ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੁਧਿਆਣਾ ਦੇ 11 ਸਾਲਾ ਬੱਚੇ ਦੇ ਕਤਲ ਦੀ ਗੁੱਥੀ ਸੁਲਝੀ, ਮੁਲਜ਼ਮ ਕਾਬੂ

ਲੁਧਿਆਣਾ ਦੇ 11 ਸਾਲਾ ਬੱਚੇ ਦੇ ਕਤਲ ਦੀ ਗੁੱਥੀ ਸੁਲਝੀ, ਮੁਲਜ਼ਮ ਕਾਬੂ

ਪੁਲਿਸ ਨੇ 11 ਸਾਲਾ ਬੱਚੇ ਦੇ 30 ਸਾਲਾ ਕਥਿਤ ਕਾਤਲ ਅਜਮਲ ਆਲਮ ਵਾਸੀ ਦਿੱਲੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਬੱਚਾ ਉਸ ਦੇ ਸਾਬਕਾ ਗੁਆਂਢੀ ਦਾ ਪੁੱਤਰ ਸੀ, ਜਿਸ ਖਿ਼ਲਾਫ਼ ਉਸ ਨੇ ਪਿਛਲੇ ਚਾਰ ਵਰ੍ਹਿਆਂ ਤੋਂ ਦੁਸ਼ਮਣੀ ਪਾਲ਼ੀ ਹੋਈ ਸੀ। ਬੱਚਾ ਵਰਿੰਦਰ ਕੁਮਾਰ ਬੀਤੀ 27 ਜੁਲਾਈ ਤੋਂ ਹੀ ਗੁੰਮ ਸੀ। ਉਸ ਦੇ ਪਿਤਾ ਕੁੰਨੇ ਲਾਲ ਨੇ ਬੱਚੇ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਹੋਈ ਸੀ।


ਏਡੀਸੀਪੀ ਗੁਰਪ੍ਰੀਤ ਸਿੰਘ ਨੇ ਦਾਅਵਾ ਕੀਤਾ ਕਿ ਮੁਲਜ਼ਮ ਨੇ ਪੁੱਛਗਿੱਛ ਦੌਰਾਨ ਆਪਣੇ ਜੁਰਮ ਦਾ ਇਕਬਾਲ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ‘ਅਜਮਲ ਜ਼ਬਰਦਸਤੀ ਵਰਿੰਦਰ ਨੂੰ ਸਤਲੁਜ ਦਰਿਆ `ਚ ਨਹਾਉਣ ਲਈ ਆਖ ਕੇ ਲੈ ਗਿਆ ਸੀ ਤੇ ਉਸ ਨੂੰ ਉੱਥੇ ਜ਼ਬਰਦਸਤੀ ਡੋਬ ਕੇ ਮਾਰ ਸੁੱਟਿਆ ਸੀ। ਉਹ ਉਸ ਬੱਚੇ ਦੀ ਲਾਸ਼ ਨੂੰ ਦਰਿਆ `ਚ ਹੀ ਛੱਡ ਕੇ ਘਰ ਪਰਤ ਗਿਆ ਸੀ।`


ਇਹ ਦੋਸ਼ੀ ਕਿਸੇ ਵੇਲੇ ਚੀਮਾ ਚੌਕ ਲਾਗਲੇ ਉਦਯੋਗਿਕ ਖੇਤਰ `ਚ ਪੀੜਤ ਪਰਿਵਾਰ ਦਾ ਗੁਆਂਢੀ ਰਿਹਾ ਹੈ। ਪੁਲਿਸ ਅਧਿਕਾਰੀ ਨੇ ਅੱਗੇ ਦੱਸਿਆ ਕਿ ਮੁਲਜ਼ਮ ਨੇ ਭਾਵੇਂ ਅਗ਼ਵਾ ਕੀਤੇ ਬੱਚੇ ਨੂੰ ਉਸੇ ਦਿਨ ਹੀ ਮਾਰ ਸੁੱਟਿਆ ਸੀ ਪਰ ਫਿਰ ਵੀ ਉਸ ਨੇ ਬੀਤੀ 4 ਅਗਸਤ ਨੂੰ ਪਰਿਵਾਰ ਨੂੰ ਫ਼ੋਨ ਕਰ ਕੇ 2 ਲੱਖ ਰੁਪਏ ਇੱਕ ਬੈਂਕ ਖਾਤੇ `ਚ ਜਮ੍ਹਾ ਕਰਵਾਉਣ ਲਈ ਆਖਿਆ ਸੀ। ਤਦ ਪਰਿਵਾਰ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਸੀ।


ਦਰਅਸਲ, ਪਹਿਲਾਂ ਜਦੋਂ ਅਜਮਲ ਪੀੜਤ ਪਿਤਾ ਕੁਨੇ ਲਾਲ ਦੇ ਪਰਿਵਾਰ ਦਾ ਗੁਆਂਢੀ ਸੀ, ਤਦ ਅਜਮਲ ਦੀ ਨੇੜਤਾ ਬੱਚੇ ਵਰਿੰਦਰ ਦੀ ਭੈਣ ਨਾਲ ਹੋ ਗਈ ਸੀ। ਤਦ ਪੂਰੇ ਮੁਹੱਲੇ ਨੂੰ ਉਸ ਕਾਂਡ ਦਾ ਪਤਾ ਲੱਗ ਗਿਆ ਸੀ ਕਿਉਂਕਿ ਕਾਫ਼ੀ ਲੜਾਈ-ਝਗੜਾ ਹੁੰਦਾ ਰਿਹਾ ਸੀ। ਫਿਰ ਉਸ ਤੋਂ ਕੁਝ ਦਿਨਾਂ ਬਾਅਦ ਅਜਮਲ ਦਾ ਪਰਿਵਾਰ ਹਰਿਆਣਾ ਦੇ ਕੈਥਲ ਸ਼ਹਿਰ ਰਹਿਣ ਲਈ ਚਲਾ ਗਿਆ ਸੀ।


ਫਿਰ ਲੁਧਿਆਣਾ ਪੁਲਿਸ ਨੇ ਅਜਮਲ ਦਾ ਖੁਰਾ-ਖੋਜ ਲੱਭਣਾ ਸ਼ੁਰੂ ਕੀਤਾ। ਕੈਥਲ ਤੋਂ ਪਤਾ ਲੱਗਾ ਕਿ ਅੱਜ-ਕੱਲ੍ਹ ਅਜਮਲ ਦਿੱਲੀ `ਚ ਬਟਲਾ ਹਾਊਸ ਦੇ ਇੱਕ ਬੂਟੀਕ ਵਿੱਚ ਕੰਮ ਕਰਦਾ ਹੈ। ਮੰਗਲਵਾਰ ਦੀ ਰਾਤ ਨੂੰ ਪੁਲਿਸ ਨੇ ਉਸ ਨੂੰ ਦਬੋਚ ਲਿਆ। ਹੁਣ ਤੈਰਾਕਾਂ ਦੀ ਇੱਕ ਟੀਮ ਵਰਿੰਦਰ ਦੀ ਮ੍ਰਿਤਕ ਦੇਹ ਲੱਭਣ ਲਈ ਲਾਈ ਗਈ ਹੈ।


ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਜਮਲ ਉਸ ਲੜਕੇ ਨੂੰ ਇਹ ਲਾਲਚ ਦੇ ਕੇ ਲੈ ਕੇ ਗਿਆ ਸੀ ਕਿ ਉਹ ਉਸ ਨੁੰ ਇੱਕ ਮਨੋਰੰਜਨ ਪਾਰਕ ‘ਹਾਰਡੀ`ਜ਼ ਵਰਲਡ` ਵਿਖਾਏਗਾ। ਤਦ ਉਸ ਨੇ ਕਵਾਲਿਟੀ ਚੌਕ ਤੋਂ ਥ੍ਰੀ-ਵ੍ਹੀਲਰ ਲਿਆ ਸੀ ਤੇ ਉਸ ਰਾਹੀਂ ਉਹ ਸਤਲੁਜ ਪੁਲ਼ `ਤੇ ਪੁੱਜਾ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:11 years old child murder case solved in ludhiana