ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਖਤ ਸੁਰੱਖਿਆ ਬਾਵਜੂਦ ਪੰਜਾਬ ਦੀਆਂ ਜੇਲ੍ਹਾਂ 'ਚੋਂ ਨਿਕਲੇ 1086 ਮੋਬਾਈਲ

ਪੰਜਾਬ ਸਰਕਾਰ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਹਰ ਹਾਲ ਵਿੱਚ ਜੇਲ੍ਹਾਂ ਦੀ ਸਖਤ ਸੁਰੱਖਿਆ ਯਕੀਨੀ ਬਣਾਏ ਜਾਣ ਦੇ ਦਿੱਤੇ ਸਖਤ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜੇਲ੍ਹ ਵਿਭਾਗ ਵੱਲੋਂ ਪੰਜਾਬ ਦੀਆਂ ਜੇਲ੍ਹਾਂ ਚੋਂ ਲੰਘ ਰਹੇ ਸਾਲ 2019 ਚ ਹੁਣ ਤੱਕ 1086 ਮੋਬਾਈਲ ਫੋਨ ਫੜੇ ਗਏ।

 

ਸਰੁੱਖਿਆ ਵਿੱਚ ਕੋਤਾਹੀ ਲਈ ਜ਼ਿੰਮੇਵਾਰ ਅਧਿਕਾਰੀਆਂ/ਕਰਮਚਾਰੀਆਂ ਖਿਲਾਫ ਵਿਭਾਗ ਵੱਲੋਂ ਬਣਦੀ ਕਾਨੂੰਨੀ ਤੇ ਅਨੁਸ਼ਾਸਨੀ ਕਾਰਵਾਈ ਵੀ ਆਰੰਭੀ ਗਈ ਤਾਂ ਜੋ ਬਾਕੀ ਜੇਲ੍ਹ ਕਰਮਚਾਰੀਆਂ ਨੂੰ ਸਖਤ ਸੁਨੇਹਾ ਦਿੱਤਾ ਜਾ ਸਕੇ। ਇਹ ਜਾਣਕਾਰੀ ਜੇਲ੍ਹ ਵਿਭਾਗ ਵੱਲੋਂ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ ਗਈ।

 

ਮਿਲੀ ਜਾਣਕਾਰੀ ਮੁਤਾਬਕ ਜੇਲ੍ਹ ਮੰਤਰੀ ਸ. ਰੰਧਾਵਾ ਵੱਲੋਂ ਵੀ ਇਹ ਸਖਤ ਹਦਾਇਤਾਂ ਜਾਰੀ ਹਨ ਕਿ ਜੇਲ੍ਹਾਂ ਦੀ ਸਰੁੱਖਿਆ ਨਾਲ ਕਿਸੇ ਪ੍ਰਕਾਰ ਦਾ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਇਸ ਮਾਮਲੇ ਵਿੱਚ ਕੋਈ ਢਿੱਲ ਨਾ ਵਰਤੀ ਜਾਵੇਗੀ। ਜੇਲ੍ਹਾਂ ਵਿੱਚ ਸੁਰੱਖਿਆ ਦੇ ਲਿਹਾਜ਼ ਨਾਲ 'ਜ਼ੀਰੋ ਟਾਲਰੈਂਸ' ਅਪਣਾਉਂਦਿਆਂ ਮੁਸਤੈਦੀ ਨਾਲ ਨਿਰੰਤਰ ਕੀਤੀ ਜਾਂਦੀ ਚੈਕਿੰਗ ਅਤੇ ਤਲਾਸ਼ੀ ਲਈ ਵਰਤੇ ਜਾਂਦੇ ਆਧੁਨਿਕ ਯੰਤਰਾਂ ਦੀ ਮੱਦਦ ਨਾਲ ਇਸ ਸਾਲ 23 ਦਸੰਬਰ ਤੱਕ ਕੁੱਲ 1086 ਮੋਬਾਈਲ ਫੋਨ ਫੜੇ ਗਏ ਜਿਨ੍ਹਾਂ ਚੋਂ ਕੇਂਦਰੀ ਜੇਲ੍ਹ ਲੁਧਿਆਣਾ ਵਿੱਚ 338, ਫਿਰੋਜ਼ਪੁਰ ਵਿੱਚ 109, ਕਪੂਰਥਲਾ ਵਿੱਚ 107, ਫਰੀਦਕੋਟ ਵਿੱਚ 96, ਅੰਮ੍ਰਿਤਸਰ ਵਿੱਚ 95, ਪਟਿਆਲਾ ਵਿੱਚ 71, ਬਠਿੰਡਾ ਵਿੱਚ 66, ਰੂਪਨਗਰ ਵਿੱਚ 46, ਹੁਸ਼ਿਆਰਪੁਰ ਵਿੱਚ 34, ਨਵੀਂ ਜੇਲ੍ਹ ਨਾਭਾ ਵਿੱਚ 29, ਸੰਗਰੂਰ ਵਿੱਚ 28, ਬਰਨਾਲਾ ਵਿੱਚ 22, ਮਾਨਸਾ ਵਿੱਚ 6, ਗੁਰਦਾਸਪੁਰ ਵਿੱਚ 3, ਪਠਾਨਕੋਟ ਵਿੱਚ 2, ਬੋਰਸਟਲ ਜੇਲ੍ਹ ਲੁਧਿਆਣਾ ਅਤੇ ਜਨਾਨਾ ਜੇਲ੍ਹ ਲੁਧਿਆਣਾ ਵਿੱਚ 1-1 ਮੋਬਾਈਲ ਬਰਾਮਦ ਹੋਏ।

 

ਇਸ ਦੇ ਨਾਲ ਹੀ ਚਾਰ ਕੇਂਦਰੀ ਜੇਲ੍ਹਾਂ ਅੰਮ੍ਰਿਤਸਰ, ਕਪੂਰਥਲਾ, ਲੁਧਿਆਣਾ ਅਤੇ ਬਠਿੰਡਾ ਵਿੱਚ ਮੁੱਖ ਦਰਵਾਜ਼ੇ, ਅਤਿ ਸੁਰੱਖਿਆ ਜ਼ੋਨ ਅਤੇ ਤਲਾਸ਼ੀ ਲਈ ਕੇਂਦਰੀ ਰਿਜ਼ਰਵ ਪੁਲਿਸ ਬਲ ਦੀ ਤਾਇਨਾਤੀ ਕੀਤੀ ਗਈ ਹੈ। ਇਸ ਤੋਂ ਇਲਾਵਾ 12 ਜੇਲ੍ਹਾਂ ਵਿੱਚ ਉਚ ਸੁਰੱਖਿਆ ਜ਼ੋਨ ਸਥਾਪਤ ਕੀਤੇ ਗਏ। ਜੇਲ੍ਹਾਂ ਦੇ ਇਨ੍ਹਾਂ ਉਚ ਸੁਰੱਖਿਆ ਜ਼ੋਨਾਂ ਵਿੱਚ ਦਰਵਾਜ਼ੇ 'ਤੇ ਮੈਟਲ ਡਿਟੇਕਟਰ, ਹੱਥਾਂ ਰਾਹੀਂ ਤਲਾਸ਼ੀ ਵਾਸਤੇ ਯੰਤਰ, ਸਮਾਨ ਦੀ ਸਕੈਨਿੰਗ ਲਈ ਐਕਸ-ਰੇਅ ਮਸ਼ੀਨਾਂ, ਜੇਲ੍ਹਾਂ ਵਿੱਚ ਮੁੱਖ ਥਾਵਾਂ ਅਤੇ ਕੰਟਰੋਲ ਰੂਮਜ਼ ਵਿੱਚ ਸੀ.ਸੀ.ਟੀ.ਵੀ. ਕੈਮਰਿਆਂ ਦੀ ਸਥਾਪਨਾ, ਐਸ.ਐਲ.ਆਰ. ਅਤੇ ਪਿਸਤੌਲ ਵਰਗੇ ਆਧੁਨਿਕ ਹਥਿਆਰਾਂ ਦੀ ਖਰੀਦ, ਜੇਲ੍ਹਾਂ ਦੀ ਬਾਹਰੀ ਸੁਰੱਖਿਆ ਲਈ ਕਿਊਕ ਐਕਸ਼ਨ ਟੀਮ (ਕਿਊ.ਆਰ.ਟੀ.), ਸੂਹੀਆਂ ਕੁੱਤਿਆਂ ਦੀ ਤਾਇਨਾਤੀ, ਜੇਲ੍ਹ ਸਟਾਫ ਦੀ ਭਰਤੀ ਕਰਦਿਆਂ 735 ਵਾਰਡਰ ਅਤੇ 84 ਮੈਟਰਨ ਨਵੇਂ ਲਗਾਏ, 10 ਡਿਪਟੀ ਜੇਲ੍ਹ ਸੁਪਰਡੈਂਟਾਂ ਦੀ ਭਰਤੀ, 300 ਵਾਰਡਰ ਅਤੇ ਮੈਟਰਨ ਦੀ ਹੈਡ ਵਾਰਡਰ ਤੇ ਹੈਡ ਮੈਟਰਨ ਵਜੋਂ ਪਦਉਨਤੀਆਂ, ਜੇਲ੍ਹਾਂ ਦੀ ਸੁਰੱਖਿਆ ਲਈ 16 ਡੀ.ਐਸ.ਪੀਜ਼ ਦੀ ਤਾਇਨਾਤੀ ਆਦਿ ਅਹਿਮ ਕੰਮ ਕੀਤੇ ਗਏ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:1086 mobiles got from jail in Punjab despite strict security