ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਨਸਾ ’ਚ ਪਰਲ ਗਰੁੱਪ ਦੀਆਂ ਜ਼ਮੀਨਾਂ ਦੇ 12 ਇੰਤਕਾਲ ਰੱਦ

ਮਾਨਸਾ ’ਚ ਪਰਲ ਗਰੁੱਪ ਦੀਆਂ ਜ਼ਮੀਨਾਂ ਦੇ 12 ਇੰਤਕਾਲ ਰੱਦ

ਪੈਸੇ ਛੇਤੀ ਦੁੱਗਣੇ ਕਰਨ ਦੇ ਨਾਂਅ ਹੇਠ ‘ਪਰਲ ਗਰੁੱਪ’ ਨਾਂਅ ਦੀ ਕੰਪਨੀ ਹੱਥੋਂ ਕਰੋੜਾਂ ਰੁਪਏ ਲੁਟਾ ਬੈਠੇ ਨਿਵੇਸ਼ਕਾਂ ਲਈ ਥੋੜ੍ਹੀ ਰਾਹਤ ਭਰੀ ਖ਼ਬਰ ਇਹ ਹੈ ਕਿ ਮਾਨਸਾ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਮੀਨਾਂ ਦੇ 12 ਅਜਿਹੇ ਇੰਤਕਾਲ ਰੱਦ ਕਰ ਦਿੱਤੇ ਹਨ, ਜਿਹੜੇ ‘ਪਰਲ ਗਰੁੱਪ’ ਦੀ ਕੰਪਨੀ ‘ਪਰਲ ਇਨਫ਼੍ਰਾਸਟਰੱਕਚਰ’ ਦੇ ਨਾਂਅ ਸਨ।

 

 

ਹੁਣ ਸੰਭਾਵਨਾ ਇਹ ਹੋ ਸਕਦੀ ਹੈ ਕਿ ਸਰਕਾਰ ਇਹ ਜ਼ਮੀਨਾਂ ਵੇਚ ਕੇ ਨਿਵੇਸ਼ਕਾਂ ਦੇ ਕੁਝ ਡੁੱਬੇ ਪੈਸੇ ਤਾਂ ਉਨ੍ਹਾਂ ਨੂੰ ਦੇਵੇ। ਰਿਕਾਰਡ ਦਰਸਾਉਂਦੇ ਹਨ ਕਿ ਪਰਲ ਗਰੁੱਪ ਦੀ ਮਾਨਸਾ ਜ਼ਿਲ੍ਹੇ ਵਿੱਚ 360 ਏਕੜ ਜ਼ਮੀਨ ਹੈ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਜ਼ਮੀਨਾਂ ਦੇ ਚਾਰ ਇੰਤਕਾਲ ਬੁਢਲਾਡਾ ਤੇ ਅੱਠ ਬਰੇਟਾ ਵਿਖੇ ਰੱਦ ਕੀਤੇ ਗਏ ਹਨ। ਚੇਤੇ ਰਹੇ ਕਿ ਸੁਪਰੀਮ ਕੋਰਟ ਨੇ 2 ਫ਼ਰਵਰੀ, 2016 ਨੂੰ ਹੁਕਮ ਦਿੱਤਾ ਸੀ ਕਿ ਇਸ ਗਰੁੱਪ ਨਾਲ ਸਬੰਧਤ ਜ਼ਮੀਨਾਂ ਦੀ ਵਿਕਰੀ ਉੱਤੇ ਰੋਕ ਲਾ ਦਿੱਤੀ ਜਾਵੇ ਪਰ ਕੁਝ ਭ੍ਰਿਸ਼ਟ ਅਧਿਕਾਰੀਆਂ ਨੇ ਧੋਖਾਧੜੀ ਨਾਲ ਇਹ ਜ਼ਮੀਨਾਂ ਅੱਗੇ ਕਿਸੇ ਨੂੰ ਵੇਚ ਦਿੱਤੀਆਂ ਸਨ।

 

 

ਬੁਢਲਾਡਾ ਦੇ ਐੱਸਡੀਐੱਮ ਆਦਿੱਤਿਆ ਡੈਕਲਵਾਲ ਅਧੀਨ ਇਹਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਜਾਂਚ ਰਾਹੀਂ ਉਨ੍ਹਾਂ ਅਧਿਕਾਰੀਆਂ ਦਾ ਪਤਾ ਲਾਇਆ ਜਾਵੇਗਾ, ਜਿਨ੍ਹਾਂ ਨੇ ਸੁਪਰੀਮ ਕੋਰਟ ਵੱਲੋਂ ਦਿੱਤੇ ਸਟੇਅ ਦੇ ਹੁਕਮਾਂ ਦੇ ਬਾਵਜੂਦ ਇਹ ਸਾਰੇ ਲੈਣ–ਦੇਣ ਕੀਤੇ।

 

 

ਡਿਪਟੀ ਕਮਿਸ਼ਨਰ ਅਪਨੀਤ ਰਾਇਤ ਨੇ ਦੱਸਿਆ ਕਿ ਜ਼ਿਲ੍ਹਾ ਅਟਾਰਨੀ ਨਾਲ ਇਸ ਮਾਮਲੇ ਉੱਤੇ ਵਿਚਾਰ–ਵਟਾਂਦਰੇ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਅਧਿਕਾਰੀਆਂ ਤੇ ਕੁਝ ਹੋਰਨਾਂ ਵਿਅਕਤੀਆਂ ਵਿਰੁੱਧ ਦਰਜ ਕਰਨ ਜਾ ਰਹੀ ਹੈ।

 

 

ਪਰਲ ਸਮੂਹ ਦੀਆਂ ਜ਼ਮੀਨਾਂ ਬੁਢਲਾਡਾ ਤਹਿਸੀਲ ਦੇ ਪਿੰਡਾਂ ਦਾਤੇਵਾਸ, ਫੁੱਲੋਵਾਲ ਦੌਦ, ਦਿਆਲਪੁਰਾ, ਸਿਰਸੀਵਾਲਾ, ਕੁਲਾਣਾ ਤੇ ਕਾਲੀਪੁਰ ਅਤੇ ਸਰਦੂਲਗੜ੍ਹ ਤਹਿਸੀਲ ਦੇ ਪਿੰਡਾਂ ਝੇਰਾਂਵਾਲੀ ਤੇ ਰਾਇਪੁਰ ਪਿੰਡਾਂ ’ਚ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:12 Mutations of Pear Group Land in Mansa cancelled