ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

11 ਮਹੀਨੇ ਦੇ ਬੱਚੇ ਦੇ ਗੁਰਦਿਆਂ ਨੇ ਬਚਾਈ ਪੰਜਾਬ ਦੀ 38 ਸਾਲਾ ਔਰਤ ਦੀ ਜਾਨ

11 ਮਹੀਨੇ ਦੇ ਬੱਚੇ ਪ੍ਰੀਤਮ ਦੇ ਗੁਰਦਿਆਂ ਨੇ ਬਚਾਈ ਪੰਜਾਬ ਦੀ 38 ਸਾਲਾ ਔਰਤ ਦੀ ਜਾਨ

11 ਮਹੀਨੇ ਦੇ ਇੱਕ ਬੱਚੇ ਪ੍ਰੀਤਮ ਦੇ ਗੁਰਦਿਆਂ ਨੇ ਪੰਜਾਬ ਦੀ 38 ਸਾਲਾ ਔਰਤ ਦੀ ਜਾਨ ਬਚਾ ਲਈ ਹੈ। ਔਰਤ ਦੇ ਗੁਰਦੇ ਫ਼ੇਲ੍ਹ ਹੋ ਚੁੱਕੇ ਸਨ ਤੇ ਉੱਧਰ ਬੱਚੇ ਦੇ ਸਾਹ ਭਾਵੇਂ ਚੱਲ ਰਹੇ ਸਨ ਪਰ ਡਾਕਟਰਾਂ ਨੇ ਉਸ ਦਾ ਦਿਮਾਗ਼ ਮ੍ਰਿਤਕ ਐਲਾਨ ਦਿੱਤਾ ਸੀ। ਇੰਝ ਇਹ ਬੱਚਾ ਚੰਡੀਗੜ੍ਹ ਸਥਿਤ ਪੀਜੀਆਈ ਵਿੱਚ ਸਭ ਤੋਂ ਛੋਟੀ ਉਮਰ ਦਾ ਅੰਗਦਾਨੀ ਬਣ ਗਿਆ ਹੈ।


ਪ੍ਰੀਤਮ ਚੰਡੀਗੜ੍ਹ ਦੇ ਸੈਕਟਰ 45 `ਚ ਆਪਣੇ ਮਾਪਿਆਂ ਨਾਲ ਚੰਗਾ-ਭਲਾ ਰਹਿ ਰਿਹਾ ਸੀ ਪਰ ਬੀਤੀ 6 ਜੁਲਾਈ ਨੂੰ ਉਹ ਅਚਾਨਕ ਬਿਸਤਰੇ `ਤੋਂ ਹੇਠਾਂ ਡਿੱਗ ਪਿਆ। ਉਸ ਦੇ ਸਿਰ `ਤੇ ਗੰਭੀਰ ਸੱਟ ਲੱਗ ਗਈ। ਪ੍ਰੀਤਮ ਦੇ ਮਾਪੇ ਉਸ ਨੂੰ ਸੈਕਟਰ 32 ਦੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਲੈ ਗਏ, ਜਿੱਥੋਂ ਉਸ ਨੂੰ ਪੀਜੀਆਈ ਰੈਫ਼ਰ ਕਰ ਦਿੱਤਾ ਗਿਆ।


ਪਰ ਬੱਚੇ ਦੀ ਹਾਲਤ ਵਿਗੜਦੀ ਚਲੀ ਗਈ ਤੇ ਉਸ ਦੇ ਮਾਪਿਆਂ ਲਕਸ਼ਮਣ ਪੁਨ ਤੇ ਗੀਤਾ ਨੂੰ ਅਗਲੇ ਹੀ ਦਿਨ 7 ਜੁਲਾਈ ਨੂੰ ਦੱਸ ਦਿੱਤਾ ਗਿਆ ਕਿ ਉਸ ਦਾ ਦਿਮਾਗ਼ ਖ਼ਤਮ ਹੋ ਚੁੱਕਾ ਹੈ।


ਮਾਪਿਆਂ ਦੀ ਸਹਿਮਤੀ ਨਾਲ ਤਦ ਬੱਚੇ ਦੇ ਗੁਰਦੇ ਕੱਢ ਕੇ ਪੰਜਾਬ ਦੀ 38 ਸਾਲਾ ਔਰਤ ਦੇ ਟ੍ਰਾਂਸਪਲਾਂਟ ਕਰ ਦਿੱਤੇ ਗਏ।


24 ਸਾਲਾ ਪਿਤਾ ਲਕਸ਼ਮਣ ਨੇ ਦੱਸਿਆ ਕਿ ਉਹ ਆਪਣੇ ਪੁੱਤਰ ਨੂੰ ਤਾਂ ਬਚਾ ਨਹੀਂ ਸਕਿਆ ਪਰ ਉਸ ਦੇ ਅੰਗਾਂ ਨਾਲ ਕਿਸੇ ਹੋਰ ਦੀ ਜਾਨ ਬਚਾਉਣ ਦਾ ਮੌਕਾ ਉਨ੍ਹਾਂ ਕੋਲ ਸੀ।


ਇੱਕ ਅਧਿਕਾਰਤ ਬਿਆਨ ਵਿੱਚ ਦੱਸਿਆ ਗਿਆ ਹੈ ਕਿ 11 ਮਹੀਨਿਆਂ ਦੇ ਬੱਚੇ ਦੇ ਗੁਰਦੇ ਪੰਜਾਬ ਦੀ ਉਸ ਔਰਤ ਦੇ ਟ੍ਰਾਂਸਪਲਾਂਟ ਕਰ ਦਿੱਤੇ ਗਏ ਹਨ, ਜਿਸ ਦੇ ਗੁਰਦੇ ਪੂਰੀ ਤਰ੍ਹਾਂ ਫ਼ੇਲ੍ਹ ਹੋ ਚੁੱਕੇ ਸਨ। ਪੀਜੀਆਈ `ਚ ਗੁਰਦਿਆਂ ਨੂੰ ਟ੍ਰਾਂਸਪਲਾਂਟ ਕਰਨ ਦਾ ਕੰਮ 1996 `ਚ ਸ਼ੁਰੂ ਹੋਇਆ ਸੀ ਤੇ ਉਸ ਤੋਂ ਬਾਅਦ ਅੱਜ ਤੱਕ ਇੰਨੀ ਛੋਟੀ ਉਮਰ ਦਾ ਕੋਈ ਅੰਗਦਾਨੀ ਸਾਹਮਣੇ ਨਹੀਂ ਆਇਆ ਸੀ। ਪ੍ਰੀਤਮ ਨੇ ਇਸ ਮਾਮਲੇ ਵਿੱਚ ਪਹਿਲ ਕੀਤੀ ਹੈ।


ਪੀਜੀਆਈ ਦੇ ਡਾਕਟਰ ਆਸ਼ੀਸ਼ ਸ਼ਰਮਾ ਨੇ ਦੱਸਿਆ ਕਿ ਸਮੇਂ ਦੇ ਨਾਲ ਬੱਚੇ ਦੇ ਨਿੱਕੇ-ਨਿੱਕੇ ਗੁਰਦਿਆਂ ਦਾ ਆਕਾਰ ਵੱਡਾ ਹੋ ਜਾਵੇਗਾ ਪਰ ਇਸ ਲਈ ਮਰੀਜ਼ ਨੂੰ ਆਪਣੇ ਸਰੀਰ ਦਾ ਬਲੱਡ ਪ੍ਰੈਸ਼ਰ ਬੱਚੇ ਜਿੰਨਾ ਰੱਖਣਾ ਹੋਵੇਗਾ। ਉਨ੍ਹਾਂ ਦੱਸਿਆ ਕਿ ਪਿਛਲੇ ਵਰ੍ਹੇ ਉਨ੍ਹਾਂ ਤਿੰਨ ਸਾਲਾਂ ਦੇ ਇੱਕ ਬੱਚੇ ਦਾ ਗੁਰਦਾ ਇੱਕ ਲੋੜਵੰਦ ਬਾਲਗ਼ ਦੇ ਟ੍ਰਾਂਸਪਲਾਂਟ ਕੀਤਾ ਸੀ ਤੇ ਤਿੰਨ ਮਹੀਨਿਆਂ ਵਿੰਚ ਹੀ ਉਸ ਦਾ ਆਕਾਰ 6 ਸੈਂਟੀਮੀਟਰ ਤੋਂ ਵਧ ਕੇ 8 ਸੈਂਟੀਮੀਟਰ ਹੋ ਗਿਆ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:11 old child s kidneys saved a Punjab Woman