ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ’ਚ ਘਿਓ ਬਣਾਉਣ ਵਾਲੀ 11 ਕੰਪਨੀਆਂ ਦਾ ਪਰਦਾਫਾਸ਼, ਲਾਇਸੈਂਸ ਰੱਦ

ਪੰਜਾਬ ਦੇ ਫੂਡ ਤੇ ਡਰੱਗ ਪ੍ਰਬੰਧਨ ਕਮਿਸ਼ਨਰ ਕਾਹਨ ਸਿੰਘ ਪੰਨੂ (ਕੇ.ਐਸ. ਪੰਨੂ) ਨੇ ਅੱਜ ਸੋਮਵਾਰ ਨੂੰ ਲੋਕਾਂ ਦੀ ਸਿਹਤ ਨਾਲ ਜੁੜੀ ਇਕ ਅਹਿਮ ਜਾਣਕਾਰੀ ਦਿੰਦਿਆਂ ਦਸਿਆ ਕਿ ਪੰਜਾਬ ਫੂਡ ਸੇਫਟੀ ਦੀਆਂ ਟੀਮਾਂ ਨੇ ਵਾਜਿਬ ਲਾਇਸੈਂਸ ਤੋਂ ਬਿਨਾਂ ਭੋਜਨ ਪਕਾਉਣ ਵਾਲੇ ਮਾਧਿਅਮ (ਕੁਕਿੰਗ ਮੀਡੀਅਮ) ਦਾ ਉਤਪਾਦਨ ਕਰਨ ਵਾਲੀਆਂ 11 ਘਿਓ ਉਤਪਾਦਕ ਇਕਾਈਆਂ ਦਾ ਪਰਦਾਫਾਸ਼ ਕਰਕੇ ਲਾਇਸੈਂਸ ਰੱਦ ਕਰ ਦਿੱਤੇ ਹਨ।

 

 

ਸ੍ਰੀ ਪੰਨੂ ਨੇ ਅੱਗੇ ਦੱਸਿਆ ਕਿ ਘੀ ਦੇ ਉਤਪਾਦਨ ਲਈ ਫਰਮਾਂ ਨੂੰ ਸੂਬਾ ਸਰਕਾਰ ਪਾਸੋਂ ਇੱਕ ਲਾਇਸੈਂਸ ਲੈਣਾ ਲੋੜੀਂਦਾ ਹੁੰਦਾ ਹੈ ਪਰ ਭੋਜਨ ਪਕਾਉਣ ਵਾਲੇ ਮਾਧਿਅਮ ਜਿਨਾਂ ਵਿੱਚ ਬਨਸਪਤੀ ਤੇਲਾਂ ਅਤੇ ਦੁੱਧ ਦੀ ਫੈਟ ਨੂੰ ਮਿਲਾਇਆ ਜਾਂਦਾ ਹੈ, ਲਈ ਕੇਂਦਰੀ ਏਜੰਸੀ ਤੋਂ ਪ੍ਰੋਪਰਾਇਟ੍ਰੀ ਕੈਟਗਰੀ ਤਹਿਤ ਲਾਇਸੈਂਸ ਲੈਣਾ ਜ਼ਰੂਰੀ ਹੁੰਦਾ ਹੈ।

 

ਉਨ੍ਹਾਂ ਦੱਸਿਆ ਕਿ ਕੇਂਦਰੀ ਏਜੰਸੀ ਵੱਲੋਂ ਪ੍ਰੋਪਰਾਇਟ੍ਰੀ ਕੈਟਗਰੀ ਵਾਲੇ ਲਾਇਸੈਂਸ ਤਦ ਦਿੱਤੇ ਜਾਂਦੇ ਹਨ ਜਦੋਂ ਮਿਲਾਏ ਗਏ ਤੱਤਾਂ ਦੀ ਮਿਕਦਾਰ ਲੋੜੀਂਦੇ ਮਾਪਦੰਡਾਂ ਮੁਤਾਬਕ ਪਾਈ ਜਾਵੇ।

 

ਉਨ੍ਹਾਂ ਅੱਗੇ ਦੱਸਿਆ ਕਿ ਘਟੀਆ ਦਰਜੇ ਦਾ ਕੁਕਿੰਗ ਮੀਡੀਅਮ ਬਣਾਉਣ ਵਾਲੇ ਉਤਪਾਦਕ ਨਾ ਕੇਵਲ ਨਿਯਮਾਂ ਦੀ ਉਲੰਘਣਾ ਕਰਦੇ ਹਨ ਸਗੋਂ ਦੇਸੀ ਘਿਓ ਉਤਪਾਦਨ ਦੇ ਨਾਂ ਹੇਠ ਅਜਿਹਾ ਘਟੀਆ ਦਰਜੇ ਦਾ ਕੁਕਿੰਗ ਮੀਡੀਅਮ ਬਣਾ ਕੇ ਲੋਕਾਂ ਅਤੇ ਫੂਡ ਸੇਫਟੀ ਦੀਆਂ ਟੀਮਾਂ ਨੂੰ ਗੁਮਰਾਹ ਕਰਦੇ ਹਨ

 

ਸ੍ਰੀ ਪੰਨੂ ਨੇ ਦੱਸਿਆ ਕਿ ਕਿਉਂ ਜੋ ਇਨ੍ਹਾਂ ਫਰਮਾਂ ਕੋਲ ਘਿਓ ਦੇ ਉਤਪਾਦਨ ਦਾ ਲਾਇਸੈਂਸ ਸੀ ਪਰ ਇਹ ਕੁਕਿੰਗ ਮੀਡੀਅਮ ਦਾ ਉਤਪਾਦਨ ਕਰਦੇ ਪਾਏ ਗਏ ਇਸ ਲਈ ਇਨ੍ਹਾਂ ਫਰਮਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਉਕਤ ਫਰਮਾਂ ਵੱਲੋਂ ਸੰਤੁਸ਼ਟੀਪੂਰਨ ਜਵਾਬ ਨਾ ਮਿਲਣ ਕਰਕੇ ਇਨ੍ਹਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ ਤਾਂ ਜੋ ਇਹ ਫਰਮਾਂ ਆਪਣੇ ਲਾਇਸੈਂਸਾਂ ਦੀ ਦੁਰਵਰਤੋਂ ਨਾ ਕਰ ਸਕਣ। ਇਹ ਉਦੋਂ ਤੱਕ ਕੁਕਿੰਗ ਮੀਡੀਅਮ ਦਾ ਉਤਪਾਦਨ/ਵਿਕਰੀ ਨਹੀਂ ਕਰ ਸਕਦੇ ਜਦੋਂ ਤੱਕ ਨਿਰਧਾਰਤ ਸ੍ਰੇਣੀ ਅਧੀਨ ਲੋੜੀਂਦਾ ਲਾਇਸੈਂਸ ਪ੍ਰਾਪਤ ਨਾ ਕਰ ਲੈਣ

 

ਜਿਨ੍ਹਾਂ ਫਰਮਾਂ ਦੇ ਲਾਇਸੈਂਸ ਰੱਦ ਹੋਏ ਹਨ ਉਨ੍ਹਾਂ ਚੋਂ ਜ਼ਿਲ੍ਹਾ ਬਠਿੰਡਾ ਦੀਆਂ 8 ਫਰਮਾਂ ਜਿਵੇਂ ਨਿਊ ਐਸ.ਕੇ. ਐਗਰੋ ਇੰਡਸਟਰੀ, ਅਸ਼ੋਕਾ ਐਗਰੋ, ਅਨਮੋਲ ਫੂਡ ਰਾਮਪੁਰਾ ਫੂਲ, ਸ੍ਰੀ ਬਾਲਾਜੀ ਟੇ੍ਰਡਿੰਗ, ਬੀ.ਐਸ ਐਗਰੋ, ਗੋਇਲ ਸੰਨਜ਼, .ਆਰ ਐਗਰੋ ਇੰਡਸਟਰੀ ਅਤੇ ਮੈਰੀ ਐਗਰੋ ਅਤੇ ਜ਼ਿਲ੍ਹਾ ਮਾਨਸਾ ਤੋਂ ਗਣੇਸ਼ ਐਗਰੋ ਫੂਡਜ਼ ਤੇ ਸ੍ਰੀ ਸ਼ਿਨਾ ਫੂਡਜ਼ ਅਤੇ ਬਰਨਾਲਾ ਦੀ ਜੁਗਲ ਕਿਸ਼ੋਰ ਐਂਡ ਕੰਪਨੀ ਸ਼ਾਮਲ ਹਨ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:11 licensing companies exposed in Punjab License cancelled