ਅਗਲੀ ਕਹਾਣੀ

ਪਾਕਿ ਵੱਲੋਂ ਛੱਡੇ ਪਾਣੀ ਨਾਲ ਫ਼ਿਰੋਜ਼ਪੁਰ ਦੇ 12 ਪਿੰਡਾਂ ’ਚ ਹੜ੍ਹ ਦਾ ਖ਼ਤਰਾ

ਪਾਕਿ ਵੱਲੋਂ ਛੱਡੇ ਪਾਣੀ ਨਾਲ ਫ਼ਿਰੋਜ਼ਪੁਰ ਦੇ 12 ਪਿੰਡਾਂ ’ਚ ਹੜ੍ਹ ਦਾ ਖ਼ਤਰਾ

ਪਾਕਿਸਤਾਨ ਵੱਲੋਂ ਭਾਰਤੀ ਖੇਤਰ ਅੰਦਰ ਭਾਰੀ ਮਾਤਰਾ ’ਚ ਪਾਣੀ ਛੱਡਣ ਕਾਰਨ ਸਤਲੁਜ ਦਰਿਆ ਦੇ ਕੰਢੇ ਬਹੁਤ ਥਾਵਾਂ ਤੋਂ ਵਹਿ ਗਏ ਹਨ; ਜਿਸ ਕਾਰਨ ਫ਼ਿਰੋਜ਼ਪੁਰ ਜ਼ਿਲ੍ਹੇ ਦੇ 12 ਪਿੰਡਾਂ ਨੂੰ ਹੜ੍ਹ ਦਾ ਖ਼ਤਰਾ ਲਗਾਤਾਰ ਬਣਿਆ ਹੋਇਆ ਹੈ।

 

 

ਸਤਲੁਜ ਦਰਿਆ ਦੇ ਕੈਚਮੈਂਟ ਏਰੀਆ (ਜਲਗ੍ਰਹਿਣ ਖੇਤਰ – ਜਿੱਥੇ ਤੱਕ ਦਰਿਆ ਦਾ ਪਾਣੀ ਆਮ ਤੌਰ ’ਤੇ ਆਉਂਦਾ ਹੈ) ਸਾਰੇ ਪਾਣੀ ਨਾਲ ਭਰਪੂਰ ਹਨ। ਅਜਿਹੀ ਹਾਲਤ ਦੇ ਖ਼ਤਰੇ ਨੂੰ ਮਹਿਸੂਸ ਕਰਨ ਕਾਰਨ ਹੀ ਫ਼ੌਜ ਦੇ ਜਵਾਨ ਤੇ ‘ਨੈਸ਼ਨਲ ਡਿਜ਼ਾਸਟਰ ਰੈਸਪੌਂਸ ਫ਼ੋਰਸ’ (NDRF) ਦੀਆਂ ਟੀਮਾਂ ਲਗਾਤਾਰ ਬਚਾਅ ਕਾਰਜਾਂ ਵਿੱਚ ਰੁੱਝੀਆਂ ਹੋਈਆਂ ਹਨ।

 

 

ਡਿਪਟੀ ਕਮਿਸ਼ਨਰ ਸ੍ਰੀ ਚੰਦਰ ਗੇਂਦ ਨੇ ਫ਼ਿਰੋਜ਼ਪੁਰ ਸ਼ਹਿਰ ਤੋਂ 13 ਕਿਲੋਮੀਟਰ ਦੂਰ ਸਰਹੱਦੀ ਪਿੰਡ ਤੇਂਦੀਵਾਲ ਵਿਖੇ ਆਪਣੇ ਡੇਰੇ ਜਮਾ ਲਏ ਹਨ।

 

 

ਪਿੰਡ ਤੇਂਦੀਵਾਲ ’ਚ ਸਤਲੁਜ ਦਰਿਆ ਦੇ ਕੰਢੇ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਇਸੇ ਲਈ ਇਸ ਪਿੰਡ ਨੂੰ ਬਚਾਉਣ ਅਤੇ ਇਸ ਥਾਂ ਉੱਤੇ ਦਰਿਆ ਦੇ ਕੰਢੇ ਮਜ਼ਬੂਤ ਕਰਨ ਲਈ ਸਿੰਜਾਈ ਤੇ ਜਲ–ਨਿਕਾਸ ਵਿਭਾਗਾਂ ਦੇ ਸਬੰਧਤ ਕਰਮਚਾਰੀ ਵੀ ਆਪਣੇ ਕੰਮਾਂ ਉੱਤੇ ਜੁਟੇ ਹੋਏ ਹਨ। ਰੇਤੇ ਦੀਆਂ ਬੋਰੀਆਂ ਨਾਲ ਪਾੜ ਨੂੰ ਪੂਰਿਆ ਜਾ ਰਿਹਾ ਹੈ।

 

 

ਡਿਪਟੀ ਕਮਿਸ਼ਨਰ ਨੇ ‘ਹਿੰਦੁਸਤਾਨ ਟਾਈਮਜ਼’ ਨਾਲ ਗੱਲਬਾਤ ਦੌਰਾਨ ਦੰਸਿਆ ਕਿ ਸਾਰੇ 12 ਪਿੰਡਾਂ ਨਿਹਾਲੇਵਾਲਾ, ਘਾਟੀ ਰਾਜੋ ਕੇ, ਕਮਲਵਾਲਾ, ਜੱਲੋ ਕੀ, ਤੇਂਦੀਵਾਲਾ ਤੇ ਹੋਰਨਾਂ ਵਿੱਚ ਪਹਿਲਾਂ ਤੋਂ ਹੀ ਸਭ ਨੂੰ ਸਾਵਧਾਨ ਰਹਿਣ ਤੇ ਆਪੋ–ਆਪਣੇ ਘਰ ਛੱਡ ਕੇ ਸੁਰੱਖਿਅਤ ਟਿਕਾਣਿਆਂ ’ਤੇ ਚਲੇ ਜਾਣ ਲਈ ਆਖਿਆ ਗਿਆ ਹੈ ਪਰ ਜ਼ਿਆਦਾਤਰ ਪਿੰਡਾਂ ਦੇ ਵਾਸੀ ਹਾਲੇ ਡਟੇ ਹੋਏ ਹਨ।

 

 

ਸਨਿੱਚਰਵਾਰ ਦੀ ਸ਼ਾਮ ਤੱਕ ਪਾਕਿਸਤਾਨ ਵਾਲੇ ਪਾਸਿਓਂ ਭਾਰਤ ਵੱਲ ਪਾਣੀ ਦਾ ਵਹਾਅ ਬਹੁਤ ਤੇਜ਼ ਹੋ ਗਿਆ ਸੀ; ਜਿਸ ਕਾਰਨ ਫ਼ੌਜ ਦੇ ਤਿੰਨ ਬੰਕਰ ਵੀ ਤਬਾਹ ਹੋ ਗਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:12 Villages of Ferozepur are in flood danger from Pak released water