ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਗਾ 'ਚ 11 ਸਾਲਾ ਲੜਕੇ ਨਾਲ ਬਦਫੈਲੀ, ਕਤਲ ਕਰਕੇ ਸਾੜਿਆ, ਦੋਸ਼ੀ ਫੜਿਆ

ਐਤਵਾਰ ਤੋਂ ਲਾਪਤਾ ਹੋਏ 11 ਸਾਲਾ ਲੜਕੇ ਦਾ ਪਿੰਝਰ ਮੋਗਾ ਜ਼ਿਲ੍ਹੇ ਦੇ ਮਹੇਸਰੀ ਪਿੰਡ ਤੋਂ ਮਿਲਿਆ। ਪੁਲਿਸ ਨੇ ਕਿਹਾ ਕਿ ਲੜਕੇ ਦਾ ਕਤਲ ਕਰਨ ਤੋਂ ਪਹਿਲਾਂ ਉਸ ਨਾਲ ਬਦਫੈਲੀ ਕੀਤੀ ਗਈ ਸੀ ਅਤੇ ਬਾਅਦ ਵਿੱਚ ਮੁਲਜ਼ਮ ਨੇ ਅਪਰਾਧ ਨੂੰ ਲੁਕਾਉਣ ਲਈ ਉਸ ਦੀ ਲਾਸ਼ ਨੂੰ ਸਾੜ ਦਿੱਤਾ।


ਪਿੰਡ ਮਹੇਸਰੀ ਦੇ 25 ਸਾਲਾ ਲਖਵਿੰਦਰ ਸਿੰਘ ਨੂੰ ਬਦਫੈਲੀ ਤੋਂ ਬਾਅਦ ਲੜਕੇ ਦਾ ਕਤਲ ਹੱਤਿਆ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

 

ਸੀਨੀਅਰ ਪੁਲਿਸ ਕਪਤਾਨ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਇੱਕ 11 ਸਾਲਾ ਲੜਕਾ ਐਤਵਾਰ ਦੁਪਹਿਰ ਨੂੰ ਲਾਪਤਾ ਹੋ ਗਿਆ ਸੀ, ਅਸੀਂ ਉਸ ਦੇ ਪਿੰਝਰ ਨੂੰ ਪਿੰਡ ਦੇ ਪ੍ਰਾਇਮਰੀ ਸਕੂਲ ਨੇੜੇ ਬਰਾਮਦ ਕਰ ਲਿਆ ਹੈ।

 

ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਲਖਵਿੰਦਰ ਨੇ ਲੜਕੇ ਨਾਲ ਬਲਾਤਕਾਰ ਕੀਤਾ ਅਤੇ ਉਸ ਦੇ ਸਿਰ ’ਤੇ ਇੱਟ ਨਾਲ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ। ਬਾਅਦ ਵਿੱਚ ਮੁਲਜ਼ਮ ਨੇ ਅਪਰਾਧ ਨੂੰ ਲੁਕਾਉਣ ਲਈ ਉਸ ਦੇ ਸਰੀਰ ਨੂੰ ਤੇਲ ਨਾਲ ਸਾੜ ਦਿੱਤਾ। ਇਕ ਸੀਸੀਟੀਵੀ ਫੁਟੇਜ ਵਿਚ ਦੋਸ਼ੀ ਲਖਵਿੰਦਰ ਲੜਕੇ ਨੂੰ ਸਕੂਲ ਦੇ ਪਿਛਲੇ ਪਾਸੇ ਲੈ ਗਿਆ, ਜਿਥੇ ਉਸ ਦਾ ਪਿੰਝਰ ਬਰਾਮਦ ਹੋਇਆ।

 

ਫੋਰੈਂਸਿਕ ਟੀਮ ਨੇ ਅਪਰਾਧ ਦੀ ਜਾਂਚ ਕੀਤੀ ਸੀ, ਜਿਸ ਨਾਲ ਮੁਲਜ਼ਮ ਨੂੰ ਕਾਬੂ ਕਰਨ ਵਿੱਚ ਮਦਦ ਮਿਲੀ। ਸਦਰ ਥਾਣਾ ਮੋਗਾ ਵਿਖੇ ਧਾਰਾ 302 (ਕਤਲ), 377 (ਗੈਰ ਕੁਦਰਤੀ ਸੈਕਸ) ਅਤੇ 201 (ਅਪਰਾਧ ਦੇ ਸਬੂਤ ਗਾਇਬ ਕਰਨ) ਤਹਿਤ ਕੇਸ ਦਰਜ ਕੀਤਾ ਹੈ।

 

............

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:11 year old boy raped murdered and burnt in Moga accused arrested