ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ 'ਚ 105 ਨਵੇਂ ਮਾਮਲੇ ਸਾਹਮਣੇ ਆਏ, ਕੁਲ ਗਿਣਤੀ ਹੋਈ 585

ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਅੱਜ ਸੂਬੇ 'ਚ ਕੋਰੋਨਾ ਵਾਇਰਸ ਦੇ 105 ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਸੂਬੇ 'ਚ ਕੁਲ ਮਰੀਜ਼ਾਂ ਦੀ ਗਿਣਤੀ ਵੱਧ ਕੇ 585 ਹੋ ਗਈ ਹੈ। ਕੋਰੋਨਾ ਵਾਇਰਸ ਨਾਲ ਸੂਬੇ 'ਚ 20 ਲੋਕਾਂ ਦੀ ਮੌਤ ਹੋ ਚੁੱਕੀ ਹੈ।
 

ਪੰਜਾਬ 'ਚ ਹਾਲੇ ਕੋਰੋਨਾ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 457 ਹੈ ਅਤੇ ਕੋਰੋਨਾ ਪਾਜ਼ੀਟਿਵ 108 ਮਰੀਜ਼ ਠੀਕ ਹੋ ਚੁੱਕੇ ਹਨ। ਸੂਬੇ 'ਚ ਹੁਣ ਤੱਕ ਸ਼ਕੀ ਮਰੀਜ਼ਾਂ ਗਿਣਤੀ 23176 ਹੈ, ਜਿਨ੍ਹਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ਵਿਚੋਂ 18222 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 4369 ਮਰੀਜ਼ਾਂ ਦੀ ਰਿਪੋਰਟ ਭੇਜੀ ਗਈ ਹੈ। 
 

ਅੱਜ ਸੂਬੇ ਦੇ 9 ਜ਼ਿਲ੍ਹਿਆਂ ਵਿੱਚੋਂ ਕੋਰੋਨਾ ਦੇ 105 ਨਵੇਂ ਕੇਸ ਸਾਹਮਣੇ ਆਏ। ਇਨ੍ਹਾਂ ਵਿਚੋਂ 1 ਕੇਸ ਫ਼ਤਿਹਗੜ੍ਹ ਸਾਹਿਬ ਵਿਚੋਂ, 48 ਅੰਮ੍ਰਿਤਸਰ ਵਿਚੋਂ, 1 ਕੇਸ  ਪਟਿਆਲਾ ਵਿਚੋਂ,13 ਲੁਧਿਆਣਾ ਵਿਚੋਂ, 1 ਮੋਗਾ ਵਿਚੋਂ, 4 ਫਾਜਿਲਕਾ ਵਿਚੋਂ, 15 ਫਿਰੋਜਪੁਰ ਵਿਚੋਂ, 6 ਮੋਹਾਲੀ ਵਿਚੋਂ, 16 ਕੇਸ ਜਲੰਧਰ ਵਿੱਚੋਂ ਮਿਲੇ ਹਨ।
 

ਪੰਜਾਬ ਦੇ 22 ਜ਼ਿਲ੍ਹਿਆਂ ਵਿਚੋਂ 22 ਜ਼ਿਲ੍ਹੇ ਕੋਰੋਨਾ ਦੀ ਲਪੇਟ ਵਿੱਚ ਹਨ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਕੋਰੋਨਾ ਦੀ ਲਾਗ ਦੇ ਮਰੀਜ਼ਾਂ ਦੀ ਗਿਣਤੀ ਇਸ ਤਰ੍ਹਾਂ ਹੈ।  ਜਲੰਧਰ 'ਚ 105, ਮੋਹਾਲੀ 'ਚ 92, ਪਟਿਆਲਾ 'ਚ 65, ਲੁਧਿਆਣਾ 'ਚ 76, ਅੰਮ੍ਰਿਤਸਰ 'ਚ 90, ਪਠਾਨਕੋਟ ਵਿਚ 25, ਐਸਬੀਐਸ ਨਗਰ 'ਚ 23, ਤਰਨ ਤਾਰਨ 'ਚ 14, ਮਾਨਸਾ 'ਚ 13, ਕਪੂਰਥਲਾ ਵਿਚ 12, ਹੁਸ਼ਿਆਰਪੁਰ 'ਚ 11, ਫਰੀਦਕੋਟ 'ਚ 6, ਸੰਗਰੂਰ 'ਚ 6, ਮੋਗਾ 'ਚ 5, ਗੁਰਦਾਸਪੁਰ 'ਚ 4, ਮੁਕਤਸਰ 'ਚ 4, ਰੋਪੜ 'ਚ 5, ਬਰਨਾਲਾ 'ਚ 2, ਫ਼ਤਿਹਗੜ੍ਹ ਸਾਹਿਬ 'ਚ 3, ਬਠਿੰਡਾ 'ਚ 2 ਅਤੇ  ਫ਼ਿਰੋਜ਼ਪੁਰ 'ਚ 17 ਕੋਰੋਨਾ ਪਾਜ਼ੀਟਿਵ ਕੇਸ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:105 New Coronavirus positive cases found today in Punjab