਪੁਰ ਵਿੱਚ 199 ਨਮੂਨਿਆਂ ਦੀ ਜਾਂਚ ਕੀਤੀ ਗਈ, ਜਿਸ ਵਿੱਚੋਂ 61 ਨਮੂਨੇ ਨਿਰਧਾਰਤ ਮਾਪਦੰਡਾਂ ਨੂੰ ਪੂਰਾ ਕਰਨ ਵਿੱਚ ਅਸਫਲ ਰਹੇ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:101 Food Samples fail safety standards-Pannu