ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਮਾਰਚ ਮਹੀਨੇ ਵਿਚ ਲਈ ਗਈ 10ਵੀਂ ਕਲਾਸ ਦੀ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਇਸ ਵਾਰ ਬੋਰਡ ਵੱਲੋਂ ਐਲਾਨਿਆ ਗਿਆ ਨਤੀਜਾ 85.56 ਫੀ ਸਦੀ ਰਿਹਾ। ਪੰਜਾਬ ਸਕੂਲ ਵੱਲੋਂ ਐਲਾਨੇ ਗਏ ਨਤੀਜੇ ਨੇ ਪਿਛਲੇ ਤਿੰਨ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ।
ਸਾਲ 2019 ਵਿਚ 10ਵੀਂ ਦਾ ਨਤੀਜਾ ਸਾਲ 2018 ਅਤੇ 2017 ਨਾਲੋਂ ਕਾਫੀ ਜ਼ਿਆਦਾ ਰਿਹਾ। ਇਸ ਸਾਲ ਮਾਰਚ ਮਹੀਨੇ ਵਿਚ ਲਈ ਗਈ ਪ੍ਰੀਖਿਆ ਵਿਚ 317387 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਜਿਸ ਵਿਚੋਂ 271554 ਵਿਦਿਆਰਥੀ ਪਾਸ ਹੋਏ ਜਿਸ ਦਾ ਨਤੀਜਾ 85.56 ਫੀ ਸਦੀ ਰਿਹਾ। ਜਦੋਂ ਕਿ ਮਾਰਚ 2018 ਵਿਚ 10ਵੀਂ ਕਲਾਸ ਦੀ ਲਈ ਗਈ ਪ੍ਰੀਖਿਆ ਵਿਚ 330437 ਵਿਦਿਆਰਥੀ ਸ਼ਾਮਲ ਹੋਏ ਜਿਨ੍ਹਾਂ ਵਿਚੋਂ 190001 ਪਾਸ ਹੋਏ ਜਿਸ ਦਾ ਨਤੀਜਾ ਸਿਰਫ 57.50 ਫੀ ਸਦੀ ਰਿਹਾ ਸੀ।
PSEB 10th Result 2019: ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਦਾ ਨਤੀਜਾ ਐਲਾਨਿਆ
ਇਸ ਤੋਂ ਪਹਿਲਾਂ ਸਾਲ 2017 ਵਿਚ 342330 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਜਿਸ ਵਿਚੋਂ 247340 ਵਿਦਿਆਰਥੀ ਪਾਸ ਹੋਏ ਜਿਸ ਦਾ ਨਤੀਜਾ 72.25 ਫੀਸਦੀ ਰਿਹਾ।