ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵਲੋਂ ਅੱਜ 2020-21 ਦਾ ਸਲਾਨਾ ਬਜਟ ਪੇਸ਼ ਕੀਤਾ ਹੈ। ਇਸ ਮੌਕੇ ਉਨ੍ਹਾਂ ਐਲਾਨ ਕੀਤਾ ਕਿ ਸਾਲ 2020-21 ਵਿੱਚ ਸਵੱਛ ਭਾਰਤ ਮਿਸ਼ਨ ਲਈ 103 ਕਰੋੜ ਦੀ ਤਜਵੀਜ਼ ਰੱਖੀ ਹੈ।
ਸਵੱਛ ਭਾਰਤ ਮਿਸ਼ਨ ਇੱਕ ਪ੍ਰਮੁੱਖ ਸਵੱਛਤਾ ਪ੍ਰੋਗਰਾਮ ਹੈ ਜੋ ਖੁੱਲ੍ਹੇ ਵਿੱਚ ਸੋਚ ਮੁਕਤ (ਓ ਡੀ ਐੱਫ) ਮਹੱਤਤਾ ਅਤੇ ਵਿਗਿਆਨਕ ਢੰਗ ਨਾਲ ਠੋਸ ਕੂੜਾ ਪ੍ਰਬੰਧਨ (ਐੱਸ ਡਬਲਿਊ ਐਮ) ਤੇ ਕੇਂਦਰਿਤ ਹੈ। ਸਾਡੇ ਸ਼ਹਿਰੀ ਖੇਤਰਾਂ ਵਿੱਚ ਠੋਸ ਕੂੜਾ ਪ੍ਰਬੰਧਨ ਦੀ ਸਮੱਸਿਆ ਨਾਲ ਨਜਿੱਠਣ ਲਈ ਸਰੋਤ ਤੇ ਵਖਰੇਵੇਂ ਵਾਲਾ ਇੱਕ ਵਿਕੇਂਦਰੀਕ੍ਰਿਤ ਮਾਡਲ ਸ਼ਾਮਲ ਕਰਨਾ, ਘਰ- ਘਰ ਵੱਖ-ਵੱਖ ਕੀਤੇ ਕੂੜੇ ਇਕੱਠਾ ਕਰਨਾ, ਕੰਪੋਸਟਿੰਗ ਅਤੇ ਵਸਤਾਂ ਦੀ ਰਿਕਵਰੀ, ਸਾਰੀਆਂ ਸਥਾਨਕ ਸੰਸਥਾਵਾਂ ਵਿੱਚ ਲਾਗੂ ਕੀਤੀ ਜਾ ਰਹੀ ਹੈ|
ਮੌਜੂਦਾ ਸਮੇਂ ਸੂਬੇ ਵਿੱਚ 95% ਘਰ-ਘਰ ਤੋਂ ਕੂੜਾ ਇਕੱਠਾ ਕਰਨ ਅਤੇ 60% ਘਰਾਂ ਵਿੱਚ ਕੂੜੇ ਅਲੱਗ ਅਲੱਗ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਅਤੇ ਬਾਕੀ ਦਾ ਕੰਮ ਪ੍ਰਗਤੀ ਅਧੀਨ ਹੈ ਜਦੋਂ ਕਿ ਬਠਿੰਡਾ, ਪਟਿਆਲਾ ਅਤੇ ਜਲੰਧਰ ਪਹਿਲਾਂ ਹੀ ਓ ਡੀ ਐਫ ਅਤੇ ਲੁਧਿਆਣਾ ਓ ਡੀ ਐਫ ਸ਼ਹਿਰ ਐਲਾਨੇ ਗਏ ਹਨ। ਸਾਰੇ ਯੂ ਐਲ ਬੀ ਵੱਲੋਂ ਓ ਡੀ ਐਫ ਅਤੇ ਓ ਡੀ ਐਫ ਦਰਜਿਆਂ ਦੀ ਪ੍ਰਾਪਤੀ ਦਾ ਟੀਚਾ ਹੈ।