ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਪੇਨ ਤੋਂ ਅੰਮ੍ਰਿਤਸਰ ਪਰਤੇ 11 ਪੰਜਾਬੀ ਕੋਰੋਨਾ ਦੇ ਡਰ ਕਾਰਨ ਵੱਖਰੇ ਵਾਰਡ ’ਚ ਰੱਖੇ ਜਾਣ ਤੋਂ ਖ਼ਫ਼ਾ

11 ਯਾਤਰੀਆਂ ਦੇ ਰਿਸ਼ਤੇਦਾਰਾਂ ਨੇ ਅੰਮ੍ਰਿਤਸਰ ਦੇ ਸਿਹਤ ਵਿਭਾਗ ਵਿਰੁੱਧ ਜ਼ੋਰਦਾਰ ਰੋਸ ਮੁਜ਼ਾਹਰਾ ਵੀ ਕੀਤਾ

ਤਸਵੀਰ: ਸਮੀਰ ਸਹਿਗਲ, ਹਿੰਦੁਸਤਾਨ ਟਾਈਮਜ਼

 

ਸਪੇਨ ਤੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਜੀ ਕੌਮਾਂਤਰੀ ਹਵਾਈ ਅੱਡੇ ’ਤੇ ਪਰਤੇ 11 ਪੰਜਾਬੀਆਂ ਨੂੰ 14 ਦਿਨਾਂ ਲਈ ਇੱਥੋਂ ਦੇ ‘ਸਵਾਮੀ ਵਿਵੇਕਾਨੰਦ ਨਸ਼ਾ–ਛੁੜਾਊ ਤੇ ਮੁੜ–ਵਸੇਬਾ ਕੇਂਦਰ’ ਦੇ ਇੱਕ ਵੱਖਰੇ ਇਕੱਲੇ–ਕਾਰੇ ਵਾਰਡ ’ਚ ਰੱਖਿਆ ਗਿਆ ਹੈ।

 

 

ਪਿਛਲੇ ਹਫ਼ਤੇ ਸਿਹਤ ਵਿਭਾਗ ਨੇ ਫ਼ੈਸਲਾ ਕੀਤਾ ਗਿਆ ਸੀ ਕਿ ਹਰੇਕ ਸੈਲਾਨੀ ਤੇ ਵਿਦੇਸ਼ ਤੋ਼ ਪਰਤਣ ਵਾਲੇ ਹਰੇਕ ਵਿਅਕਤੀ ਦੀ ਪਹਿਲਾਂ ਮੈਡੀਕਲ ਜਾਂਚ ਕੀਤੀ ਜਾਵੇਗੀ। ਖ਼ਾਸ ਤੌਰ ਉੱਤੇ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਦੇਸ਼ਾਂ – ਚੀਨ, ਈਰਾਨ, ਇਟਲੀ, ਕੋਰੀਆ, ਫ਼ਰਾਂਸ, ਜਰਮਨੀ ਤੇ ਸਪੇਨ ਤੋਂ ਪਰਤਣ ਜਾਂ ਆਉਣ ਵਾਲੇ ਯਾਤਰੀਆਂ ਦੀ ਮੈਡੀਕਲ ਜਾਂਚ ਕੀਤੀ ਜਾਵੇਗੀ।

 

 

ਡਾਕਟਰਾਂ ਦੀ ਪੂਰੀ ਟੀਮ ਨੇ ਹਵਾਈ ਅੱਡੇ ਉੱਤੇ ਸਾਰੇ ਸੈਲਾਨੀਆਂ ਦੀ ਮੈਡੀਕਲ ਜਾਂਚ ਕੀਤੀ ਤੇ ਛੇਤੀ ਹੀ ਉਨ੍ਹਾਂ ਨੂੰ ਮੁੜ–ਵਸੇਬਾ ਕੇਂਦਰ ਦੇ ਆਈਸੋਲੇਟਡ ਵਾਰਡ ’ਚ ਭੇਜ ਦਿੱਤਾ ਗਿਆ। ਇਹ ਸਾਰੇ ਸੈਲਾਨੀ ਬਿਲਕੁਲ ਤੰਦਰੁਸਤ ਤੇ ਸਹੀ–ਸਲਾਮਤ ਹਨ ਤੇ ਉਨ੍ਹਾਂ ’ਚੋਂ ਕਿਸੇ ਦੇ ਵੀ ਕੋਰੋਨਾ ਵਾਇਰਸ ਦੇ ਲੱਛਣ ਨਹੀਂ ਪਾਏ ਗਏ।

 

 

ਵਿਦੇਸ਼ ਤੋਂ ਪਰਤਣ ਵਾਲੇ ਵਿਅਕਤੀਆਂ ਨੂੰ ਸਿਰਫ਼ ਅਹਿਤਿਆਤ ਵਜੋਂ ਹੀ 14 ਦਿਨਾਂ ਲਈ ਵੱਖਰੇ ਰੱਖਿਆ ਜਾਂਦਾ ਹੈ। ਇਸ ਤੋਂ ਪਹਿਲਾਂ ਫ਼ਰਾਂਸ ਤੇ ਜਰਮਨੀ ਤੋਂ ਲੰਘੇ ਸਨਿੱਚਰਵਾਰ ਨੂੰ ਅੰਮ੍ਰਿਤਸਰ ਪਰਤੇ ਤਿੰਨ ਹੋਰ ਯਾਤਰੀਆਂ ਨੂੰ ਵੀ ਸਿਹਤ ਵਿਭਾਗ ਵੱਲੋਂ ਮੁੜ–ਵਸੇਬਾ ਕੇਂਦਰ ਦੇ ਵੱਖਰੇ ਵਾਰਡ ’ਚ ਰੱਖਿਆ ਗਿਆ ਸੀ।

 

 

ਇਸ ਦੌਰਾਨ ਸਪੇਨ ਤੋਂ ਅੰਮ੍ਰਿਤਸਰ ਪਰਤੇ 11 ਸੈਲਾਨੀਆਂ ਤੇ ਪਰਿਵਾਰਕ ਮੈਂਬਰਾਂ ਨੇ ਇਹ ਆਖ ਕੇ ਸਿਹਤ ਵਿਭਾਗ ਦਾ ਵਿਰੋਧ ਕੀਤਾ ਕਿ ਉਨ੍ਹਾਂ ਨੂੰ ਵੱਖਰੇ ਤੇ ਇਕੱਲੇ–ਕਾਰੇ ਵਾਰਡ ’ਚ ਨਹੀਂ ਰੱਖਿਆ ਜਾਣਾ ਚਾਹੀਦਾ ਕਿਉਂਕਿ ਉਨ੍ਹਾਂ ਵਿੱਚ ਕੋਰੋਨਾ ਵਾਇਰਸ ਦਾ ਕੋਈ ਲੱਛਣ ਨਹੀਂ ਪਾਇਆ ਗਿਆ ਹੈ।

 

 

ਉਨ੍ਹਾਂ ਕਿਹਾ ਕਿ ਮੁੜ–ਵਸੇਬਾ ਕੇਂਦਰ ਗੁਸਲਖਾਨੇ ਗੰਦੇ ਹਨ, ਭੋਜਨ ਵੀ ਸਾਫ਼–ਸੁਥਰਾ ਨਹੀਂ ਹੈ ਤੇ ਉਨ੍ਹਾਂ ਨੂੰ ਮਿਲੇ ਵੱਖਰੇ ਵਾਰਡ ਵਿੱਚ ਵੀ ਕੋਈ ਸਫ਼ਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜਿਹੀ ਗੰਦੀ ਥਾਂ ਉੱਤੇ ਰਹਿ ਕੇ ਸਗੋਂ ਉਹ ਬੀਮਾਰ ਹੋ ਜਾਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਘਰਾਂ ’ਚ ਹੀ ਰੱਖ ਕੇ ਉਨ੍ਹਾਂ ਉੱਤੇ ਨਿਗਰਾਨੀ ਰੱਖੀ ਜਾਣੀ ਚਾਹੀਦੀ ਹੈ।

 

 

11 ਯਾਤਰੀਆਂ ਦੇ ਰਿਸ਼ਤੇਦਾਰਾਂ ਨੇ ਅੰਮ੍ਰਿਤਸਰ ਦੇ ਸਿਹਤ ਵਿਭਾਗ ਵਿਰੁੱਧ ਜ਼ੋਰਦਾਰ ਰੋਸ ਮੁਜ਼ਾਹਰਾ ਵੀ ਕੀਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:11 Punjabis angry returned from Spain kept in Amritsar s Isolated Corona Ward